Monday, November 9, 2026
Home Politics ਅਰਜੁਨ ਭਗਤ ਨੈਸ਼ਨਲ ਜਾਗ੍ਰਿਤ ਪਾਰਟੀ ਦੇ ਜਲੰਧਰ ਜਿਲਾ ਇੰਚਾਰਜ ਨਿਯੁਕਤ

ਅਰਜੁਨ ਭਗਤ ਨੈਸ਼ਨਲ ਜਾਗ੍ਰਿਤ ਪਾਰਟੀ ਦੇ ਜਲੰਧਰ ਜਿਲਾ ਇੰਚਾਰਜ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਕੁਮਾਰ ਗੌਰਵ। ਨੈਸ਼ਨਲ ਜਾਗ੍ਰਿਤ ਪਾਰਟੀ ਦੀ ਇਕ ਅਹਿਮ ਮੀਟਿੰਗ ਚੇਅਰਮੈਨ ਭੁਪਿੰਦਰ ਭਿੰਦਾ ਦੇ ਦਫਤਰ ਵਿਖੇ ਹੋਈ ਜਿਸ ਵਿਚ ਕੌਮੀ ਪ੍ਰਧਾਨ ਆਰ.ਕੇ ਖੋਸਲਾ ਵਿਸ਼ੇਸ਼ ਤੋਰ ਤੇ ਪਹੁੰਚੇ । ਇਸ ਮੌਕੇ ਉਹਨਾਂ ਨਾਲ ਪੰਜਾਬ ਪ੍ਰਧਾਨ ਕਮਲਜੀਤ ਗਿੱਲ, ਮਹਿਲਾ ਵਿੰਗ ਪੰਜਾਬ ਪ੍ਰਧਾਨ ਪਰਮਜੀਤ ਕੌਰ, ਪੰਜਾਬ ਉਪ ਪ੍ਰਧਾਨ ਸੁਖਦੇਵ ਸਿੰਘ ਟਿੱਬਾ ਵੀ ਮੌਜੂਦ ਸਨ। ਇਸ ਮੌਕੇ ਪੰਜਾਬ ਪ੍ਰਧਾਨ ਕਮਲਜੀਤ ਗਿੱਲ ਨੇ ਹਾਜ਼ਿਰ ਪਾਰਟੀ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਜਾਗ੍ਰਿਤ ਪਾਰਟੀ ਦੇ ਆਲ ਇੰਡੀਆ ਚੀਫ ਲਖਵੀਰ ਰਾਜਧਾਨ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਮੌਜੂਦਾ ਸਮੇਂ ਵਿੱਚ ਸੂਬੇ ਦੇ ਵੱਖ-ਵੱਖ ਜਿਲਿਆਂ ਵਿਚ ਪਾਰਟੀ ਵਿਸਤਾਰ ਕਰ ਰਹੀ ਹੈ। ਤਕਰੀਬਨ ਸੂਬੇ ਦੇ ਅੱਧੇ ਜਿਲਿਆਂ ਵਿਚ ਪਾਰਟੀ ਨੇ ਆਪਣੇ ਜਿਲਾ ਪ੍ਰਧਾਨ ਨਿਯੁਕਤ ਕਰ ਲਾਏ ਹਨ ਤੇ ਬਾਕੀ ਜਿਲਿਆਂ ਵਿਚ ਵੀ ਜਲਦ ਨਿਯੁਕਤੀਆਂ ਮੁਕੰਮਲ ਕਰ ਦਿਤੀਆਂ ਜਾਣਗੀਆਂ।

Advertisements

ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਅਹੁਦੇਦਾਰਾਂ ਦੀ ਸਲਾਹ ਮਸ਼ਵਰਾ ਤੋਂ ਬਾਦ ਨੌਜਵਾਨ ਆਗੂ ਅਰਜੁਨ ਭਗਤ ਨੂੰ ਜਿਲਾ ਜਲੰਧਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਤੇ ਜਲੰਧਰ ਜਿਲਾ ਦੀ ਬਾਡੀ ਬਣਾਉਣ ਦੀ ਜ਼ਿਮੇਵਾਰੀ ਦਿਤੀ ਗਈ। ਇਸ ਮੌਕੇ ਤੇ ਕੌਮੀ ਆਗੂ ਆਰ.ਕੇ. ਖੋਸਲਾ, ਚੇਅਰਮੈਨ ਭੁਪਿੰਦਰ ਭਿੰਦਾ, ਪੰਜਾਬ ਉਪ ਪ੍ਰਧਾਨ ਸੁਖਦੇਵ ਟਿੱਬਾ ਤੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਪਰਮਜੀਤ ਕੌਰ ਨੇ ਨਵਨਿਯੁਕਤ ਜਿਲਾ ਇੰਚਾਰਜ ਜਲੰਧਰ ਅਰਜੁਨ ਭਗਤ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ ਤੇ ਪਾਰਟੀ ਦੀ ਮਜਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦੀ ਜਿੰਮੇਵਾਰੀ ਦਿੱਤੀ।

ਇਸ ਮੌਕੇ ਨਵਨਿਯੁਕਤ ਜਿਲਾ ਜਲੰਧਰ ਇੰਚਾਰਜ ਅਰਜੁਨ ਭਗਤ ਨੇ ਨੈਸ਼ਨਲ ਜਾਗ੍ਰਿਤ ਪਾਰਟੀ ਦੇ ਸਾਰੇ ਅਹੁਦੇਦਾਰਾ ਦਾ ਧੰਨਵਾਦ ਆਖਿਆ ਤੇ ਸਬ ਨੂੰ ਭਰੋਸਾ ਦਵਾਇਆ ਕਿ ਓਹਨਾ ਵਲੋਂ ਦਿਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਜਲਦ ਜਲੰਧਰ ਜਿਲਾ ਦੀ ਬਾਡੀ ਮੁਕੰਮਲ ਕਰਕੇ ਪਾਰਟੀ ਦਾ ਵਿਸਤਾਰ ਕਰਨ ਚ ਆਪਣਾ ਯੋਗਦਾਨ ਦੇਣਗੇ।

LEAVE A REPLY

Please enter your comment!
Please enter your name here