ਜਿਲੇ ਵਿੱਚ ਕੋਵਿਡ-19 ਦੇ ਨਵੇ 46 ਪਾਜੇਟਿਵ ਮਰੀਜ, 02 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  3350 ਨਵੇ ਸੈਪਲ ਲੈਣ  ਨਾਲ ਅਤੇ  3010 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 44 ਨਵੇ ਪਾਜੇਟਿਵ ਕੇਸ ਅਤੇ 02 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 46 ਨਵੇ ਪਾਜੇਟਿਵ ਮਰੀਜ ਹਨ । ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28023  ਹੈ  ਅਤੇ ਬਾਹਰਲੇ ਜਿਲਿਆ ਤੋ 1974 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 29997 ਹਨ । 

Advertisements

ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 619922  ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 589520 ਸੈਪਲ  ਨੈਗਟਿਵ ਹਨ ।  ਜਦ ਕਿ 3567 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 623 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 950  ਹੋ ਗਈ ਹੈ । ਐਕਟਿਵ ਕੇਸਾ ਦੀ ਗਿਣਤੀ  539  ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 28508 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 02 ਮੌਤਾਂ ਹੋਈਆ ਨ। ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਵਲ-2 ਦੇ 290  ਮਰੀਜਾਂ ਲਈ ਉਪਲਬਧ  ਬੈਡਾਂ ਵਿੱਚੋ 240 ਬੈਡ ਖਾਲੀ ਜਦ ਕਿ ਲੈਵਲ- 03 ਦੇ ਮਰੀਜਾਂ ਲਈ ਉਪਲਬਧ 35 ਬੈਡਾ ਵਿੱਚੋ 30  ਬੈਡ ਖਾਲੀ ਹਨ ।

LEAVE A REPLY

Please enter your comment!
Please enter your name here