ਬਾਬਾ ਦਿਆਲੂ ਜੀ ਦਾ ਸਲਾਨਾ ਭੰਡਾਰਾ ਰੱਦ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ-ਪ੍ਰਵੀਨ ਸੋਹਲ। ਕੰਢੀ ਖੇਤਰ ਦੇ ਪਿੰਡ ਬਹਿਮਾਵਾ ’ਚ ਪੈਂਦੇ ਪ੍ਰਸਿੱਧ ਧਾਰਮਿਕ ਅਸਥਾਨ ਮੰਦਿਰ ਬਾਬਾ ਦਿਆਲੂ ਦਰਬਾਰ ਜੀ ਦੇ ਸਮੂਹ ਟਰੱਸਟ ਮੈਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ 23 ਜੂਨ ਨੂੰ ਬਾਬਾ ਦਿਆਲੂ ਜੀ ਦੀ ਸਲਾਨਾ ਬਰਸੀ ਮੌਕੇ ਕਰਵਾਇਆ ਜਾਂਦਾ ਸਮਾਗਮ ਤੇ ਲੰਗਰ ਇਸ ਸਾਲ ਕਰੋਨਾ ਵਾਇਰਸ ਦੇ ਚੱਲਦਿਆਂ ਰੱਦ ਕੀਤਾ ਗਿਆ ਹੈ।

Advertisements

ਟਰੱਸਟ ਦੇ ਮੈਂਬਰਾਂ ਨੇ ਬਾਬਾ ਜੀ ਦੇ ਸਰਧਾਲੂਆਂ ਨੂੰ ਅਪੀਲ ਕੀਤੀ ਕਿ ਬਰਸੀ ਵਾਲੇ ਦਿਨ ਸ਼ਰਧਾਲੂ ਆਪਣੇ ਘਰਾਂ ਵਿੱਚ ਰਹਿ ਕੇ ਬਾਬਾ ਜੀ ਦੇ ਨਾਮ ਦਾ ਸਿਮਰਨ ਕਰਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਜੀ ।ਉਨਾਂ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਸਰਕਾਰ ਵਲੋਂ ਕਈ ਤਰਾਂ ਦੀਆ ਲਗਾਈਆਂ ਪਾਬੰਦੀਆ ਕਾਰਨ ਪਹਿਲਾਂ ਵਾਂਗ ਸਮਾਗਮ ਤੇ ਭੰਡਾਰਾ ਕਰਵਾਇਆ ਜਾਣਾ ਸੰਭਵ ਨਾ ਹੋਣ ਦੇ ਚੱਲਦਿਆਂ ਇਹ ਫੈਸਲਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here