ਮਜੀਠਿਆ ਵੱਲੋਂ ਜੋ ਲਗਾਏ ਗਏ ਗਲਤ ਇਲਜ਼ਾਮ, ਉਸਦੀ ਮੌਜ਼ੂਦਾ ਡੀਜੀਪੀ ਕਰ ਰਹੇ ਹਨ ਜਾਂਚ: ਸੁਖਜਿੰਦਰ ਰੰਧਾਵਾ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਪੰਜਾਬ ਦੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠਿਆ ਨੇ ਜੋ ਮੇਰੇ ਉੱਤੇ ਗਲਤ ਇਲਜ਼ਾਮ ਲਗਾਏ ਹਨ ਅਤੇ ਜੋ ਸਾਬਕਾ ਡੀਜੀਪੀ ਨੇ ਇਲਜ਼ਾਮ ਲਗਾਏ ਹਨ ਉਸਦੀ ਜਾਂਚ ਮਜੂਦਾ ਡੀਜੀਪੀ ਕਰ ਰਹੇ ਹਨ।

Advertisements

ਇਸਤੋਂ ਇਲਾਵਾ ਉਨ੍ਹਾਂ ਨੇ ਕਿਹਾ ਕੇਜਰੀਵਾਲ ਵੀ ਜੋ ਸਾਡੇ ਤੇ ਅਕਾਲੀ ਦਲ ਵਲੋਂ ਮਿਲੇ ਹੋਣ ਦਾ ਇਲਜ਼ਾਮ ਲਗਾ ਰਿਹਾ ਹੈ ਉਹ ਵੀ ਬਿਲਕੁੱਲ ਗਲਤ ਹੈ, ਜਦੋਂ ਕਿ ਅਕਾਲੀ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੇ ਹੋਈ ਹੈ, ਕਿਉਂਕਿ ਕੇਜਰੀਵਾਲ ਪਹਿਲਾਂ ਅਕਾਲੀ ਦਲ ਅੱਗੇ ਹੱਥ ਜੋੜ ਕੇ ਮਾਫੀ ਮਾਫ ਚੁੱਕਿਆ ਹੈ । ਇਸ ਦੇ ਨਾਲ ਹੀ ਉਮੀਦਵਾਰਾਂ ਦੀ ਘੋਸ਼ਣਾ ਬਾਰੇ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਕੈਂਡਿਡੇਟਸ ਦੀ ਪਹਿਲੀ ਲਿਸਟ ਆ ਸਕਦੀ ਹੈ।

LEAVE A REPLY

Please enter your comment!
Please enter your name here