Tuesday, October 27, 2026
Home National ਘਰੇਲੂ ਸਿਲੰਡਰ ਵਿੱਚ 15 ਰੁਪਏ ਹੋਇਆ ਵਾਧਾ, ਇਸਤੋਂ ਪਹਿਲਾ ਵਪਾਰਕ ਸਿਲੰਡਰਾਂ ਦੀ...

ਘਰੇਲੂ ਸਿਲੰਡਰ ਵਿੱਚ 15 ਰੁਪਏ ਹੋਇਆ ਵਾਧਾ, ਇਸਤੋਂ ਪਹਿਲਾ ਵਪਾਰਕ ਸਿਲੰਡਰਾਂ ਦੀ ਵਧੀ ਸੀ ਕੀਮਤ

ਦਿੱਲੀ(ਦ ਸਟੈਲਰ ਨਿਊਜ਼)। ਦੇਸ਼ ਵਿੱਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ ਹੁਣ ਆਮ ਆਦਮੀ ਦੁਆਰਾ ਵਰਤੇ ਜਾਂਦੇ ਘਰੇਲੂ ਸਿਲੰਡਰ ਵਿੱਚ 15 ਰੁਪਏ ਵਾਧਾ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਘਰੇਲੂ ਸਿਲੰਡਰ ਦੀ ਕੀਮਤ 884.50 ਦੀ ਕੀਮਤ ਤੋਂ ਵੱਧ ਕੇ 899.50 ਰੁਪਏ ਪ੍ਰਤੀ ਹੋ ਗਈ ਹੈ ।

Advertisements

ਜਾਣਕਾਰੀ ਦੇ ਅਨੁਸਾਰ ਲੱਗਪਗ ਦੋ ਮਹੀਨਿਆਂ ਵਿੱਚ ਲਗਾਤਾਰ ਚਾਰ ਵਾਰ ਗੈਸ ਸਿਲੰਡਰ ਵਿੱਚ ਵਾਧਾ ਹੋ ਚੁੱਕਾ ਹੈ। ਕੋਲਕਾਤਾ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 911 ਰੁਪਏ ਤੋਂ ਵੱਧ ਕੇ 926 ਰੁਪਏ, ਮੁੰਬਈ ਵਿੱਚ 844.50 ਤੋਂ ਵੱਧ ਕੇ 899.50 ਰੁਪਏ ਹੋ ਗਈ ਹੈ। ਇਸਤੋਂ ਇਲਾਵਾ ਚੇਨੱਈ ਵਿੱਚ ਗੈਸ ਸਿਲੰਡਰ ਦੀ ਕੀਮਤ 900.50 ਤੋਂ ਵੱਧ ਕੇ ਹੁਣ 915.50 ਹੋ ਗਈ ਹੈ ।

LEAVE A REPLY

Please enter your comment!
Please enter your name here