ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਪਿੰਕੀ ਮੰਗਲਵਾਰ ਨੂੰ ਬਸਪਾ ’ਚ ਹੋਣਗੇ ਸ਼ਾਮਲ: ਅਮਨਦੀਪ ਹੈਪੀ

ਤਲਵਾੜਾ, (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ: ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਬਰ ਅਤੇ ਰੋਪੜ ਤੋਂ ਪ੍ਰਭਾਰੀ ਤੇ ਪ੍ਰਸਿੱਧ ਠੇਕੇਦਾਰ ਸੁਸ਼ੀਲ ਕੁਮਾਰ ਸ਼ਰਮਾ ਉਰਫ ਪਿੰਕੀ ਆਪਣੇ ਸਾਥੀਆਂ ਸਮੇਤ ਭਲਕੇ (ਮੰਗਲਵਾਰ) ਨੂੰ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਹ ਜਾਣਕਾਰੀ ਬਸਪਾ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਅਮਨਦੀਪ ਹੈਪੀ ਨੇ ਦਿੱਤੀ। ਸੁਸ਼ੀਲ ਕੁਮਾਰ ਪਿੰਕੀ ਕੱਲ੍ਹ ਤਲਵਾੜਾ ਵਿਖੇ ਇਕ ਵਿਸ਼ੇਸ਼ ਸਮਾਗਮ ਵਿੱਚ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ, ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਸਮੇਤ ਸੂਬੇ ਅਤੇ ਜਿਲ੍ਹੇ ਦੀ ਲੀਡਰਸ਼ਿਪ ਦੀ ਮੌਜੂਦਗੀ ਵਿਚ ਬਹੁਜਨ ਸਮਾਜ ਪਾਰਟੀ ’ਚ ਸ਼ਾਮਲ ਹੋਣਗੇ ।

Advertisements

ਸੁਸ਼ੀਲ ਕੁਮਾਰ ਸ਼ਰਮਾ ਉਰਫ ਪਿੰਕੀ ਹਲਕਾ ਦਸੂਹਾ ਤੋਂ ਅਕਾਲੀ ਬਸਪਾ ਗਠਜੋੜ ਦੇ ਸੰਭਾਵੀ ਉਮੀਦਵਾਰ ਹੋਣਗੇ। ਇਸਦਾ ਰਸਮੀ ਐਲਾਨ ਭਲਕੇ ਪੰਜਾਬ ਇੰਚਾਰਜ ਬੈਨੀਪਾਲ ਕਰਨਗੇ।
ਸਿਆਸੀ ਮਾਹਿਰਾਂ ਅਨੁਸਾਰ ਪਿੰਕੀ ਦੇ ਬਸਪਾ ਚ ਸ਼ਾਮਲ ਹੋਣ ਨਾਲ ਕੰਢੀ ਖੇਤਰ ਵਿਚ ਕਾਂਗਰਸ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਕੀ ਦਾ ਕੰਢੀ ਬਲਾਕ ਤਲਵਾੜਾ ਸਮੇਤ ਬੇਟ ਇਲਾਕੇ ਵਿਚ ਮਜ਼ਬੂਤ ਅਧਾਰ ਹੈ, ਉਥੇ ਹੀ ਹਲਕਾ ਵਾਸੀ ਮੌਜੂਦਾ ਕਾਂਗਰਸੀ ਵਿਧਾਇਕ ਦੀ ਕਾਰਗੁਜਾਰੀ ਤੋਂ ਵੀ ਅਸੰਤੁਸ਼ਟ ਹਨ ।

LEAVE A REPLY

Please enter your comment!
Please enter your name here