ਉਦਯੋਗ ਕੇਂਦਰ ਵਿਖੇ ਵਣਿੰਜੈ ਸਪਤਾਹ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਜ਼ਾਦੀ ਦੀ 75ਵੀਂ ਵਰੇਗੰਢ ਮਨਾਉਂਦੇ ਹੋਏ ਦਫਤਰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਫਿਰੋਜ਼ਪੁਰ ਵਿਖੇ ਵਣਿੰਜੇ ਸਪਤਾਹ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਇਆ ਗਿਆ । ਜਿਲ੍ਹਾ ਫਿਰੋਜ਼ਪੁਰ ਵਲੋਂ ਰਾਈਸ ਅਤੇ ਖੇਤੀਬਾੜੀ ਦੇ ਸੰਦ ਨਿਰਯਾਤ ਕੀਤੇ ਜਾਂਦੇ ਹਨ। ਉਦਯੋਗਪਤੀਆਂ ਵਲੋਂ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਹਨਾ ਉਦਯੋਗਪਤੀਆਂ ਨਾਲ ਸ੍ਰੀਮਤੀ ਸੁਸ਼ਮਾ ਕੁਮਾਰੀ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਿਰੋਜ਼ਪੁਰ, ਸ਼੍ਰੀ ਪ੍ਰਦੀਪ ਸਲਵਾਨ ਲੀਡ ਡਿਸਟ੍ਰਿਕ ਮੈਨੇਜਰ  ਪੰਜਾਬ ਨੈਸ਼ਨਲ ਬੈਂਕ ਫਿਰੋਜ਼ਪੁਰ, ਵਨ ਠਾਕੁਰ ਸੀਨੀਅਰ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਐਮ.ਸੀ.ਸੀ. ਮੋਗਾ,  ਜਸਵਿੰਦਰਪਾਲ ਸਿੰਘ ਫੰਕਸ਼ਨਲ ਮੈਨੇਜਰ ਅਤੇ ਬਲਵੰਤ ਸਿੰਘ ਸੀਨੀਅਰ ਸਹਾਇਕ ਵੱਲੋਂ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Advertisements

ਲੀਡ ਡਿਸਟ੍ਰਿਕ ਮੈਨੇਜਰ ਅਤੇ ਸੀਨੀਅਰ ਮੈਨੇਜਰ ਪੀ.ਐਨ.ਬੀ. ਨੇ ਉਦਯੋਗਪਤੀਆਂ ਨੂੰ ਬੈਂਕਾਂ ਦੀਆਂ ਐਕਸਪੋਰਟ ਸਬੰਧੀ ਕਰਜ਼ਾ ਸਕੀਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਲਖਵੀਰ ਸਿੰਘ ਪ੍ਰਧਾਨ, ਤਲਵੰਡੀ ਭਾਈ ਐਗਰੀਕਲਚਰ ਇੰਪਲੀਮੈਂਟਸ ਮੈਨੂੰ ਐਸੋਸੀਏਸ਼ਨ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਲੱਲੇ ਵਿਖੇ ਉਦਯੋਗਿਕ ਫੋਕਲ ਪੁਆਇੰਟ ਸਥਾਪਿਤ ਕਰਨ ਲਈ 108 ਏਕੜ ਜ਼ਮੀਨ ਦੇਣ ਸਬੰਧੀ ਸਹਿਮਤੀ ਪੱਤਰ ਐਮ.ਡੀ.ਪੀ.ਐਸ.ਆਈ.ਈ.ਸੀ. ਨੂੰ ਦਿੱਤਾ ਗਿਆ ਹੈ। ਇਸ ਲਈ ਇਹ ਫੋਕਲ ਪੁਆਇੰਟ ਪਹਿਲ ਦੇ ਅਧਾਰ ਤੇ ਵਿਕਸਿਤ ਕਰਨ ਲਈ ਮੱਦਦ ਕੀਤੀ ਜਾਵੇ। ਕਿਉਂਕਿ ਉਦਯੋਗਪਤੀਆਂ ਵੱਲੋਂ ਆਪਣੇ ਖੇਤੀਬਾੜੀ ਦੇ ਸੰਦ ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਤੇ ਸਾਊਥ ਅਫਰੀਕਾ ਨੂੰ ਭੇਜੇ ਜਾਂਦੇ ਹਨ।

ਇਹ ਉਦਯੋਗਪਤੀ ਹੋਰ ਦੂਜੇ ਦੇਸ਼ਾਂ ਵਿੱਚ ਵੀ ਐਕਸਪੋਰਟ ਕਰਨ ਦੇ ਚਾਹਵਾਨ ਹਨ, ਪ੍ਰੰਤੂ ਜਗ੍ਹਾਂ ਦੀ ਕਮੀ ਕਾਰਨ ਮਿਲੇ ਆਡਰਾਂ ਨੂੰ ਪੂਰਾ ਨਹੀਂ ਕਰ ਸਕਦੇ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਲ੍ਹੇ ਵਿੱਚ ਉਦਯੋਗ ਸਥਾਪਿਤ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਵਿੱਚ ਸਰਲਤਾ ਲਿਆਂਦੀ ਜਾਵੇ ਤਾਂ ਜੋ ਉਦਯੋਗਪਤੀਆਂ ਨੂੰ ਆਪਣੇ ਉਦਯੋਗ ਸਥਾਪਿਤ ਕਰਨ ਵਿੱਚ ਦੇਰੀ ਨਾ ਹੋਵੇ। ਜਿਲ੍ਹਾ ਪ੍ਰਸ਼ਾਸਨ ਵਲੋਂ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਫਿਰੋਜ਼ਪੁਰ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਪੇਸ਼ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਸਬੰਧੀ ਜਲਦੀ ਹੀ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਕੇ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here