
ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ । ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੋਗਾ ਵਿਖੇ ਮਹਿਲਾਵਾਂ ਨੂੰ ਤੀਸਰੀ ਗਾਰੰਟੀ ਵਜੋ ਜੋ ਇਕ ਵੱਡਾ ਤੋਹਫਾ ਦਿੱਤਾ ਹੈ ਉਸ ਲਈ ਮਹਿਲਾਵਾਂ ਨੇ ਪੰਜਾਬ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ । ਕਪੂਰਥਲੇ ਵਿੱਚ ਵੀ ਮਹਿਲਾਵਾਂ ਨੇ ਲੱਡੂ ਵੰਡੇ। 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਰ ਧੀ ਭੈਣ ਅਤੇ ਬਜ਼ੁਰਗ ਮਾਤਾਵਾਂ ਨੂੰ ਹਰ ਮਹੀਨੇ ਸਰਕਾਰ ਵੱਲੋਂ 1000 ਰੁਪਏ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਪਾਏ ਜਾਣਗੇ । ਇਹ ਪੈਸਾ ਅਗਰ ਕਿਸੇ ਨੂੰ ਸਰਕਾਰ ਵੱਲੋਂ ਕੋਈ ਪੈਨਸ਼ਨ ਲੱਗੀ ਹੈ ਉਸ ਤੋਂ ਇਲਾਵਾ ਵੀ ਇੱਕ ਹਜ਼ਾਰ ਰੁਪਏ ਮਿਲਣਗੇ । ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਇਹ ਵੱਡੀ ਗਾਰੰਟੀ ਮਹਿਲਾਵਾਂ ਨੂੰ ਆਪਣੀ ਜ਼ਿੰਦਗੀ ਨੂੰ ਆਜ਼ਾਦੀ ਨਾਲ ਜਿਉਣ ਤੇ ਅਗਾਂਹ ਵਧਣ ਵਿੱਚ ਬਹੁਤ ਸਹਾਇਕ ਸਿੱਧ ਹੋਵੇਗੀ। ਮਹਿਲਾਵਾਂ ਇਸੇ ਨਾਲ ਜ਼ਿਆਦਾਤਰ ਜੋ ਮਹਿਲਾਵਾਂ ਨੇ ਜੋ ਘੁਟਣ ਭਰੀ ਅਤੇ ਅਧੀਨਗੀ ਭਰੀ ਜ਼ਿੰਦਗੀ ਮਰਦ ਪ੍ਰਧਾਨ ਸਮਾਜ ਵਿੱਚ ਜਿੰਨੀ ਵੀ ਪੈ ਰਹੀ ਹੈ ਕਿਸੇ ਅੱਗੇ ਹੱਥ ਅੱਡਣ ਤੇ ਝੁਕਣ ਲਈ ਮਜਬੂਰ ਨਹੀਂ ਹੋਵੇਗੀ।

ਮੰਜੂ ਰਾਣਾ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਕਪੂਰਥਲਾ (ਸਾਬਕਾ ਜੱਜ ) ਵੱਲੋਂ ਹਲਕਾ ਕਪੂਰਥਲਾ ਤੇ ਸਮੁੱਚੇ ਪੰਜਾਬ ਦੀਆਂ ਮਹਿਲਾਵਾਂ (ਧੀਆਂ ਭੈਣਾਂ ਮਾਵਾਂ) ਨੂੰ ਪੁਰਜ਼ੋਰ ਅਪੀਲ ਤੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜੋ ਪੰਜਾਬ ਵਿੱਚ ਅਕਾਲੀ ਕਾਂਗਰਸ ਤੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਪਿਛਲੇ 75 ਸਾਲਾਂ ਤੋਂ ਜੋ ਆਮ ਲੋਕਾਂ ਨੇ ਨੌਜਵਾਨ ਤੇ ਖਾਸ ਕਰਕੇ ਮਹਿਲਾਵਾਂ ਦਾ ਜੋ ਘਾਣ ਹੋਇਆ ਹੈ ਉਸ ਨੂੰ ਹੁਣ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮਹਿਲਾ ਸ਼ਕਤੀਕਰਨ ਰਾਹੀਂ ਇਸ ਵਾਰ ਪੰਜਾਬ ਦੀਆਂ ਮਹਿਲਾਵਾਂ ਵੋਟਾਂ ਵਿੱਚ ਵੱਧ ਚਡ਼੍ਹ ਕੇ ਹਿੱਸਾ ਲੈਣ ਤੇ ਕਾਂਗਰਸ ਦਾ ਤਖ਼ਤਾਪਲਟ ਕਰ ਕੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ।











