ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਪਿੰਡ ਧਾਮੀਆ ਦੇ ਲੋਕ

ਹਾਜੀਪੁਰ(ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ। ਜਿੱਥੇ ਇੱਕ ਪਾਸੇ ਤਾਂ ਕੋਵਿਡ 19 ਵਰਗੀ ਭਿਆਨਕ ਮਹਾਂਮਾਰੀ ਕਾਰਨ ਲੋਕਾਂ ਨੂੰ ਰੋਟੀ ਤੋਂ ਮੁਹਤਾਜ ਹੋਣਾ ਪੈ ਰਿਹਾ ਹੈ ਪਰ ਕਿਸੇ ਕਿਸੇ ਜਗ੍ਹਾ ਤੇ ਲੋਕ ਪਾਣੀ ਲਈ ਵੀ ਤਰਸ ਰਹੇ ਹਨ ।ਇਸ ਤਰ੍ਹਾਂ ਦਾ ਮੰਜਰ ਬਲਾਕ ਹਾਜੀਪੁਰ ਨੇੜੇ ਪੈਂਦੇ ਪਿੰਡ ਧਾਮੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਮਹਿਕਮੇ ਖ਼ਿਲਾਫ਼ ਜੰਮ ਤੇ ਨਾਹਰੇਬਾਜੀ ਕੀਤੀ। ਉਹਨਾ ਕਿਹਾ ਕਿ ਪਿਛਲੇ ਕੁੱਝ ਸਮੇਂ ਤੋ ਸਾਡੇ ਪਿੰਡ ਦੇ ਲੋਕ ਪੀਣ ਵਾਲਾ ਪਾਣੀ ਨਾਂ ਮਿਲਣ ਕਰਕੇ ਬਹੁਤ ਜ਼ਿਆਦਾ ਦੁਖੀ ਹਨ ਉਹਨਾ ਦਾ ਕਹਿਣਾ ਕਿ ਟੂਟੀਆਂ ਵਿੱਚ ਪਾਣੀ ਸਿਰਫ 10 ਤੋ 12 ਮਿੰਟ ਹੀ ਆਉਂਦਾ ਹੈ ਤੇ ਫਿਰ ਬੰਦ ਹੋ ਜਾਂਦਾ ਹੈ ਜਦੋਂ ਕੋਈ ਵੀ ਵਿਅਕਤੀ ਵਾਟਰ ਸਪਲਾਈ ਅਪਰੇਟਰ ਨੂੰ ਜਾ ਕੇ ਪੁੱਛਦਾ ਹੈ ਕਿ ਤੁਸੀਂ ਪਾਣੀ ਨਹੀਂ ਛੱਡਿਆ ਤਾਂ ਉਹ ਕਹਿੰਦਾ ਹੈ ਕਿ ਟੈਂਕੀ ਨਹੀਂ ਭਰੀ ਜਦੋਂ ਭਰ ਜਾਵੇਗੀ ਫਿਰ ਪਾਣੀ ਛੱਡਿਆ ਜਾਵੇਗਾ ਤੇ ਅੱਗੋਂ ਕਹਿੰਦਾ ਹੈ ਕਿ ਬੋਰ ਦਾ ਪਾਣੀ ਬਹੁਤ ਘੱਟ ਹੈ ਟੈਕੀ ਭਰਨ ਨੂੰ 11 ਤੋ 12 ਘੰਟੇ ਲੱਗਣੇ ਹਨ ਜਦਕਿ ਇਸ ਟੈਂਕੀ ਨੂੰ ਭਰਨ ਲਈ ਸਿਰਫ 1 ਤੋ ਡੇਢ ਘੰਟੇ ਦਾ ਸਮਾਂ ਲੱਗਦਾ ਹੈ।

Advertisements

ਜਿਕਰਯੋਗ ਹੈ ਕਿ ਸਾਡੇ ਦੇਸ਼ ਅਜ਼ਾਦ ਹੋਏ ਨੂੰ 70 ਸਾਲਾਂ ਦੀ ਕਰੀਬ ਸਮਾਂ ਹੋ ਚੁੱਕਿਆ ਹੈ ਪਰ ਅਜੇ ਵੀ ਪਿੰਡਾਂ ਦੇ ਲੋਕਾਂ ਨੂੰ ਕਈ ਸਹੂਲਤਾਂ ਤੋਂ ਵਾਝਾਂ ਰੱਖਿਆ ਜਾਂਦਾ ਹੈ ਸਾਡੇ ਦੇਸ਼ ਦੀਆ ਸਰਕਾਰਾਂ ਇੱਕ ਪਾਸੇ ਤਾਂ ਦੇਸ਼ ਨੂੰ ਡੀਜੀਟਲ ਬਣਾਉਣ ਦੇ ਸੁਪਨੇ ਦੇਖ ਰਹੀਆਂ ਹਨ ਦੂਜੇ ਪਾਸੇ ਸਾਰੇ ਦੇਸ਼ ਨੂੰ ਰੋਟੀ ਖਵਾਉਣ ਵਾਲੇ ਪੰਜਾਬ ਦੇ ਲੋਕ ਪਾਣੀ ਤੋਂ ਤਰਸਦੇ ਹੋਣ ਤਾਂ ਅਸੀਂ ਸੂਬੇ ਦੀ ਤਰੱਕੀ ਦੀ ਆਸ ਕਿਸ ਤਰ੍ਹਾਂ ਰੱਖ ਸਕਦੇ ਹਾਂ ਪਿੰਡ ਵਾਸੀਆ ਨੇ ਚੇਤਾਵਨੀ ਦਿੰਦੀਆਂ ਕਿਹਾ ਕਿ ਜਲਦ ਹੱਲ ਨਾਂ ਕੀਤਾ ਗਿਆ ਤਾਂ ਸਾਨੂੰ ਮਜਬੂਰੀ ਵਿੱਚ ਸੜਕਾਂ ਤੇ ਉਤਰ ਕੇ ਚੱਕਾ ਜਾਮ ਕਰਨਾ ਪਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਪਿੰਡ ਵਾਸੀਆਂ ਦੀ ਸਰਕਾਰ ਕੋਈ ਸਾਰ ਲੈਂਦੀ ਹੈ ਜਾ ਨਹੀਂ ਹੁਣ ਤਾਂ ਰੱਬ ਹੀ ਇਨ੍ਹਾਂ ਦਾ ਰਾਖਾ ਹੋ ਸਕਦਾ ਹੈ ਜਦੋ ਇਸ ਬਾਰੇ ਪਿੰਡ ਦੇ ਸਰਪੰਚ ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਤੇ ਉਹਨਾ ਦਾ ਕਹਿਣਾ ਸਿ ਕਿ ਮੈ ਇਸ ਬਾਰੇ ਪਹਿਲਾ ਵੀ ਕਈ ਵਾਰ ਜਈ ਨੂੰ ਐਸ .ਡੀ .ਓ ਨੂੰ ਪਿੰਡ ਦੇ ਲੋਕਾ ਦੀ ਪਾਣੀ ਸਮੱਸਿਆ ਬਾਰੇ ਦੱਸ ਚੁੱਕਿਆ ਹਾਂ ਤਾ ਉਹਨਾ ਦਾ ਵਾਰ ਵਾਰ ਇੱਕੋ ਹੀ ਜਵਾਬ ਹੁੰਦਾ ਹੈ ਕਿ ਬੋਰ ਖ਼ਰਾਬ ਹੋ ਗਿਆ ਹੈ ਬੌਰ ਨੂੰ ਦੁਬਾਰਾ ਕਰਵਾਉਣ ਲਈ ਪਰਪੋਸਲ ਭੇਜੀ ਗਈ ਹੈ ਜਦੋਂ ਵੀ ਪਾਸ ਹੋ ਕੇ ਆਉਂਦੀ ਉਦੋਂ ਹੀ ਇਸਦਾ ਹੱਲ ਹੋਵੇਗਾ।

ਮਹਿਕਮੇ ਵੱਲੌ ਇਹ ਹੀ ਗੱਲ ਵਾਰ ਵਾਰ ਦੁਹਰਾਈ ਜਾ ਰਹੀ ਹੈ। ਜਦਕਿ ਪਹਿਲੇ ਐਸ ਡੀ ਓ ਦੇ ਜਾਣ ਤੋ ਬਾਅਦ ਹੁਣ ਵਾਲੇ ਐਸਡੀਓ ਨੂੰ ਵੀ ਆਏ ਨੂੰ ਕਾਫ਼ੀ ਸਮਾਂ ਹੋ ਗਿਆ ਹੈ। ਉਹ ਵੀ ਇਹੀ ਗੱਲ ਕਹਿ ਰਹੇ ਹਨ । ਸਰਪੰਚ ਦਾ ਕਹਿਣਾ ਹੈ ਕਿ ਲੋਕ ਪੀਣ ਵਾਲੇ ਪਾਣੀ ਲਈ ਤੜਫ ਰਹੇ ਹਨ ਪਤਾ ਨਹੀਂ ਕਿ ਇਹਨਾ ਦੀ ਪਰਪੋਸਲ ਕਦੋਂ ਪਾਸ ਹੋਵੇਗੀ ਜਦੋ ਇਸ ਬਾਰੇ ਐਸ .ਡੀ .ਓ ਜਲ ਵਿਭਾਗ ਮੁਕੇਰੀਆ ਨਾਲ ਗੱਲ-ਬਾਤ ਕੀਤੀ ਗਈ ਤੇ ਉਹਨਾ ਕਿਹਾ ਕਿ ਬੌਰ ਬੈਠ ਗਿਆ ਹੈ ਜਿਸ ਕਾਰਨ ਪਾਣੀ ਬਹੁਤ ਘੱਟ ਗਿਆ ਹੈ ਇਸ ਦਾ ਐਸਟੀਮੈਟ ਭੇਜ ਦਿੱਤਾ ਗਿਆ ਹੈ। ਐਸਟੀਮੈਂਟ ਜਦ ਵੀ ਪਾਸ ਹੋ ਕੇ ਆਉਂਦਾ ਹੈ ਫਿਰ ਹੀ ਇਸਦਾ ਹੱਲ ਹੋਵੇਗਾ ਉਦੋਂ ਤੱਕ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕੋਸ਼ਿਸ਼ ਹੈ ਕਿ ਚੋਣ ਜ਼ਾਬਤਾ ਲੱਗਣ ਤੋ ਪਹਿਲਾ ਬੌਰ ਦਾ ਕੰਮ ਸ਼ੁਰੂ ਹੋ ਜਾਵੇਗਾ ਜਦੋਂ ਇਸ ਬਾਰੇ ਹਲਕਾ ਵਿਧਾਇਕਾ ਇੰਦੂ ਬਾਲਾ ਨਾਲ ਗੱਲ-ਬਾਤ ਕੀਤੀ ਤੇ ਉਹਨਾ ਦਾ ਕਹਿਣਾ ਸੀ ਕਿ ਮੈਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਹੈ ਨਾਂ ਹੀ ਪਿੰਡ ਦੇ ਕਿਸੇ ਮੋਹਤਬਾਰ ਵਿਅਕਤੀ ਨੇ ਆ ਕੇ ਪਿੰਡ ਵਿੱਚ ਪਾਣੀ ਦੀ ਸਮੱਸਿਆ ਬਾਰੇ ਮੇਰੇ ਗੱਲ ਕੀਤੀ ਹੈ। ਉਹਨਾ ਕਿਹਾ ਕਿ ਜੇਕਰ ਅਜਿਹੀ ਸਮੱਸਿਆ ਹੈ ਤਾਂ ਮਹਿਕਮੇ ਨਾਲ ਗੱਲ ਕਰ ਕੇ ਇਸ ਸਮੱਸਿਆ ਦਾ ਹੱਲ ਜਲਦ ਤੋ ਜਲਦ ਕੀਤਾ ਜਾਵੇਗਾ। ਇਸ ਮੌਕੇ ਮੈਂਬਰ ਮਨਜੀਤ ਸਿੰਘ ਧਾਮੀ,ਵਿੱਕੀ ਧਾਮੀ,ਮਾਸਟਰ ਰਮਨਦੀਪ ਸਿੰਘ ਧਾਮੀ,ਪ੍ਰਧਾਨ ਨਿਹੰਗ ਮੋਹਣ ਸਿੰਘ,ਗੋਪੀ ਧਾਮੀ,ਕਾਬਲ ਸਿੰਘ ਫ਼ੌਜੀ,ਡਾ ਗੁਰਪਾਲ ਸਿੰਘ ਧਾਮੀ,ਸੂਬੇਦਾਰ ਬਖ਼ਸ਼ੀਸ਼ ਸਿੰਘ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here