ਸਿਵਲ ਹਸਪਤਾਲ ਵਿਖੇ ਸਾਂਝਾ ਮੁਲਾਜਮ ਸੰਘਰਸ਼ ਕਮੇਟੀ ਵੱਲੋ ਕੀਤੀ ਵਿਸ਼ਾਲ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਂਝਾ ਮੁਲਾਜਮ ਮੋਰਚਾ ਪੰਜਾਬ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆ ਵੱਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ ਅਤੇ ਹੜਤਾਲ ਵਿੱਚ ਹਿੱਸਾ ਲਿਆ ਗਿਆ | ਪੰਜਾਬ ਸਰਕਾਰ ਵੱਲੋ ਅਧੂਰੀ ਤੇ ਦੋਸ਼ ਪੁਰਣ ਪੇ-ਕਮਿਸ਼ਨ ਦੀ ਰਿਪੋਟ ਦੀ ਤਿਖੇ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ ਅਤੇ ਇਸ ਵਿੱਚ ਨਿਆ ਪੂਰਣ ਸੋਧ ਦੀ ਮੰਗ ਕੀਤੀ ਗਈ | ਰੈਲੀ ਨੂੰ ਸਬੋਧਨ ਕਰਦਿਆ ਮਲਟੀਪਰਪਜ þਲਥ ਇੰਪਲਾਈਜ ਦੇ ਆਰਗੇਨਾਈਜਰ ਬਸੰਤ ਕੁਮਾਰ ਨੇ ਕਿਹਾ ਕਿ ਲਾਗੂ ਕੀਤੀ ਗਈ ਪੇ ਕਮਿਸ਼ਨ ਦੀ ਰਿਪੋਟ ਮੁਲਾਜਮਾ ਨਾਲ ਧੱਕਾ ਅਤੇ ਇਸਨੂੰ ਤੁਰੰਤ ਰੱਦ ਕਰਕੇ ਤਰਕ ਮੰਗਤ ਰਿਪੋਟ ਲਾਗੂ ਕਰਨੀ ਚਾਹੀਦੀ। 

Advertisements

ਸਟਾਫ ਨਰਸ ਐਸੋਸੀਏਸ਼ਨ ਦੀ ਪ੍ਰਧਾਨ ਗੁਰਜੀਤ ਕੋਰ ਨੇ ਪੇ ਕਮਿਸ਼ਨ ਦੀ ਰਿਪੋਟ ਨੂੰ ਮੁਲਾਜਮਾਂ ਨਾਲ ਧੋਖਾ ਦੱਸਿਆ ਕਿਹਾ ਇਸ ਵਿੱਚ ਨਿਆਂ ਪੂਰਨ ਸੋਧ ਕਰਨ ਦੀ ਮੰਗ ਕੀਤੀ। ਲੈਬ ਟੈਕਨੀਸ਼ਨ ਦੇ ਪ੍ਰਧਾਨ ਦਿਲਾਵਰ ਸਿੰਘ, ਐਕਸਰੇ ਜਥੇਬੰਦੀ ਦੇ ਪ੍ਰਧਾਨ ਹਰਭਿੰਦਰ ਸਿੰਘ, ਦਰਜਾਚਾਰ ਜਥੇਬੰਦੀ ਦੇ ਪ੍ਰਧਾਨ ਰਕੇਸ਼ ਕੁਮਾਰ ਹਰਭਜਨ ਕੋਰ ਮੇਟਰਨ ਪੇ ਕਮਿਸ਼ਨ ਦੀ ਰਿਪੋਟ ਨੂੰ ਘੱਟੀਆ ਤੇ ਨਿਗੁਣੀ ਦੱਸਿਆ| ਇਸ ਮੋਕੇ ਉਹਨਾਂ ਕਿਹਾ ਕਿ ਜਦ ਤੱਕ ਸਰਕਾਰ ਸਾਡੀਆ ਮੰਗਾਂ ਨਹੀ ਮੰਨਦੀ ਇਸੇ ਤਰਾਂ ਸੰਘਰਸ਼ ਜਾਰੀ ਰਹੇਗਾ। ਇਸ ਮੋਕੇ ਗੁਰਦੀਪ ਸਿੰਘ, ਰਕੇਸ਼ ਕੁਮਾਰ, ਸੁਖਵਿੰਦਰਪਾਲ, ਜਤਿੰਦਰ ਜੋਲੀ ਬਲਜਿੰਦਰ ਸਿੰਘ,ਸੁਖਦੇਵ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ ਅਨਪੂਰਣਾ ਤੇ ਹੋਰ ਬਹੁਤ ਸਾਰੇ ਹਾਜਰ ਸਨ |

LEAVE A REPLY

Please enter your comment!
Please enter your name here