ਸਿਵਲ ਸਰਜਨ ਨੇ ਫੂਡ ਸੇਫਟੀ ਆਨ ਵਹੀਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਓ.ਪੀ ਸੋਨੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦੁਰਸਤ ਪੰਜਾਬ ਤਹਿਤ ਲੋਕਾਂ ਨੂੰ ਮਿਲਵਟ ਰਾਹਿਤ ਅਤੇ ਮਿਆਰੀ ਖਾਧ-ਪਦਾਰਥਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਨੂੰ ਲਾਗੂ ਕਰਨ ਦੇ ਉਪਰਾਲਿਆਂ’ਚ ਵਾਧਾ ਕਰਦੇ ਹੋਏ ਮੌਕੇ ਤੇ ਹੀ ਦੁੱਧ, ਪਾਣੀ, ਦਾਲਾਂ ਮਸਾਲੇ, ਮਿਠਾਈਆਂ ਆਦਿ ਦੇ ਸੈਂਪਲਾਂ ਨੂੰ ਮੌਕੇ ਟੈਸਟ ਕਰਕੇ ਖਾਧ-ਪਦਾਰਥਾਂ ਦੀ ਸ਼ੁੱਧਤਾ ਬਾਰੇ ਲੈਬ ਯੁਕਤ ਫੂਡ ਸੇਫਟੀ ਆਨ ਵਹੀਲ ਵੈਨ ਨੂੰ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਰਮਿੰਦਰ ਕੌਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਿਲਾ੍ਹ ਸਿਹਤ ਅਫਸਰ ਡਾ.ਲਖਵੀਰ ਸਿੰਘ,ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਤੇ ਫੂਡ ਸੇਫਟੀ ਦੀ ਟੀਮ ਹਾਜ਼ਰ ਸੀ। ਇਸ ਮੌਕੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਇਹ ਫੂਡ ਟੈਸਟਿੰਗ ਵੈਨ ਲੈਬ ਟੈਕਨੀਸ਼ੀਅਨ ਸਮੇਤ ਜਿਲੇ੍ਹ ਅੰਦਰ ਇੱਕ ਮਹੀਨੇ ਦੇ ਲਈ ਵੱਖ ਵੱਖ ਥਾਂਵਾਂ ਤੇ ਜਾ ਕੇ ਖਾਧ-ਪਦਾਰਥਾਂ ਦੇ ਸ਼ੁੱਧਤਾ ਅਤੇ ਮਿਆਰਤਾ ਨੂੰ ਪਰਖੇਗੀ ਅਤੇ ਮੌਕੇ ਤੇ ਹੀ ਇਸ ਦੀ ਰਿਪੋਟ ਦਿੱਤੀ ਜਾਵੇਗੀ।

Advertisements

ਜਾਂਚ ਲਈ ਸਰਕਾਰ ਵਲੋਂ ਨਿਰਧਾਰਤ ਫੀਸ ਦੇਕੇ ਕੋਈ ਵੀ ਦੁਕਾਨਦਾਰ ਜਾਂ ਵਿਅਕਤੀ ਆਪਣੇ ਖਾਧ-ਪਦਾਰਥਾਂ ਦੀ ਟੈਸਟਿੰਗ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਇਸ ਦਾ ਮੱਕਸਦ ਦੁਕਾਨਦਾਰ ਅਤੇ ਖਪਤਕਾਰ ਨੂੰ ਪਦਾਰਥਾਂ ਦੀ ਸ਼ੂਧਤਾ ਜਾਣੂ ਕਰਵਾਉਣਾ ਹੈ ਅਤੇ ਜੇਕਰ ਸੈਂਪਲ ਟੈਸਟ ਵਿੱਚ ਪਾਸ ਨਹੀਂ ਹੁੰਦਾ  ਤਾਂ ਉਸ ਨੂੰ ਤਾੜਨਾ ਕਰਦੇ ਹੋਏ ਭੱਵਿਖ ਵਿੱਚ ਇਨਾਂ ਪਦਾਰਥਾਂ ਦੀ ਮਿਆਰਤਾ ਵਿੱਚ ਸੁਧਾਰ ਲਿਆਉਣ ਦੀ ਹਦਾਇਤ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਰੂਟੀਨ ਵਿੱਚ ਚੈਕਿੰਗ ਦੌਰਾਨ ਜੇਕਰ ਫੂਡ ਸੇਫਟੀ ਵਲੋਂ ਸੈਂਪਲ ਲਿਆ ਜਾਂਦਾ ਹੈ ਤਾਂ ਉਸ ਨੂੰ ਜਾਂਚ ਲਈ ਫੂਡ ਐਂਡ ਡੱਰਗ ਲੈਬ ਖਰੜ ਨੂੰ ਅਗਲੇਰੀ ਜਾਂਚ ਲਈ ਭੇਜਿਆ ਜਾਂਦਾ ਹੈ ਅਤੇ ਰਿਪੋਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ।ਸਿਹਤ ਵਿਭਾਗ ਲੋਕਾਂ ਦੀ ਨਿਰੋਈ ਅਤੇ ਤੰਦੁਰਸਤ ਸਿਹਤ ਲਈ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

LEAVE A REPLY

Please enter your comment!
Please enter your name here