ਅਮਰੀਕਾ ਦੇ ਦੋ ਵਿਗਿਆਨੀ ਰੂਸ ਦੇ ਕੈਪਸੂਲ ਵਿੱਚ ਹਨ ਬੰਦ, ਯੁੱਧ ਤੋ ਹਨ ਬੇਖਬਰ

ਦਿੱਲੀ ( ਦ ਸਟੈਲਰ ਨਿਊਜ਼) , ਰਿਪੋਰਟ: ਜੋਤੀ ਗੰਗੜ੍ਹ। ਰੂਸ ਤੇ ਯੂਕਰੇਨ ਵਿੱਚ ਯੁੱਧ ਲਗਾਤਾਰ ਜਾਰੀ ਹੈ। ਜਿਸਦੇ ਕਾਰਣ ਯੂਕਰੇਨ ਵਿੱਚ ਵਸੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾਂ ਪੈ ਰਿਹਾ ਹੈ, ਅਤੇ ਇਸ ਯੁੱਧ ਨੂੰ ਲੈ ਕੇ ਤੀਸਰੇ ਯੁੱਧ ਦੀ ਵੀ ਅੰਸ਼ਾਕਾਂ ਜਤਾਈ ਜਾ ਰਹੀ ਹੈ.। ਇਸ ਯੁੱਧ ਨੂੰ ਲੈ ਕੇ ਰੂਸ ਵਿੱਚ ਗਏ ਅਮਰੀਕੀ ਨਾਗਰਿਕ ਵੀ ਲਗਾਤਾਰ ਰੂਸ ਨੂੰ ਛੱਡ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਪਰ ਦੋ ਅਮਰੀਕੀ ਸਪੇਸ ਇੰਜੀਨੀਅਰਿੰਗ ਜੋ ਕਿ ਰੂਸ ਦੇ ਮਾਸਕੋ ਵਿੱਚ ਇੱਕ ਕੈਪਸੂਲ ਵਿੱਚ ਬੰਦ ਹਨ। ਦੱਸ ਦਈਏ ਕਿ ਇਹ ਅਮਰੀਕੀ ਵਿਗਿਆਨੀ ਜੋ ਕਿ ਇਸ ਯੁੱਧ ਤੋਂ ਬਿਲਕੁਲ ਬੇਖਬਰ ਹਨ। ਇਹ ਵਿਗਿਆਨੀ ਨਾਸਾ ਦੇ 8 ਮਹੀਨੇ ਚੱਲਣ ਵਾਲੇ ਸਪੇਸ ਐਕਸਪੈਰੀਮੈਟ ਵਿੱਚ ਸ਼ਾਮਿਲ ਹਨ।

Advertisements

ਇਸ ਕੈਮਸੂਲ ਵਿੱਚ 3 ਰੂਸੀ ਵਿਗਿਆਨੀ , 2 ਅਮਰੀਕੀ ਤੇ ਇੱਕ ਅਮੀਰਾਤ ਦਾ ਨਾਗਰਿਕ ਹੈ। ਇਹ ਵਿਗਿਆਨੀ ਜੋ ਕਿ ਕੋਈ ਐਕਸਪੈਰੀਮੈਟ ਕਰਨ ਜਾ ਰਹੇ ਹਨ। ਇਸਦਾ ਮਕਸਦ ਅੰਤਰਰਾਸ਼ਟਰ ਵਿੱਚ ਜਾਣ ਵਾਲਿਆਂ ਦੇ ਯਾਤਰੀਆਂ ਦੇ ਰਿਅਲ ਐਕਸੀਪੀਰੀਅਸ ਬਾਰੇ ਜਾਣਨਾ ਹੈ। ਇਸ ਕੈਪਸੂਲ ਵਿੱਚ 6 ਵਿਗਿਆਨੀ ਸ਼ਾਮਲ ਹਨ। ਇਹ ਵਿਗਿਆਨੀ ਜੋ ਕਿ ਨਵੰਬਰ ਵਿੱਚ ਇਸ ਮਿਸ਼ਨ ਤੇ ਗਏ ਸਨ ਅਤੇ ਹੁਣ ਉਹ ਜੁਲਾਈ ਵਿੱਚ ਵਾਪਸ ਆਉਣਗੇ।

LEAVE A REPLY

Please enter your comment!
Please enter your name here