ਗੱਟੀ ਰਾਜੋ ਦੇ ਸਕੂਲ ਨੇ ਆਪਣੀ ਵੈੱਬਸਾਈਟ ਲਾਂਚ ਕਰਨ ਦੀ ਕੀਤੀ ਪਹਿਲ ।

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵੱਲੋਂ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਪਹਿਲ  ਕਰਦਿਆਂ ਆਪਣੇ ਸਕੂਲ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਨਾਉਣ ਅਤੇ ਗੁਣਾਤਮਕ ਸਿਖਿਆ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਕੂਲ  ਦੀ  ਵੈਬਸਾਈਟ ਤਿਆਰ ਕੀਤੀ ।  ਸਕੂਲ ਦੇ ਕੰਪਿਊਟਰ ਅਧਿਆਪਕਾਂ  ਵਿਜੇ ਭਾਰਤੀ ਵੱਲੋ ਪ੍ਰਿਤਪਾਲ ਸਿੰਘ ਅਤੇ ਮਹਿਮਾ ਕਸ਼ਅਪ ਦੇ ਸਹਿਯੋਗ ਨਾਲ ਤਿਆਰ ਕੀਤੀ ਸਕੂਲ ਵੈਬਸਾਈਟ ਨੂੰ ਜਿਲ੍ਹਾ ਸਿਖਿਆ ਅਫਸਰ (ਸੈਕੰਡਰੀ ) ਫਿਰੋਜ਼ਪੁਰ ਕੁਲਵਿੰਦਰ ਕੌਰ ਅਤੇ ਡਿਪਟੀ ਡੀ ਈ ਉ ਕੋਮਲ ਅਰੋੜਾ ਵੱਲੋ ਰਸਮੀ ਤੋਰ ਤੇ ਲਾਂਚ ਕੀਤਾ । ਇਸ ਮੌਕੇ ਡੀ ਈ ਓ ਵੱਲੋਂ ਸਕੂਲ ਅਧਿਆਪਕਾਂ ਵਲੋਂ ਨਿੱਜੀ ਤੌਰ ਤੇ ਤਿਆਰ ਕੀਤੀ ਵੈੱਬਸਾਈਟ ਦੇ ਨਿਵੇਕਲੇ  ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਵਿੱਚ ਸਹਾਈ ਹੋਵੇਗੀ । ਉਨ੍ਹਾਂ ਕਿਹਾ ਕਿ ਅੱਜ ਮੁਕਾਬਲੇ ਦੇ ਯੁੱਗ ਦੇ ਵਿੱਚ ਆਧੁਨਿਕ ਤਕਨੀਕ ਦੀ ਸੁਚੱਜੀ ਵਰਤੋਂ ਵਿਦਿਆਰਥੀ ਵਰਗ ਦੇ ਸਮੁੱਚੇ ਵਿਕਾਸ ਲਈ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ ।

Advertisements

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਉਚਿਤ  ਵਰਤੋਂ  ਕਰਨ ਦੀ ਗੱਲ ਵੀ ਕਹੀ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਸਕੂਲ ਦੇ ਕੰਪਿਊਟਰ ਅਧਿਆਪਕਾਂ ਨੇ ਬਿਨਾਂ ਕਿਸੇ ਖਰਚ ਦੇ ਜੋ ਵੈਬਸਾਈਟ ਤਿਆਰ ਕਰਨ ਦੀ ਪਹਿਲ ਕਦਮੀ ਕੀਤੀ ਹੈ ,ਇਹ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਦੇ ਨਾਲ ਅਧੁਨਿਕ ਸਿਖਿਆ ਨਾਲ ਸਬੰਧਤ ਮੁਬਾਇਲ ਐਪ,ਕਿਤਾ ਅਗਵਾਈ ,ਸਿਖਿਆ ਵਿਭਾਗ ਦੇ ਐਜੁਕੇਅਰ ਐਪ ਅਤੇ ਸਿਖਿਆ ਬੋਰਡ ਸਬੰਧੀ ਸਾਰੀ ਲੋੜੀਂਦੀ ਜਾਨਕਾਰੀ ਇਕੋ ਹੀ ਸਾਈਟ ਤੇ ਉਪਲੱਬਧ ਕਰਵਾਉਣ ਦਾ ਉਪਰਾਲਾ ਕੀਤਾ ਜੋ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ । ਕੰਪਿਊਟਰ ਅਧਿਆਪਕਾ ਵਿਜੈ ਭਾਰਤੀ ਨੇ ਵੈੱਬਸਾਈਟ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਮੌਕੇ ਕੋਮਲ ਅਰੋੜਾ ਉਪ ਜਿਲ੍ਹਾ ਸਿਖਿਆ ਅਫਸਰ ,ਪਰਮਿੰਦਰ ਸਿੰਘ ਸੋਢੀ , ਸੰਦੀਪ ਕੁਮਾਰ ,ਸੁਖਚੈਨ ਸਿੰਘ ਸਟੈਨੋ, ਅਮਨ ਸ਼ਰਮਾ ਸੀਨੀਅਰ ਸਹਾਇਕ , ਦਿਨੇਸ਼ ਕੁਮਾਰ ,ਹਰਜਿੰਦਰ ਕੌਰ, ਮਹਿਮਾ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here