ਕਰਨ ਮਹਾਜਨ ਦੀ ਅਗਵਾਈ ਵਿਚ ਯੂਥ ਕਾਂਗਰਸ ਨੇ ਮਨਾਇਆ ਕਾਲਾ ਦਿਵਸ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ-ਕੁਮਾਰ ਗੌਰਵ: ਆਲ ਇੰਡੀਆ ਯੂਥ ਕਾਂਗਰਸ ਅਤੇ ਪੰਜਾਬ ਯੂਥ ਕਾਂਗਰਸ ਦੇ ਦਿਸ਼ਾ ਨਿਰਦੇਸ਼ ਤੇ ਅੱਜ ਮਿਤੀ 17-10-2021 ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੁੱਧ,ਲਗਾਤਾਰ ਵੱਧ ਰਹੀ ਬੇਰੋਜ਼ਗਾਰੀ ਅਤੇ ਬੇਲਗਾਮ ਵੱਧ ਰਹੀ ਮਹਿੰਗਾਈ ਦੇ ਰੋਸ਼ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ “ਕਾਲੇ ਦਿਵਸ” ਵਜੋਂ ਮਨਾਇਆ ਗਿਆ।ਇਸ ਮੌਕੇ ਤੇ ਯੂਥ ਕਾਂਗਰਸ ਜਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਅਤੇ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪ੍ਰਧਾਨ ਕਰਨ ਮਹਾਜਨ (ਕੌਂਸਲਰ) ਦੀ ਅਗੁਵਾਈ ਵਿੱਚ ਸਮੂਹ ਟੀਮ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ।

Advertisements

ਇਸ ਮੌਕੇ ਤੇ ਨਰੈਣ ਵਸ਼ਿਸ਼ਟ (ਸਕੱਤਰ ਪੰਜਾਬ ਯੂਥ ਕਾਂਗਰਸ), ਨਵੀਨ ਸੱਭਰਵਾਲ (ਕਨਵੀਨਰ), ਕਰਨ ਆਦਿਆ (ਸੀਨੀਅਰ ਉਪ ਪ੍ਰਧਾਨ), ਸੁਖਦੀਪ ਭੰਡਾਲ (ਦਿਹਾਤੀ ਯੂਥ ਪ੍ਰਧਾਨ), ਨਵਜੋਤ ਸਿੰਘ ਮਾਹਲ ( ਉਪ ਪ੍ਰਧਾਨ), ਨੀਤੂ ਧੰਦਲ (ਸਰਪੰਚ), ਦਰਸ਼ਨ ਬਾਜਵਾ ( ਉਪ ਪ੍ਰਧਾਨ), ਅਨਿਲ ਮਹਿਰਾ ( ਉਪ ਪ੍ਰਧਾਨ), ਕਪਿਲ ਸ਼ਰਮਾ (ਸਕੱਤਰ), ਅਨਮੋਲ ਸ਼ਰਮਾ (ਜਨਰਲ ਸਕੱਤਰ), ਦੇਵ ਰਿਸ਼ੀ (ਜਨਰਲ ਸਕੱਤਰ), ਸੰਜੀਵ ਵਰਮਾ (ਜਨਰਲ ਸਕੱਤਰ), ਅਰਵਿੰਦਰ ਬਾਵਾ (ਜਨਰਲ ਸਕੱਤਰ), ਜਤਿਨ ਸ਼ਰਮਾ (ਜਨਰਲ ਸਕੱਤਰ), ਅਸ਼ਵਨੀ(ਜਨਰਲ ਸਕੱਤਰ), ਰਜਤ (ਸਕੱਤਰ), ਕਣਵ ਪਾਸੀ (ਸਕੱਤਰ), ਮੋਹਿਤ ਭੋਲਾ (ਸਕੱਤਰ), ਵਿਵੇਕ ਜੈਨ(ਸਕੱਤਰ), ਹਰਵਿੰਦਰ ਕੁਮਾਰ(ਸਕੱਤਰ), ਕਾਰਤਿਕ ਵਾਲਿਆ, ਵਿਜੈ ਕੁਮਾਰ, ਗੋਲਡੀ ਸ਼ਰਮਾ, ਬੌਬੀ ਭੰਡਾਰੀ, ਅਤੇ ਹੋਰ ਸਾਥੀਆਂ ਨੇ ਇਸ ਵਿਰੋਧ ਪ੍ਰਦਸ਼ਨ ਵਿੱਚ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here