ਕੈਬਨਿਟ ਮੰਤਰੀ ਅਰੋੜਾ ਨਾਲ ਨਗਰ ਨਿਗਮ ਦੇ ਪ੍ਰਧਾਨਗੀ ਮੰਡਲ ਦੀ 10 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਕਰਮਚਾਰੀਆਂ ਨੇ 44ਵੇਂ ਦਿਨ ਹੜਤਾਲ ਜਾਰੀ ਰੱਖੀ। ਇਸ ਮੌਕੇ ਤੇ ਨਗਰ ਨਿਗਮ ਦੀਆਂ ਸਮੂਹ ਬ੍ਰਾਂਚਾ ਦੇ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਗਿਆ ਜਿਸਦੀ ਪ੍ਰਧਾਨਗੀ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਵਲੋਂ ਕੀਤੀ ਗਈ ਅਤੇ ਇਸ ਮੌਕੇ ਤੇ ਸਮੂਹ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ  ਦਾ ਵਿਰੋਧ ਕੀਤਾ। ਇਸ ਮੌਕੇ ਤੇ ਟਿਊਬਵੈਲ ਆਪਰੇਟਰ ਯੂਨੀਅਨ ਦੇ ਵਾਈਸ ਪ੍ਰਧਾਨ ਚੰਦਰ ਸ਼ੇਖਰ, ਸੋਮ ਨਾਥ ਆਦੀਆ ਵਾਈਸ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਵਲੋਂ ਤਿਖੇ ਸ਼ਬਦਾਂ ਨਾਲ ਸਰਕਾਰ ਦਾ ਵਿਰੋਧ ਕੀਤਾ ਗਿਆ। 

Advertisements

ਇਸ ਮੌਕੇ ਤੇ ਵਿਸ਼ਵਨਾਥ ਬੰਟੀ, ਰਿਸ਼ਵ ਆਦੀਆ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਗਰ ਨਿਗਮ ਦੇ ਪ੍ਰਧਾਨਗੀ ਮੰਡਲ ਦੀ 10 ਮੈਂਬਰੀ ਕਮੇਟੀ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਮਿਉਂਸੀਪਲ ਐਕਸ਼ਨ ਕਮੇਟੀ ਪੰਜਾਬ ਅਤੇ ਕਰਨਜੋਤ ਆਦੀਆ ਦੀ ਪ੍ਰਧਾਨਗੀ ਹੇਠ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਹੋਈ। ਇਸ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕਰਨ ਉਪਰੰਤ ਕੈਬਨਿਟ ਮੰਤਰੀ ਵਲੋਂ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਜਲਦ ਹੀ ਪੂਰੀਆਂ ਕਰਵਾਉਣ ਦਾ ਆਸ਼ਵਾਸਨ ਦਿੱਤਾ ਗਿਆ।

 ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦਫਤਰ ਨਗਰ ਨਿਗਮ ਪ੍ਰਧਾਨ ਸੌਨੂੰ ਕੌਂਡਲ, ਕੁਲਵਿੰਦਰ ਸਿੰਘ, ਰਮਨ ਕੁਮਾਰ,  ਸੋਹਣ ਲਾਲ, ਅਨਿਲ ਰਾਜਪੂਤ, ਮਨਜੀਤ ਸਿੰਘ, ਨਾਥ ਰਾਮ, ਸੇਵਾ ਸਿੰਘ, ਜਸਪਾਲ ਗੋਲਡੀ, ਲਵਦੀਪ ਕੁਮਾਰ, ਅਮਰੀਕ ਸਿੰਘ, ਅਮਨਦੀਪ ਸੈਣੀ,ਸ਼ਿਲਪਾ ਸੈਣੀ, ਰਿਚਾ ਸੈਣੀ, ਸੰਦੀਪ ਕੁਮਾਰ, ਜੀਵਨ, ਕੇਸ਼ਵ ਕਾਂਤ, ਕਮਲ ਕੁਮਾਰ, ਰਾਹੁਲ ਸ਼ਰਮਾ, ਜਸਵੀਰ ਕੁਮਾਰ ਜੱਖੂ, ਮੋਹਿਤ ਸੈਣੀ, ਯੱਸ਼ ਬਜਾਜ, ਸੋਮ ਨਾਥ, ਅਰੁਣ ਸੰਧੂ, ਬਿਕਰਮਜੀਤ ਸਿੰਘ, ਜਸਪਾਲ ਗੋਲਡੀ, ਸ਼ਾਰਦਾ ਰਾਣੀ, ਮੰਜੂ , ਰਾਜ ਰਾਣੀ, ਸੱਤਿਆ, (ਟੇਕਚੰਦਰ) ਆਦਿ ਸ਼ਾਮਿਲ ਸਨ। 

LEAVE A REPLY

Please enter your comment!
Please enter your name here