ਪੰਜਾਬ ਸਰਕਾਰ ਦੀ ਸਰਪ੍ਰਸਤੀ ਵਿੱਚ ਉਦਯੋਗ ਜਗਤ ਹੋਇਆ ਪ੍ਰਫੁੱਲਿਤ

ਚੰਡੀਗੜ (ਦ ਸਟੈਲਰ ਨਿਊਜ਼) : ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਸੂਬੇ ਵਿੱਚ ਮੌਜੂਦਾ ਉਦਯੋਗਾਂ ਨੂੰ ਹੁਲਾਰਾ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਉਦਯੋਗ ਜਗਤ ਨੂੰ 6,760 ਕਰੋੜ ਰੁਪਏ ਦੀ ਬਿਜਲੀ ਦਰਾਂ ਵਿੱਚ ਸਬਸਿਡੀ ਅਤੇ 156 ਕਰੋੜ ਰੁਪਏ ਦੀ ਬਿਜਲੀ ਡਿਊਟੀ ਛੋਟ ਦਿੱਤੀ ਹੈ। ਫਲੈਟ 5 ਰੁਪਏ ਪ੍ਰਤੀ ਯੂਨਿਟ ‘ਤੇ ਬਿਜਲੀ ਸਪਲਾਈ ਦੀ ਮੁਹੱੱਈਆ ਕਰਵਾ ਕੇ ਅਤੇ ਛੋਟੇ, ਮੱਧਮ ਅਤੇ ਵੱਡੇ ਉਦਯੋਗਾਂ ਨੂੰ ਕਈ ਸਾਲਾਂ ਤੋਂ ਸਬਸਿਡੀ ਦੇਣ ਨਾਲ, 2018 ਤੋਂ ਸ਼ੁਰੂ ਹੋਏ ਸਰਕਾਰ ਦੇ ਸਬਸਿਡੀ ਬਿੱਲ ਵਾਧਾ ਹੋ ਰਿਹਾ ਹੈ। ਇਨਵੈਸਟ ਪੰਜਾਬ ਦੇ ਸੀ.ਈ.ਓ ਸ੍ਰੀ ਰਜਤ ਅਗਰਵਾਲ, ਆਈਏਐਸ, ਨੇ ਕਿਹਾ ਕਿ ਸੂਬਾ ਸਰਕਾਰ ਦੀ ਨਿਵੇਸ਼ ਪ੍ਰਮੋਸ਼ਨ ਏਜੰਸੀ, ਇਨਵੈਸਟ ਪੰਜਾਬ, ਵਲੋਂ ਇਕੱਤਰ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਉਦਯੋਗ  ਜਗਤ ਨੂੰ ਚਾਲੂ ਵਿੱਤੀ ਸਾਲ ਦੇ ਬਿਜਲੀ ਸਬਸਿਡੀ ਬਿੱਲ ‘ਤੇ 2,266 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਉਨਾਂ ਅੱਗੇ ਕਿਹਾ ਕਿ ਬਿਜਲੀ ਸਬਸਿਡੀ ਬਿੱਲ 2020-21 ਵਿੱਚ 1,559 ਕਰੋੜ ਰੁਪਏ, 2019-20 ਵਿੱਚ 1,480 ਕਰੋੜ ਰੁਪਏ ਅਤੇ 2018-19 ਵਿੱਚ 1,455 ਕਰੋੜ ਰੁਪਏ ਸੀ। ਸਸਤੀ ਬਿਜਲੀ ਅਤੇ ਸਬਸਿਡੀ ਦੇ ਨਤੀਜੇ ਵਜੋਂ ਪਿਛਲੇ ਚਾਰ ਸਾਲਾਂ ਵਿੱਚ ਰਾਜ ਵਿੱਚ ਉਦਯੋਗਾਂ ਦੀ ਗਿਣਤੀ ਅਤੇ ਉਨਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ। ਇਹ ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ ਕਿ ਉਦਯੋਗਿਕ ਖੇਤਰ ਵਿੱਚ ਬਿਜਲੀ ਕੁਨੈਕਸਨਾਂ ਦੀ ਗਿਣਤੀ ਅਤੇ ਕੁਨੈਕਸ਼ਨ ਲੋਡ ਦੋਵਾਂ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਪਿਛਲੇ ਵਿੱਤੀ ਸਾਲ 2020-21 ਵਿੱਚ ਰਾਜ ਵਿੱਚ ਉਦਯੋਗਾਂ ਦਾ ਕੁਨੈਕਸ਼ਨ ਲੋਡ 10,000 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ।

Advertisements

ਪਿਛਲੇ  ਸਾਲਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੁੱਲ ਕੁਨੈਕਸਨਾਂ ਦੀ ਗਿਣਤੀ  2016-17 ਵਿੱਚ 1,31,899 ਤੋਂ ਵਧ ਕੇ 2017-18 ਵਿੱਚ 1,37,073, 2018-19 ਵਿੱਚ 1,39,209, 2019-20 ਵਿੱਚ 1,43,570 ਅਤੇ 2020-21 ਵਿੱਚ 1,46,899 ਹੋ ਗਈ। ਇਸੇ ਤਰਾਂ, ਕੁਨੈਕਸ਼ਨ ਲੋਡ 2016-17 ਵਿੱਚ 8,891 ਮੈਗਾਵਾਟ ਤੋਂ ਵਧ ਕੇ 2017-18 ਵਿੱਚ 9,258 ਮੈਗਾਵਾਟ, 2018-19 ਵਿੱਚ 9,606 ਮੈਗਾਵਾਟ, 2019-20 ਵਿੱਚ 9,964 ਮੈਗਾਵਾਟ ਅਤੇ 2020-2021 ਵਿੱਚ 10,110 ਮੈਗਾਵਾਟ ਹੋ ਗਿਆ। ਜੇ ਬਿਜਲੀ ਦੀ ਖਪਤ ਦੀ ਗੱਲ ਕੀਤੀ ਜਾਵੇ ਤਾਂ ਉਦਯੋਗਾਂ ਨੇ 2016-17 ਵਿੱਚ 13,958 ਮੈਗਾ ਯੂਨਿਟਸ ਤੋਂ 2017-18 ਵਿੱਚ 16,032 ਐਮਯੂ, 2018-19 ਵਿੱਚ 16,965 ਐਮਯੂ, 2019-20 ਵਿੱਚ 18,270 ਐਮਯੂ ਅਤੇ 2020 -21 ਵਿੱਚ 16428 ਐਮਯੂ ਖਪਤ ਹੋਈ ਹੈ। “ਦਰਮਿਆਨੇ ਉਦਯੋਗ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 100 ਕੇ.ਵੀ.ਏ ਤੱਕ ਲੋਡ ਵਾਲੇ ਦਰਮਿਆਨੇ ਉਦਯੋਗਾਂ ਦੇ ਖਪਤਕਾਰਾਂ ਲਈ ਫਿਕਸਡ ਚਾਰਜਿਜ ਵਿੱਚ 50 ਪ੍ਰਤੀਸ਼ਤ ਛੋਟ ਦੇ ਹੁਕਮ ਦਿੱਤੇ ਹਨ। ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਇਹ ਰਿਆਇਤਾਂ ਸੂਬੇ ਵਿੱਚ ਉਦਯੋਗਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਣਗੀਆਂ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਵੱਲੋਂ 17 ਨਵੰਬਰ, 2021 ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਇਹ ਇਨਵੈਸਟ ਪੰਜਾਬ ਦੀ ਵੈੱਬਸਾਈਟ https://pbindustries.gov.in/static/about_punjab;Key=Notifications.  ‘ਤੇ ਉਪਲਬਧ ਹੈ।

LEAVE A REPLY

Please enter your comment!
Please enter your name here