
ਅਹਿਮਾਬਾਦ ( ਦ ਸਟੈਲਰ ਨਿਊਜ਼)। ਰਾਜਕੋਟ ਦੇ ਅਹਿਮਾਬਾਦ ਦੇ ਰਹਿਣ ਵਾਲੇ ਪ੍ਰਸਿੱਧ ਸ਼ੌਰਾਸ਼ਟਰ ਦੇ ਬੱਲੇਬਾਜ਼ ਖਿਡਾਰੀ ਅਤੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਵੀ ਬਰੋਟ ਦਾ ਸ਼ੁਕਰਵਾਰ ਅਚਾਨਕ ਦਿਲ ਦਾ ਦੋਰਾ ਪੈਣ ਕਾਰਣ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਅਵੀ ਦੀ ਉਮਰ 29 ਸਾਲ ਦੇ ਕਰੀਬ ਸੀ , ਜਿਸ ਦੋਰਾਨ ਉਹ ਇੰਨੀ ਛੋਟੀ ਉਮਰ ਵਿੱਚ ਹੀ ਸਾਰਿਆਂ ਨੂੰ ਅਲਵਿਦਾ ਕਹਿ ਗਏ ਹਨ। ਅਵੀ ਸਾਲ 2019-20 ਵਿੱਚ ਸ਼ੋਰਾਸ਼ਟਰ ਦੀ ਰਣਜੀ ਟਰਾਫੀ ਦੇ ਜੇਤੂ ਟੀਮ ਦੇ ਮੈਂਬਰ ਸਨ।

ਬਰੋਟ ਨੇ ਆਪਣੀ ਪ੍ਰਸਿੱਧੀ ਦੇ ਕਾਰਣ ਗੁਜਰਾਤ ਅਤੇ ਹਰਿਆਣਾ ਟੀਮਾਂ ਦੀ ਨੁਮਾਇੰਦਗੀ ਵੀ ਕੀਤੀ ਸੀ। ਪਰ ਸ਼ੁਕਰਵਾਰ ਉਹਨਾਂ ਦੀ ਅਚਾਨਕ ਹਾਲਤ ਵਿਗੜਨ ਦੇ ਕਾਰਣ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਹਨਾਂ ਨੇ ਰਾਸਤੇ ਵਿੱਚ ਜਾਦਿਆਂ ਹੀ ਦਮ ਤੋੜ ਦਿੱਤਾ । ਬਰੋਟ ਦੇ ਪਰਿਵਾਰ ਵਿੱਚ ਉਸਦੀ ਮਾਂ ਅਤੇ ਗਰਭਵਤੀ ਪਤਨੀ ਹੈ।












