ਰਾਜਸਥਾਨ ਵਿੱਚ ਭਿਆਨਕ ਹਾਦਸਾ, 11 ਲੋਕਾਂ ਦੀ ਮੌਤ ਅਤੇ 9 ਤੋ ਵੱਧ ਜ਼ਖਮੀ

ਰਾਜਸਥਾਨ ( ਦ ਸਟੈਲਰ ਨਿਊਜ਼)। ਰਾਜਸਥਾਨ ਦੇ ਬੀਕਾਨੇਰ ਵਿੱਚ ਨੋਖਾ ਦੇ ਰਾਸ਼ਟਰੀ ਰਾਜਮਾਰਗ ਉੱਤੇ ਇੱਕ ਟਰੱਕ ਅਤੇ ਕਰੂਜ਼ਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੋਰਾਨ ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਕੇ ਤੇ ਮੌਤ ਗਈ ਅਤੇ 3 ਜ਼ਖਮੀਆ ਦੀ ਨੋਖਾ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਨਾਗੌਰ ਜ਼ਿਲੇ ਦੇ ਸ਼੍ਰੀਬਾਲਾਜੀ ਕਸਬੇ ਦੇ ਨੇੜੇ ਵਾਪਰਿਆ । ਇਸ ਕਰੂਜ਼ਰ ਵਿੱਚ 17 ਲੋਕ ਸ਼ਾਮਿਲ ਸਨ ਜਿਹਨਾ ਵਿੱਚੋ 8 ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ । ਜਦਕਿ 9 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਅਤੇੋ ਮੌਕੇ ਤੇ ਹੀ ਸਥਾਨਕ ਪੁਲਿਸ ਨੇ ਪਹੁੰਚ ਕੇ ਜ਼ਖਮੀਆ ਨੂੰ ਨੋਖਾ ਹਸਪਤਾਲ ਵਿੱਚ ਦਾਖਿਲ ਕਰਵਾਇਆ ।

Advertisements

ਇਸ ਹਾਦਸੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ, ਮੈ ਇਸ ਹਾਦਸੇ ਲਈ ਬਹੁਤ ਦੁੱਖ ਮਹਿਸੂਸ ਕਰ ਰਿਹਾ ਹਾਂ , ਅਤੇ ਜ਼ਖਮੀ ਹੋਏ ਲੋਕਾ ਦੀ ਜਲਦੀ ਤੋ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ । ਇਸਤੋ ਇਲਾਵਾ ਇਸ ਹਾਦਸੇ ਉੱਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਦੁੱਖ ਪ੍ਰਗਟ ਕੀਤਾ ਹੈ ।

LEAVE A REPLY

Please enter your comment!
Please enter your name here