ਨਗਰ ਕੌਂਸਲਾਂ ਅਤੇ ਨਗਰ ਨਿਗਮ ਵਲੋਂ ਕੀਤੀ ਗਈ ਹੱਲਾ-ਬੋਲ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਹੁਸ਼ਿਆਰਪੁਰ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਵਲੋਂ ਮਿਉਂਸੀਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ 34ਵੇ ਦਿਨ ਇੱਕ ਜੋਰਦਾਰ ਰੋਸ-ਮਾਰਚ ਅਤੇ ਜੋਰਦਾਰ ਹੱਲਾ-ਬੋਲ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਕਰਨਜੋਤ ਆਦੀਆ ਅਤੇ ਦਲੀਪ ਕੁਮਾਰ ਦੀਪੂ ਵਲੋਂ ਕੀਤੀ ਗਈ। ਇਸ ਰੈਲੀ ਵਿੱਚ ਕੰਡੀ ਕਿਸਾਨ ਯੂਨੀਅਨ ਪੰਜਾਬ ਵਲੋਂ ਕੁਲਜਿੰਦਰ ਸਿੰਘ ਘੁਮਣ , ਸੈਕਟਰੀ ਜਗਜੀਤ ਸਿੰਘ ਗਿੱਲ, ਟੋਲ ਪਲਾਜਾ ਯੂਨੀਅਨ ਤੋਂ ਰੌਸ਼ਨ ਲਾਲ, ਜਗਤਾਰ ਸਿੰਘ , ਸੁਖਾ ਅਤੇ ਸਾਥੀ, ਬਿਜਲੀ ਬੋਰਡ ਵਲੋਂ ਖੁਸ਼ੀ ਰਾਮ, ਸਮਾਜਿਕ ਸੰਘਰਸ਼ ਪਾਰਟੀ ਵਲੋਂ ਮਹਿੰਦਰ ਸਿੰਘ ਹੀਰ, ਕੌਂਸਲਰ ਬ੍ਰਹਮ ਸ਼ੰਕਰ ਜਿੰਪਾ, ਜਸਪਾਲ ਚੇਚੀ, ਟਾਡਾਂ ਨਗਰ ਕੌਂਸਲ ਤੋਂ ਮਾਇਆ ਦੇਵੀ, ਤਰਸੇਮ ਲਾਲ, ਜਸਵੀਰ ਰਾਜਾ, ਨਗਰ ਕੌਂਸਲ ਮੁਕੇਰੀਆਂ ਤੋਂ ਪਰਮਿੰਦਰ ਸੈਣੀ, ਰੂਪ ਲਾਲ, ਕਰਨੈਲ ਸਿੰਘ, ਨਗਰ ਕੌਂਸਲ ਗੜਦੀਵਾਲਾ ਤੋਂ ਬੀਰਬਲ, ਸ਼ਾਮ ਲਾਲ , ਨਗਰ ਕੌਂਸਲ ਹਰਿਆਣਾ ਤੋਂ ਲਖਵੀਰ ਭੱਟੀ, ਵਿਸ਼ਾਲ , ਕੇਵਲ ਹੀਰ , ਇਹਨਾਂ ਬੁਲਾਰਿਆਂ ਵਲੋਂ ਆਪਣੇ ਭਾਸ਼ਣ ਵਿੱਚ ਸਰਕਾਰ ਦੀ ਪੁਰਜੋਰ ਅਲੋਚਨਾ ਕੀਤੀ ਗਈ। ਕੇਵਲ ਹੀਰ ਪ੍ਰਧਾਨ ਜਲੰਧਰ ਰੀਜਨ ਨੇ ਵੀ ਆਪਣੇ ਭਾਸ਼ਣ ਵਿੱਚ ਸਰਕਾਰ ਨੂੰ ਕੋਸਿਆ ਅਤੇ ਸਰਕਾਰਾਂ ਦੇ ਵਤੀਰੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।

Advertisements

ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਸੈਣੀ, ਜਨਰਲ ਸਕੱਤਰ ਪੰਜਾਬ ਨੇ ਸਰਕਾਰ ਨਾਲ ਹੋਈਆਂ 4 ਮੀਟਿੰਗਾਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਸਰਕਾਰ ਕੰਮ ਕਰਨ ਲਈ ਸੰਜੀਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ 1990 ਵਿੱਚ ਪੈਨਸ਼ਨ ਲੈ ਸਮੇਂ 29ਵੇਂ ਦਿਨ ਹੜਤਾਲ ਤੇ ਪੈਨਸ਼ਨ ਤੇ ਬੋਨਸ ਦੇ ਦਿੱਤਾ ਗਿਆ ਸੀ। ਉਸ ਵੇਲੇ ਗਵਰਨਰੀ ਰਾਜ ਸੀ ਅਤੇ ਫੈਸਲਾ ਚੀਫ ਸੈਕਟਰੀ ਪੰਜਾਬ ਵਲੋਂ ਲਿਆ ਗਿਆ ਸੀ। ਫੈਸਲੇ ਸਮੇਂ ਸਾਰੇ ਯੂਨੀਅਨ ਦੇ ਨੇਤਾਵਾਂ ਨੂੰ ਲਿਆਉਣ ਦੀ ਡਿਊਟੀ ਅਫਸਰਾਂ ਦੀ ਲਗਾਈ ਗਈ ਸੀ ਕਿ ਆਪਣੀਆਂ ਗੱਡੀਆਂ ਵਿੱਚ ਪੰਜਾਬ ਤੋਂ ਨੇਤਾ ਜਲੰਧਰ ਦੂਰਦਰਸ਼ਨ ਉਪਰ ਲਿਆਂਦੇ ਜਾਣ। ਪਰੰਤੂ 117 ਐਮ.ਐਲ.ਏ. ਇਹਨਾਂ ਵਿੱਚੋਂ ਮੰਤਰੀ ਅਤੇ ਸੀ.ਐਮ ਜੋ ਪੰਜ ਸਾਲ ਵਿੱਚ ਅਰਬਾਂ ਦਾ ਖਰਚਾ ਕਰਦੇ ਹਨ ਉਹਨਾਂ ਨੇ ਹੜਤਾਲ 34 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਜੇ ਤੱਕ ਫੈਸਲੇ ਲਈ ਨਹੀਂ ਪਹੁੰਚੇ। ਇਸ ਲਈ ਇਨ੍ਹਾਂ ਵੱਡਾ ਖਰਚ ਕਰਕੇ ਇਹਨਾਂ ਨੂੰ ਚੁਣਨ ਦੀ ਲੋੜ ਕੀ ਹੈ। ਸਤੀਸ਼ ਰਾਣਾ ਪ੍ਰਧਾਨ ਸੋਰਡੀਨੇਟ ਪੰਜਾਬ ਨੇ ਵੀ ਆਪਣੇ ਸ਼ਬਦਾਂ ਵਿੱਚ ਸਰਕਾਰ ਤੇ ਤਿਖੇ ਹਮਲੇ ਕੀਤੀ ਅਤੇ ਹੋਰ ਬਾਕੀ ਮੁਲਾਜ਼ਮਾਂ ਦਾ ਜੋ ਹੋਰ ਮਹਿਕਮਿਆਂ ਵਿੱਚ ਹਨ ਉਹਨਾਂ ਨੂੰ ਵੀ ਜਲਦ ਹੀ ਹੜਤਾਲ ਤੇ ਲਿਆਉਣ ਲਈ ਆਪਣਾ ਸਰਥਨ ਦਿੱਤਾ।

ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਜਲਦ ਹੀ ਫੈਸਲਾ ਨਾ ਹੋਇਆ ਤਾਂ ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਕੋਈ ਸਖਤ ਫੈਸਲਾ ਲਵੇਗੀ ਅਤੇ ਉਸ ਫੈਸਲੇ ਨਾਲ ਨੁਕਸਾਨ ਹੋਣ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਲਈ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨਾ ਪੇ-ਸਕੇਮ ਦੇਣਾ, ਡੀ.ਏ ਦੀਆਂ ਕਿਸ਼ਤਾਂ ਲਾਗੂ ਕਰਨਾ ਅਤੇ ਹੋਰ ਮੰਗਾਂ ਜਲਦ ਹੀ ਮੰਨ ਲਈਆਂ ਜਾਣ ਤਾਂ ਜੋ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਸ ਘੱਟ ਹੋ ਸਕੇ। ਇਸ ਮੀਟਿੰਗ ਵਿੱਚ ਧਰਨਜੀਤ ਬੱਧਣ, ਬਲਵਿੰਦਰ ਲੱਕੀ, ਜੋਗਿੰਦਰ ਸਿੰਘ ਸੈਣੀ, ਸੋਨੂੰ ਕੌਂਡਲ , ਗਗਨਦੀਪ, ਸੁਮਿਤ ਸ਼ਰਮਾ, ਨਰੇਸ਼ ਕੁਮਾਰ ਬੱਬੂ, ਰਜਿੰਦਰ ਕੁਮਾਰ ਹੰਸ, ਚੇਤਨ ਸੈਣੀ, ਅਮਨਦੀਪ ਸਿੰਘ ਸੈਣੀ, ਰਵਿੰਦਰ ਕੁਮਾਰ ਕਾਕਾ, ਰਜਿੰਦਰ ਕੁਮਾਰ ਜਿੰਦਰੀ, ਜੈ ਗੋਪਾਲ, ਹਰਬਿਲਾਸ, ਅਸ਼ਵਨੀ ਕੁਮਾਰ ਲੱਡੂ, ਬੰਟੀ, ਰੋਹਿਤ ਹੰਸ। ਇਸ ਰੈਲੀ ਦੀ ਸਟੇਜ ਨੂੰ ਸੈਕਟਰੀ ਸੋਮਨਾਥ ਆਦੀਆ ਅਤੇ ਜਸਵੀਰ ਕੁਮਾਰ ਵਲੋਂ ਬਖੂਬੀ ਨਿਭਾਇਆ ਗਿਆ।

LEAVE A REPLY

Please enter your comment!
Please enter your name here