Saturday, October 31, 2026
Home Chandigarh ਚੰਡੀਗੜ੍ਹ ਪ੍ਰਸ਼ਾਸਨ ਵੱਲੋ ਅਹਿਮ ਫੈਸਲਾ, ਅਗਸਤ ਤੋ ਖੁੱਲਣਗੇ ਕਾਲਜ ਅਤੇ ਯੂਨੀਵਰਸਿਟੀਆਂ

ਚੰਡੀਗੜ੍ਹ ਪ੍ਰਸ਼ਾਸਨ ਵੱਲੋ ਅਹਿਮ ਫੈਸਲਾ, ਅਗਸਤ ਤੋ ਖੁੱਲਣਗੇ ਕਾਲਜ ਅਤੇ ਯੂਨੀਵਰਸਿਟੀਆਂ

ਚੰਡੀਗੜ੍ਹ: (ਦ ਸਟੈਲਰ ਨਿਊਜ਼), ਪੰਜਾਬ ਸਰਕਾਰ ਨੇ ਕੋਰੋਨਾ ਦੇ ਘੱਟਦੇ ਹੋਏ ਕੇਸਾ ਨੂੰ ਦੇਖਦੇ ਹੋਏ ਪੰਜਾਬ ਵਿੱਚ ਸਾਰੇ ਕਾਲਜ ਅਤੇ ਯੂਨੀਵਰਸਿਟੀਆ ਖੋਲ੍ਹਣ ਦੀ ਅਨੁਮਤਿ ਦੇ ਦਿੱਤੀ ਹੈ। ਜਿਸਦੇ ਕਾਰਣ ਸਰਕਾਰ ਨੇ ਕਾਲਜ ਅਤੇ ਯੂਨੀਵਰਸਿਟੀਆ ਖੋਲ੍ਹਣ ਦਾ ਅਹਿਮ ਫੈਸਲਾ ਅਗਸਤ ਤੋ ਲਿਆ ਹੈ। ਜਿਸਦੇ ਕਾਰਣ ਵਿਦਿਆਰਥੀਆ ਦੀ ਅਗਲੀ ਪੜਾਈ ਉਹਨਾ ਦੇ ਅਗਲੇ ਸ਼ੈਸਨ ਤੋ ਸ਼ੁਰੂ ਕੀਤੀ ਜਾਵੇਗੀ। ਪਰ ਪੰਜਾਬ ਰਾਜਭਵਨ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵੀ. ਪੀ . ਸਿੰਘ ਬਦਨੌਰ ਦੀ ਪ੍ਰਧਾਨਗੀ ਵਿੱਚ ਇਹ ਫੈਸਲਾ ਲਿਆ ਗਿਆ। ਇਸ ਫੈਸਲੇ ਨੂੰ ਲੈ ਕੇ ਕੋਰੋਨਾ ਨਿਯਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਸਾਰੇ ਵਿਦਿਆਰਥੀਆ ਅਤੇ ਅਧਿਆਪਕਾ ਨੂੰ ਘੱਟ ਤੋ ਘੱਟ ਦੌ ਹਫਤੇ ਪਹਿਲਾ ਕੋਰੋਨਾ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ।

Advertisements

ਜਾਣਕਾਰੀ ਅਨੁਸਾਰ ਇਹ ਐਲਾਨ ਕੀਤਾ ਗਿਆ ਕਿ ਸਬੰਧਿਤ ਇਲਾਕੇ ਦੇ ਐਸ.ਡੀ.ਐਮ ਤੋ ਪਹਿਲਾ ਇਜ਼ਾਜਤ ਹਾਸਲ ਕਰਨ ਤੋ ਬਾਅਦ ਹੀ ਕਮਰਸ਼ੀਅਲ ਈਵੈਟਸ ਆਰਗੇਨਾਈਜ਼ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕਿਸੇ ਵੀ ਈਵੈਂਟ ਵਿੱਚ 200 ਜਾਂ 50 ਫੀਸਦੀ ਤੱਕ ਹੀ ਲੋਕਾ ਨੂੰ ਸ਼ਾਮਿਲ ਹੋਣ ਦੀ ਅਨੁਮਤਿ ਦਿੱਤੀ ਜਾਵੇਗੀ। ਸਰਕਾਰ ਨੇ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਜੇਕਰ ਕੋਰੋਨਾ ਦੇ ਨਿਯਮਾ ਦੀ ਪਾਲਣਾ ਨਹੀ ਕੀਤੀ ਗਈ ਤਾ ਉਹਨਾ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here