Monday, November 2, 2026
Home National ਹਰਿਆਣਾ ਵਿੱਚ ਕੁਰਸੀ ਤੇ ਬੈਠੇ-ਬੈਠੇ ਹੋਟਲ ਮਾਲਕ ਦੀ ਦਿਲ ਦਾ ਦੌਰਾ ਪੈਣ...

ਹਰਿਆਣਾ ਵਿੱਚ ਕੁਰਸੀ ਤੇ ਬੈਠੇ-ਬੈਠੇ ਹੋਟਲ ਮਾਲਕ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ

ਹਰਿਆਣਾ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰੰਗੜ੍ਹ। ਹਰਿਆਣਾ ਦੇ ਫਤਿਹਾਬਾਦ ਵਿਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਬੱਸ ਸਟੈਂਡ ਨੇੜੇ ਸਥਿਤ ਅਰੋੜਾ ਹੋਟਲ ਦੇ ਮਾਲਕ ਬਲਵੰਤ ਰਾਏ ਦੀ ਕੁਰਸੀ ’ਤੇ ਬੈਠੇ-ਬੈਠੇ ਹੀ ਮੌਤ ਹੋ ਗਈ। ਉਹ ਗਾਹਕਾਂ ਨੂੰ ਸੰਭਾਲ ਰਿਹਾ ਸੀ, ਇਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ।

Advertisements

ਇਸ ਦੇ ਨਾਲ ਹੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਉਹ ਗਾਹਕਾਂ ਤੋਂ ਪੈਸਿਆਂ ਦਾ ਲੈਣ-ਦੇਣ ਕਰ ਰਹੇ ਸਨ। ਫਿਰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਕੁਝ ਹੀ ਸਕਿੰਟਾਂ ਵਿਚ ਕੁਰਸੀ ਤੇ ਲੇਟ ਗਿਆ ਅਤੇ ਗਾਹਕਾਂ ਦੇ ਸਾਹਮਣੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਬਲਵੰਤ ਰਾਏ ਅਚਾਨਕ ਕੁਰਸੀ ਤੋਂ ਹੇਠਾਂ ਡਿੱਗ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਸੰਭਾਲਿਆ ਅਤੇ ਉਹਨਾਂ ਦੇ ਪਰਿਵਾਰਕ ਮੈੱਬਰਾਂ ਨੂੰ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here