ਪੰਜਾਬ ਸਰਕਾਰ ਵਲੋਂ ਚਲਾਏ ਮਿਸ਼ਨ ਘਰ-ਘਰ ਰੋਜਗਾਰ ਨੇ ਬਦਲੀ ਸੁਨੀਲ ਦੀ ਜਿੰਦਗੀ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਮਿਸ਼ਨ ਘਰ-ਘਰ ਰੋਜਗਾਰ ਤਹਿਤ ਜਿਥੇ ਬਹੁਤ ਸਾਰੇ ਬੇਰੋਜਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਜਿਸ ਨਾਲ ਉਹ ਆਪਣੀ ਰੋਜੀ ਰੋਟੀ ਚਲਾ ਰਹੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਮਿਸਾਲ ਸੁਨੀਲ ਸਿੰਘ ਪੁੱਤਰ ਸ੍ਰੀ ਬਿਸ਼ਨ ਸਿੰਘ ਪਿੰਡ  ਹਲੇਰ ,ਡਾ:ਸੁਜਾਨਪੁਰ ਜਿਲ੍ਹਾ ਪਠਾਨਕੋਟ ਦੀ ਹੈ । ਸੁਨੀਲ ਸਿੰਘ ਨੇ ਡਿਪਲੋਮਾ ਮਕੈਨੀਕਲ ਦੀ ਯੋਗਤਾ ਦੇ ਅਧਾਰ ਤੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਨਾਮ ਰਜਿਸਟਰਡ ਕਰਵਾਇਆ ਹੋਇਆ ਸੀ ।ਸੁਨੀਲ ਨੇ ਦੱਸਿਆ ਕਿ ਉਸਨੇ ਪਹਿਲਾਂ ਮਕੈ: ਡੀਜਲ ਦੀ ਆਈ.ਟੀ.ਆਈ ਕਰਨ ਤੋਂ ਬਾਅਦ ਕਠੁਆ (ਜੇ.ਐਡ.ਕੇ) ਵਿਖੇ ਨੈਸ਼ਨਲ ਗੈਰਜ਼ ਵਿਖੇ  3 ਮਹੀਨੇ ਕੰਮ ਕੀਤਾ ਦੂਰ ਹੋਣ ਅਤੇ ਤਨਖਾਹ ਥੋੜੀ ਹੋਣ ਕਾਰਨ ਉਸਨੇ ਇਹ ਕੰਮ ਛੱਡ ਦਿੱਤਾ ।

Advertisements


 ਸੁਨੀਲ ਨੇ ਦੱਸਿਆ ਕਿ ਉਸ ਨੇ ਦੁਬਾਰਾ ਤਵੀ ਕਾਲਜ ਵਿਖੇ ਮਕੈ. ਡਿਪਲੋਮਾਂ ਵਿਚ ਦਾਖਲਾ ਲੈ ਲਿਆ।ਡਿਪਲੋਮਾ ਖਤਮ ਕਰਨ ਉਪਰੰਤ ਸੁਨੀਲ ਨੇ ਦੱਸਿਆ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਰਹਿੰਦਾ ਸੀ, ਸੁਨੀਲ ਕੁਮਾਰ ਨੇ ਦੱਸਿਆ ਕਿ ਇਸੇ ਦੋਰਾਨ ਮੈਨੂੰ ਰੋਜਗਾਰ ਬਿਉਰੋ ਪਠਾਨਕੋਟ ਵਲੋਂ ਦੱਸਿਆ ਗਿਆ ਕਿ ਹਿੰਦੂਸਤਾਨ ਏਅਰਨੋਟੀਕਲ ਲਿਮਿਟਡ ( HAL) ਕੰਪਨੀ ਦੁਆਰਾ ਵਕੈਂਸੀਆਂ ਦੀ ਮੰਗ ਕੀਤੀ ਗਈ  ਅਤੇ ਮੇਰੇ ਨਾਮ ਇਹਨਾਂ ਵਕੈਂਸੀ ਲਈ ਭੇਜਿਆ ਗਿਆ। ਸੁਨੀਲ ਨੇ ਦੱਸਿਆ ਕਿ ਕੰਪਨੀ ਦੁਆਰਾ ਲਿਖਤ ਪ੍ਰੀਖਿਆ ਕਾਨਪੁਰ ਵਿਖੇ ਲਈ ਗਈ ਸੀ ਅਤੇ ਸੁਨੀਲ ਦੁਆਰਾ ਉਹ ਪ੍ਰੀਖਿਆ ਪਾਸ ਕੀਤੀ ਗਈ।ਪ੍ਰੀਖਿਆ ਪਾਸ ਹੋਣ ਦੇ ਬਾਅਦ ਥੋੜੇ ਸਮੇਂ ਵਿਚ ਹੀ  HAL      ਵੱਲੋ ਸੁਨੀਲ ਨੂੰ ਜੁਆਇੰਨਗ ਲੈਟਰ ਦਿੱਤਾ ਗਿਆ ਅਤੇ ਜੁਅਇੰਨਗ ਲੈਟਰ ਤੋਂ ਬਾਅਦ ਸੁਨੀਲ ਦੁਆਰਾ  HAL     ਹੈਡਕੁਆਰਟ ਬੰਗਲੋਰ ਵਿਖੇ ਜੁਆਇੰਨ ਕੀਤਾ ਗਿਆ ।


ਸੁਨੀਲ  ਨੇ ਦੱਸਿਆ ਕਿ ਉਥੇ ਸਾਲ ਇੱਕ ਟੇ੍ਰਨਿੰਗ ਚਲਦੀ ਰਹੀ।ਟੇ੍ਰਨਿੰਗ ਪੁਰੀ ਕਰਨ ਤੋਂ ਬਾਅਦ ਸੁਨੀਤ ਨੇ ਦੱਸਿਆ ਕਿ ਹੁਣ ਮੇਰੀ ਤੈਨਾਤੀ ਮਮੂਨ ਆਰਮੀ ਕੈਂਟ ਵਿਖੇ ਹੈ ਉਸ ਨੂੰ 45000 ਤੱਕ ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ ਮੇਰੇ ਲਈ ਕਾਫੀ ਹੈ।ਸੁਨੀਲ ਵਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here