ਜਿਲੇ ਵਿੱਚ 268 ਨਵੇ ਪਾਜੇਟਿਵ ਮਰੀਜ, 5 ਮੌਤਾਂ

ਹੁਸ਼ਿਆਰਪੁਰ  21 ਮਈ  2021: ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4229 ਨਵੇ ਸੈਪਲ ਲੈਣ  ਨਾਲ ਅਤੇ  4433  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  268  ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 24893 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 532487 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  502612 ਸੈਪਲ  ਨੈਗਟਿਵ,  ਜਦ ਕਿ 6382  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 420 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 870 ਹੈ । ਐਕਟਿਵ ਕੇਸਾ ਦੀ ਗਿਣਤੀ  2441 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 23389 ਹੈ । 

Advertisements

ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 05 ਮੌਤਾਂ ਨ (1) 64 ਔਰਤ ਵਾਸੀ ਪੁਰਾਣਾ ਭੁਗਾਲਾ ਐਮ ਐਚ ਪਠਾਨਕੋਟ , (2) 65 ਸਾਲਾ ਔਰਤ ਵਾਸੀ ਦਸੂੜਕਾ ਹਾਜੀਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਹੋਈ ਹੈ । (3) 28 ਸਾਲਾ ਪੁਰਸ਼ ਵਾਸੀ ਬੋਦਲ ਦੀ ਮੌਤ ਨਜੀ ਹਸਪਤਾਲ ਹੁਸ਼ਿਆਰਪੁਰ (4) 41 ਸਾਲਾ ਵਿਆਕਤੀ ਵਾਸੀ ਰਾਮ ਨੰਗਲ ਦੀ ਮੌਤ ਐਮ ਐਚ ਜਲੰਧਰ (5) 67 ਸਾਲਾ ਪੁਰਸ਼ ਵਾਸੀ ਮਛਰੀਵਾਲ ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ । 

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਬਲ 2 ਦੇ ਮਰੀਜਾਂ ਲਈ ਉਪਲਬਧ 290 ਬੈਡਾਂ ਵਿੱਚੋ 85 ਬੈਡ ਖਾਲੀ ਜਦ ਕਿ ਲੈਬਲ 3ਦੇ ਮਰੀਜਾਂ ਲਈ ਉਪਲਬਧ 37 ਬੈਡਾ ਵਿੱਚੋ 11 ਬੈਡ ਖਾਲੀ ਹਨ ।

LEAVE A REPLY

Please enter your comment!
Please enter your name here