ਗੁਰੂ ਰਵਿਦਾਸ ਫੋਰਸ ਨੇ ਡੀਜ਼ਲ-ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਭਾਤ ਚੌਂਕ ਹੁਸ਼ਿਆਰਪੁਰ ਵਿਚ ਕੇਂਦਰ ਸਰਕਾਰ ਦੁਆਰਾ ਪੈਟਰੋਲ, ਡੀਜ਼ਲ ਦੀਆ ਕੀਮਤਾਂ ਵਿਚ ਲਗਾਤਾਰ ਵਾਧਾ ਕਰਨ ਦੇ ਵਿਰੁੱਧ ਵਿੱਚ ਅੱਜ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਚੇਅਰਮੈਨ ਯਸ਼ ਬਰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਨੈਸ਼ਨਲ ਪ੍ਰਧਾਨ ਮੋਹਨ ਲਾਲ ਭਟੋਆ, ਵਾਇਸ ਚੇਅਰਮੈਨ ਲਵਲੀ ਰੁਕਮਾਨ ਅਤੇ ਬਿੰਦਰ ਸਰੋਆ ਵਾਇਸ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਵਿਖ਼ੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਉਹਨਾਂ ਕਿਹਾ ਕੇ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਕਰਕੇ ਹਰ ਵਰਗ ਦੁੱਖੀ ਹੈ ਇਸ ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਕੰਮ ਕਾਰ ਠੱਪ ਹਨ ਪਰ ਕੇਂਦਰ ਸਰਕਾਰ ਦੁਆਰਾ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ ਮਹਿੰਗਾਈ ਵਧਣ ਦਾ ਵੱਡਾ ਕਾਰਨ ਬਣ ਰਿਹਾ

Advertisements

ਇਸੇ ਤਰਾਂ ਸਰੋਂ ਦੇ ਤੇਲ ਅਤੇ ਹੋਰ ਖਾਣ ਪੀਣ ਵਾਲੀਆਂ ਚੀਜਾਂ ਦੀਆ ਕੀਮਤਾਂ ਵੀ ਅਸਮਾਨ ਛੂਹ ਰਹੀਆ ਹਨ ਜਿਸ ਤੇ ਸਭ ਰਾਜਨੀਤਿਕ ਪਾਰਟੀਆ ਚੁੱਪ ਹਨ ਮੋਦੀ ਸਰਕਾਰ ਵਿਰੁੱਧ ਦੇਸ਼ ਦਾ ਕਿਸਾਨ ਆਪਣੇ ਹੱਕਾ ਲਈ ਲਗਾਤਾਰ ਦਿੱਲੀ ਦੇ ਬਾਡਰਾਂ ਤੇ ਬੈਠਾ ਹੈ ਪਰ ਕੇਂਦਰ ਸਰਕਾਰ ਆਪਣਾ ਤਾਨਾਸ਼ਾਹ ਰਵੀਈਆ ਨਹੀਂ ਛੱਡ ਰਹੀ ਜ਼ੇਕਰ ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਅਤੇ ਹੋਰ ਖਾਦੇ ਪਦਾਰਥਾ ਦੀਆ ਕੀਮਤਾਂ ਘੱਟ ਨਹੀਂ ਕਰਦੀ ਤਾ ਸਾਨੂੰ ਸਭ ਰਲ ਮਿਲ ਕੇ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਸ ਮੌਕੇ ਵਾਈਸ ਚੇਅਰਮੈਨ ਲਵਲੀ ਪੰਡੋਰੀ,ਪੰਜਾਬ ਉਪ ਪ੍ਰਧਾਨ ਬਿੰਦਰ ਸਰੋਆ, ਦੋਆਬਾ ਪ੍ਰਧਾਨ ਮਨੀਸ਼, ਹੈਪੀ ਬੱਧਣ, ਜਿਲ੍ਹਾ ਇੰਚਾਰਜ ਸ਼ੰਮੀ ਸਰੋਆ , ਜਿਲ੍ਹਾ ਪ੍ਰਧਾਨ ਚਰਨਪ੍ਰੀਤ ਚੰਨੀ, ਸਿਟੀ ਇੰਚਾਰਜ ਵਿਸ਼ਾਲ ਝਿਮ, ਸਿਟੀ ਪ੍ਰਧਾਨ ਅਜੈ ਕੁਮਾਰ, ਬਾਜਵਾੜਾ ਪ੍ਰਧਾਨ ਹਰਦੀਪ, ਬਾਜਵਾੜਾ ਵਾਇਸ ਪ੍ਰਧਾਨ ਸੁਨੀਲ ਕੁਮਾਰ, ਕੈਸ਼ੀਅਰ ਸੰਦੀਪ (ਸੈਂਡੀ), ਸੰਦੀਪ ਸ਼ੀਪੂ, ਸੰਜੂ ਭਟੋਆ, ਅਭਿਜੀਤ ਸਿੰਘ, ਅਭਿਸ਼ੇਕ ਮਹਿਰਾ, ਗੁਰਪ੍ਰੀਤ ਹੈਰੀ, ਰੇਮਨ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here