ਅਮਨਦੀਪ ਨਾਹਰ ਨੇ ਸੁਭਾਨਪੁਰ ਦੇ ਨਵੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਜ਼ਿਲਾ ਪੁਲਿਸ ਮੁਖੀ ਕਪੂਰਥਲਾ ਹਰਕਮਲਪੀ੍ਤ ਸਿੰਘ ਖੱਖ ਦੀਆਂ ਹਦਾਇਤਾ ਤੇ ਸਬ ਇੰਸਪੈਕਟਰ ਅਮਨਦੀਪ ਨਾਹਰ ਨੇ ਸੁਭਾਨਪੁਰ ਦੇ ਨਵੇ ਥਾਣਾ ਮੁਖੀ ਵੱਜੋਂ ਚਾਰਜ ਸੰਭਾਲ ਕੇ ਕੰਮ ਕਾਜ ਕਰਨਾ ਸ਼ੁਰੂ ਕਰ ਦਿਤਾ ਹੈ । ਇਸ ਤੋਂ ਪਹਿਲਾ ਸਬ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਥਾਣਾ ਮੁੱਖੀ ਵੱਜੋ ਸੇਵਾਵਾ ਨਿਭਾ ਰਹੇ ਸਨ। ਉਹਨਾਂ ਦੀ ਬਦਲੀ ਪੁਲਿਸ ਲਾਇਨ ਕਪੂਰਥਲਾ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਸੁਭਾਨਪੁਰ ਦੇ ਥਾਣਾ ਮੁਖੀ ਰਹਿ ਚੁੱਕੇ ਹਨ।

Advertisements

ਇਸ ਸਬੰਧੀ ਮੀਡੀਆ ਨਾਲ ਆਪਣੀ ਮੁਲਾਕਾਤ ਵਿਚ ਨਵੇਂ ਥਾਣਾ ਮੁਖੀ ਅਮਨਦੀਪ ਨਾਹਰ ਨੇ ਆਖਿਆ ਕਿ ਜਿਲਾ ਪੁਲਿਸ ਮੁਖੀ ਹਰਕੰਵਲਪੀ੍ਤ ਸਿੰਘ ਖੱਖ ਅਤੇ ਡੀਐਸਪੀ ਭੁਲੱਥ ਅਮਰੀਕ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਤਹਿਤ ਅਰੰਭੀ ਜਾਵੇਗੀ। ਨਸ਼ਿਆਂ ਦੇ ਸੌਦਾਗਰ ਜਲਦੀ ਸਲਾਖਾਂ ਪਿਛੇ ਹੋਣਗੇ। ਥਾਣਾ ਖੇਤਰ ਵਿਚ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲ ਚ ਬਖਸ਼ਿਆ ਨਹੀਂ ਜਾਵੇਗਾ ਜੇ ਕਿਸੇ ਵੀ ਵਿਅਕਤੀ ਨੂੰ ਥਾਣੇ ਦੇ ਕੰਮਾਂ ਪ੍ਰਤੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ ਉਹਨਾਂ ਨਾਲ ਤੁਰੰਤ ਸੰਪਰਕ ਕਰ ਸਕਦੇ ਹਨ ਤੇ ਉਨ੍ਹਾਂ ਦੀ ਸਮੱਸਿਆ ਤੁਰੰਤ ਹੱਲ ਹੋਵੇਗਾ। ਨਸ਼ਿਆਂ ਤੇ ਮਾੜੇ ਅਨਸਰਾਂ ਸਬੰਧੀ ਸੂਚਨਾ ਦੇਣ ਵਾਲਿਆਂ ਦੇ ਨਾਮ ਗੁਪਤ ਰੱਖੇ ਜਾਣਗੇ।

LEAVE A REPLY

Please enter your comment!
Please enter your name here