ਆਲ ਇੰਡੀਆ ਪੁਲਿਸ ਹਾਕੀ ਮੁਕਾਬਲੇ ਵਿੱਚ ਆਈਟੀਬੀਪੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਕੀਤਾ ਹਾਸਲ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਆਈਟੀਬੀਪੀ ਦੀ ਕੇਂਦਰੀ ਹਾਕੀ ਟੀਮ, 30ਵੀਂ ਕੋਰ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ, ਜਲੰਧਰ (ਪੰਜਾਬ) ਵਿਖੇ ਅਭਿਆਸ ਕਰਦੀ ਹੈ । ਇਸ ਟੀਮ ਨੇ ਕਰਨਾਟਕ ਪੁਲਿਸ ਵੱਲੋਂ ਬੈਂਗਲੁਰੂ ਵਿਖੇ ਕਰਵਾਏ ਗਏ 70ਵੇਂ ਆਲ ਇੰਡੀਆ ਪੁਲਿਸ ਹਾਕੀ ਮੁਕਾਬਲੇ ਆਈਟੀਬੀਪੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਹਾਸਲ ਕੀਤਾ। 70ਵੇਂ ਆਲ ਇੰਡੀਆ ਪੁਲਿਸ ਹਾਕੀ ਮੁਕਾਬਲੇ ਵਿੱਚ ਸਾਰੇ ਰਾਜਾਂ (ਯੂ.ਟੀ.) ਦੀਆਂ ਕੁੱਲ 24 ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਟੀਮ ਨੇ ਰਾਜਸਥਾਨ, ਕੇਰਲਾ, ਕਰਨਾਟਕ ਰਾਜ ਪੁਲਿਸ ਦੀਆਂ ਟੀਮਾਂ ਨੂੰ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਸੈਮੀਫਾਈਨਲ ਵਿੱਚ ਫਾਈਨਲ ‘ਚ ਸੀ.ਆਰ.ਪੀ.ਐੱਫ ਜੇਤੂ ਰਹੀ।

Advertisements

ਆਲ ਇੰਡੀਆ ਪੁਲਿਸ ਹਾਕੀ ਟੂਰਨਾਮੈਂਟ ‘ਚ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 2-1 ਗੋਲਾਂ ਨਾਲ ਹਰਾ ਕੇ ਫਾਈਨਲ ‘ਚ ਪਹੁੰਚੀ ਟੀਮ।  ਫਾਈਨਲ ਮੈਚ ਪੰਜਾਬ ਪੁਲਿਸ ਅਤੇ ਆਈਟੀਬੀਪੀ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਆਈਟੀਬੀਪੀ ਦੀ ਟੀਮ ਨੂੰ ਦੂਜੇ ਸਥਾਨ ‘ਤੇ ਹੀ ਸਬਰ ਕਰਨਾ ਪਿਆ। ਸ਼ਨੀਵਾਰ ਨੂੰ ਜਦੋਂ ਆਈਟੀਬੀਪੀ ਦੀ ਕੇਂਦਰੀ ਟੀਮ 30ਵੀਂ ਕੋਰ ਹੈੱਡਕੁਆਰਟਰ ਕਰਤਾਰਪੁਰ ਪੁੱਜੀ ਤਾਂ ਕੋਰ ਦੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਨੇ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ।

LEAVE A REPLY

Please enter your comment!
Please enter your name here