ਪੰਜਵਾਂ ਓਪਨ ਟੀ-ਟਵੰਟੀ ਟੂਰਨਾਮੈਂਟ ਸਾਬੀ ਇਲੈਵਨ ਨੇ ਜਿੱਤਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਵਾਂ ਓਪਨ ਟੀ-ਟਵੰਟੀ ਟੂਰਨਾਮੈਂਟ ਦਾ ਫਾਈਨਲ ਸਾਬੀ ਇਲੈਵਨ ਕ੍ਰਿਕੇਟ ਕਲੱਬ ਹੁਸ਼ਿਆਰਪੁਰ ਅਤੇ ਕਿੰਗਸ ਸਪੋਰਟਸ ਕਲੱਬ ਜਲੰਧਰ ਦੇ ਵਿੱਚ ਹੋਇਆ। ਸਾਬੀ ਇਲੈਵਨ ਨੇ ਇਹ ਫਾਈਨਲ 8 ਵਿਕਟਾਂ ਨਾਲ ਜਿੱਤਿਆ। ਵਿਜੇਤਾ ਟੀਮ ਨੂੰ ਟ੍ਰਾਫੀ ਦੇ ਨਾਲ 60,000 ਦੀ ਨਗਦ ਰਾਸ਼ੀ ਅਤੇ ਉਪ-ਵਿਜੇਤਾ ਕਿੰਗਸ ਸਪੋਰਟਸ ਕਲੱਬ ਜਲੰਧਰ ਨੂੰ ਟ੍ਰਾਫੀ ਦੇ ਨਾਲ 30,000/- ਰੁਪਏ ਨਗਦ ਰਾਸ਼ੀ ਮਿਲੀ। ਮੈਨ ਆੱਫ ਸੀਰੀਜ਼ ਨਵੀ ਨੂੰ 10,000/- ਰੁਪਏ, ਬੈਸਟ ਗੇਂਦਬਾਜ਼ ਪਿੰਡਾ ਨੂੰ 5,000/- ਰੁਪਏ, ਬੈਸਟ ਬੱਲੇਬਾਜ਼ ਪੁਨੀਤ ਭੱਟੀ ਨੂੰ ਇੰਗਲਿਸ਼ ਵਿੱਲੋ ਬੈਟ ਦਿੱਤਾ ਗਿਆ। ਮੁੱਖ ਮਹਿਮਾਨ ਗੋਬਿੰਦ ਸਿੰਘ ਠਾਕੁਰ ਅਤੇ ਬਲਦੇਵ ਸਿੰਘ ਬਸਰਾ ਦੇ ਇਨਾਮ ਵੰਡ ਸਮਾਰੋਹ ਦੌਰਾਨ ਸੀ.ਐਂਡ ਬੀ. ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਡਗਾਨਾ ਪੰਜਾਬ ਇੰਡੀਆ ਵਲੋਂ ਧੰਨਵਾਦ ਕੀਤਾ ਗਿਆ। ਇਹ ਟੂਰਨਾਮੈਂਟ 3 ਮਾਰਚ ਤੋਂ ਲੈ ਕੇ 7 ਅਪੈ੍ਰਲ ਤੱਕ ਹੋਣਾ ਸੀ ਪਰ ਕੋਵਿਡ-19 ਦੇ ਕਾਰਣ ਇਸ ਦਾ ਵਿਸਥਾਰ ਨਵੰਬਰ ਤੋ ਦਿਸੰਬਰ 12 ਤੱਕ ਕਰ ਦਿੱਤਾ ਗਿਆ।

Advertisements

ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਦੀਆਂ ਕੁਲ 32 ਟੀਮਾਂ ਨੇ ਭਾਗ ਲਿਆ।ਇਹ ਟੂਰਨਾਮੈਂਟ ਸੀ ਐਂਡ ਬੀ ਇੰਟਰਨੈਸ਼ਨਲ ਸਪੋਰਟਸ ਅਕਾਦਮੀ ਡਗਾਣਾ ਹੁਸ਼ਿਆਰਪੁਰ, ਪੰਜਾਬ ਵਲੋਂ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਤੇ ਕਮੇਟੀ ਮੈਂਬਰ ਚਮਨ ਲਾਲ, ਐਸ਼ਵੀਰ ਸਿੰਘ, ਚੰਨਣ ਕੌਰ, ਮੋਹਿੰਦਰ ਕੌਰ, ਲਵਰੀਤ, ਅਜੈ, ਰਾਜਕੁਮਾਰ, ਤਮੰਨਾ, ਹੈਡ ਕੋਚ ਬਲਰਾਜ ਕੁਮਾਰ ਆਈ.ਸੀ.ਸੀ.-1, ਸਹਾਇਕ ਕੋਚ ਚੰਦਰ ਸ਼ੇਖਰ, ਫੀਲਡਿੰਗ ਕੋਚ ਡਢਵਾਲ ਸਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here