ਪਾਵਰਕਾਮ/ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਮੁਕੇਰੀਆਂ ਡਵੀਜਨ ਦੀ ਚੋਣ, 31 ਅਗਸਤ ਨੂੰ ਸੰਘਰਸ਼ ਦੀ ਤਿਆਰੀ

ਮੁਕੇਰੀਆਂ (ਦ ਸਟੈਲਰ ਨਿਊਜ਼): ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੋਸ਼ਿਆਰਪੁਰ ਦੀ ਮੁਕੇਰੀਆਂ ਡਿਵਿਜਨ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਖਤਮ ਹੋਣ ਉਪਰੰਤ ਡਿਵੀਜ਼ਨ ਪੱਧਰੀ ਚੋਣ ਕੀਤੀ ਗਈ ਜਿਸ ਵਿੱਚ ਸਾਰਿਆਂ ਦੀ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਡਿਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਮੀਤ ਪ੍ਰਧਾਨ ਨਰੇਸ਼ ਕੁਮਾਰ ਸਕਤਰ ਹਰਦੇਵ ਕੁਮਾਰ ਕੈਸ਼ਿਅਰ ਨਵਦੀਪ ਸਿੰਘ ਤੇ ਮੈਂਬਰ ਮਨਜਿੰਦਰ ਸਿੰਘ ਨੂੰ ਡਵੀਜ਼ਨ ਕਮੇਟੀ ਦੇ ਅਹੁਦੇਦਾਰ ਚੁਣਿਆ ਗਿਆ।

Advertisements

ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਹੋਸ਼ਿਆਰਪੁਰ ਦੇ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਨੂੰ ਸਮੇਂ ਸਿਰ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਜਦੋਂ ਕੰਪਨੀ ਅਤੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਤਨਖਾਹ ਦੀ ਮੰਗ ਕਰਦੇ ਹਾਂ ਤਾਂ ਕਾਮਿਆਂ ਨੂੰ ਕੰਮ ਤੋਂ ਫ਼ਾਰਗ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਚੀਫ਼ ਇੰਜੀਨੀਅਰ ਦਫਤਰ ਤੋ ਆਰ ਐੱਸ ਰੰਧਾਵਾ ਮੀਟਿੰਗ ਵਿੱਚ ਸ਼ਾਮਲ ਰਹੇ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਲੰਧਰ ਜ਼ੋਨ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪੁਰਾਣਾ ਠੇਕੇਦਾਰ ਇੰਦਰਜੀਤ ਬਜਾਜ ਕੰਪਨੀ ਵਲੋਂ ਆਈਆ ਪਰੇਸ਼ਨੀਆ ਜਲੰਧਰ ਚੀਫ਼ ਇੰਜੀਨੀਅਰ ਦੇ ਅਗੇ ਰਖੀਆ ਗਈਆ ਜਿਵੇ ਤਨਖਾਹ ਵਿਚੋ ਕਟੌਤੀ ਤੇ ਕਾਮਿਆ ਦਾ ਬੋਨਸ,ਈ ਪੀ ਐਫ ਸਬੰਧੀ ਓਹਨਾਂ ਨੂੰ ਜਾਣੂ ਕਰਵਾਇਆ ਗਿਆ। ਕਾਫੀ ਸਮੇਂ ਦੀ ਮੀਟਿੰਗ ਤੋ ਬਾਅਦ ਜਲੰਧਰ ਚੀਫ਼ ਇੰਜੀਨੀਅਰ ਨੇ ਠੇਕੇਦਾਰ ਇੰਦਰਜੀਤ ਬਜਾਜ ਨੂੰ ਹੁਕਮ ਦਿਤਾ ਕਿ ਤਨਖਾਹ ਕਟੌਤੀ ਤੇ ਕਾਮਿਆ ਦਾ ਬਣਦਾ ਬੋਨਸ ਦੀ ਅਦਾਇਗੀ ਜਲਦੀ ਕੀਤੀ ਜਾਵੇ। ਚੀਫ਼ ਇੰਜੀਨੀਅਰ ਨੇ ਸਾਡੀ ਪਿਛਲੇ ਸਮੇਂ ਦੌਰਾਨ ਆਈਆ ਮੁਸ਼ਕਲਾਂ ਦਾ ਹੱਲ ਕਰਨ ਲਈ ਚਾਰੋ ਸਰਕਲਾਂ ਦੇ ਓਪ ਮੁੱਖ ਇੰਜੀਨੀਅਰ ਨੂੰ ਹੁਕਮ ਦਿਤੇ ਕਿ 5 ਮੇਂਬਰੀ ਕਮੇਟੀ ਨਿਯੁਕਤ ਕਰਨ ਲਈ ਕਿਹਾ ਤੇ ਠੇਕੇਦਾਰ ਨਾਲ ਦੁਬਾਰਾ ਮੀਟਿੰਗ ਕਰਕੇ ਕਾਮਿਆ ਦੀਆ ਮੁਸ਼ਕਲਾਂ ਦਾ ਹੱਲ ਕਰਨ ਦਾ ਹੁਕਮ ਦਿਤਾ ਗਿਆ। ਜਲੰਧਰ ਜ਼ੋਨ ਚ ਕਾਫੀ ਕਰੰਟ ਲੱਗਣ ਕਾਰਨ ਹਾਦਸਾ ਵਾਪਰ ਜਾਂਦੇ ਹਨ ਪਰ ਮੈਂਨਜਮੈਂਟ ਤੇ ਠੇਕੇਦਾਰ ਵਲੋਂ ਕੋਇ ਵੀ ਖ਼ਬਰ ਨਹੀ ਲਈ ਜਾਂਦੀ।ਜਥੇਬੰਦੀ ਨੇ ਮੰਗ ਕੀਤੀ ਕਿ 2013 ਤੋ ਪਿਆ ਬੋਨਸ ਈਪੀਐਫ ਅਤੇ ਹੋ ਰਹੀ ਤਨਖ਼ਾਹ ਵਿੱਚ ਕਟੌਤੀ ਦਾ ਹਿਸਾਬ ਕਿਤਾਬ ਠੇਕਾ ਕਾਮਿਆਂ ਨੂੰ ਦਿੱਤਾ ਜਾਵੇ।

ਪੀ ਐਸ ਪੀ ਸੀ ਐਲ ਦੇ ਚੀਫ਼ ਇੰਜੀਨੀਅਰ ਵਲੋਂ ਯਾ ਉਪ ਮੁਖ ਇੰਜੀਨੀਅਰਾਂ ਵਲੋਂ ਠੇਕੇਦਾਰ ਇੰਦਰਜੀਤ ਬਜਾਜ ਕੰਪਨੀ ਵੱਲੋਂ ਸਾਡੇ ਕਾਮਿਆ ਦਾ ਬੋਨਸ,ਈ ਪੀ ਐਫ ਤੇ ਤਨਖਾਹ ਵਿਚ ਨਜਾਇਜ ਕਟੌਤੀ ਤੇ ਕੋਇ ਠੋਸ ਕਦਮ ਨਾ ਚੁਕੇ ਤਾ ਆਓਣ ਵਾਲੇ ਸਮੇਂ ਵਿਚ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਪੁਰਾਣੇ ਠੇਕੇਦਾਰਾਂ ਵਲੋਂ ਪਹਿਲਾ ਹੀ ਸੀ ਐਚ ਬੀ ਕਾਮਿਆ ਦੀ ਅੰਨੀ ਲੁੱਟ ਕੀਤੀ ਗਈ ਹੈ ਹੁਣ ਸਰਕਾਰ ਤੇ ਮੈਨਜਮੈਂਟ ਵਡੀਆ ਫ਼ਰਮਾਂ ਵੱਲੋਂ ਵੱਡੀ ਪੱਧਰ ਤੇ ਕਰੋੜਾਂ ਅਰਬਾਂ ਰੁਪਏ ਅਫ਼ਸਰਸ਼ਾਹੀ ਦੇ ਇਸ਼ਾਰੇ ਤੇ ਛਕੇਗੀ । ਜੋ ਕੇ ਅਰਬਾਂ ਰੁਪਿਆ ਠੇਕਾ ਕਾਮੇ ਕਿਸੇ ਵੀ ਹਾਲ ਚ ਨਹੀਂ ਛੱਡਣਗੇ ਅਤੇ ਆਪਣਾ ਪੁਰਾਣਾ ਬਕਾਇਆ ਏਰੀਅਲ ਬੋਨਸ ਈਪੀਐਫ ਈਐਸਆਈ ਦਾ ਬਕਾਇਆ ਲੈਣ ਸਮੇਤ ਵਿਭਾਗ ਚ ਰੈਗੂਲਰ ਹੋਣ ਲਈ ਤਿੱਖਾ ਸੰਘਰਸ਼ ਕਰਨਗੇ ਠੇਕਾ ਕਾਮਿਆਂ ਨੇ ਧਰਨੇ ਵਿੱਚ ਐਲਾਨ ਕੀਤਾ ਕਿ ਜੇਕਰ ਸਰਕਾਰ ਪਾਵਰਕਾਮ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਆਊਟਸੋਰਸਿੰਗ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਪਿੰਡਾਂ ਸ਼ਹਿਰਾਂ ਵਿਚ ਆਉਣ ਤੇ ਮੰਤਰੀਆਂ ਦੇ ਘਰੋ ਘਰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਅਤੇ 31 ਅਗਸਤ ਅਤੇ 7 ਸਤੰਬਰ ਨੂੰ ਵੱਡੀ ਪੱਧਰ ਤੇ ਲਗਾਤਾਰ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।

LEAVE A REPLY

Please enter your comment!
Please enter your name here