Wednesday, October 21, 2026
Home Latest ਓਰਲ ਹੈਲਥ ਪੰਦਰਵਾੜਾ 14 ਨਵੰਬਰ ਤੋਂ ਸ਼ੁਰੂ:ਸਿਵਲ ਸਰਜਨ ਡਾ. ਗੁਰਿੰਦਰਬੀਰ

ਓਰਲ ਹੈਲਥ ਪੰਦਰਵਾੜਾ 14 ਨਵੰਬਰ ਤੋਂ ਸ਼ੁਰੂ:ਸਿਵਲ ਸਰਜਨ ਡਾ. ਗੁਰਿੰਦਰਬੀਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਡੀ.ਐਚ.ਓ ਕਪੂਰਥਲਾ ਕਪਿਲ ਡੋਗਰਾ ਜੀ ਦੀ ਯੋਗ ਅਗਵਾਈ ਹੇਠ 34ਵਾਂ ਦੰਦਾਂ ਦੀ ਸਿਹਤ ਸਬੰਧੀ ਪੰਦਰਵਾੜਾ 14 ਨਵੰਬਰ ਤੋਂ 29 ਨਵੰਬਰ ਤੱਕ ਜ਼ਿਲ੍ਹਾ ਕਪੂਰਥਲਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਡੀਡੀਐਚੳ ਡਾ. ਕਪਿਲ ਡੋਗਰਾ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਜਿਵੇਂ ਕਿ ਜ਼ਿਲਾ ਹਸਪਤਾਲ ਕਪੂਰਥਲਾ,ਐਸਡੀਐਚ ਭੁਲੱਥ, ਐਸਡੀਐਚ ਸੁਲਤਾਨਪੁਰ, ਐਸਡੀਐਚ ਫਗਵਾੜਾ ਵਿਖੇ 

Advertisements

 ਲੋੜਵੰਦ ਮਰੀਜਾਂ ਨੂੰ ਮੁਫਤ ਦੰਦ ਲਗਾਏ ਜਾਣਗੇ, ਦੰਦਾਂ ਦਾ ਮੁਫਤ ਅਤੇ ਦੰਦਾਂ ਨਾਲ ਸਬੰਧਤ ਹੋਰ ਬਿਮਾਰੀਆਂ ਦਾ ਇਲਾਜ ਮਾਹਿਰ ਡਾਕਟਰਾਂ ਵਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੰਦਾਂ ਦੀਆਂ ਬਿਮਾਰੀਆਂ ਪ੍ਰਤੀ ਸਕੂਲੀ ਵਿਦਿਆਰਥੀਆਂ ਨੂੰ ਅਤੇ ਆਮ ਲੋਕਾਂ ਲਈ ਓਰਲ ਹੈਲਥ ਸਬੰਧੀ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here