
ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਧਰਤੀ ਦਿਵਸ ਨੂੰ ਸਮਰਪਿਤ ਵਾਤਾਵਰਨ ਜਾਗਰੂਕਤਾ ਸਮਾਗਮ ਸਰਕਾਰੀ ਪ੍ਰਇਮਰੀ ਸਕੂਲ ਰਾਜੋ ਕੇ ਉਸਪਾਰ ਬਲਾਕ ਫਿਰੋਜ਼ਪੁਰ- 3 ਵਿੱਚ ਮਨਾਇਆ ਗਿਆ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋ ਡਾ. ਰਾਕੇਸ ਸ਼ਾਰਦਾ ਅਤੇ ਡਾ. ਸੁਰਿੰਦਰ ਚੌਹਾਨ ਬਤੋਰ ਮੁੱਖ ਮਹਿਮਾਨ ਅਤੇ Haryali Punjab ਤੋ ਤਰਲੋਚਨ ਚੋਪੜਾ ਜੀ, ਡਾ. ਅਸ਼ੋਕ ਬਹਿਲ, ਧਰਮਪਾਲ ਬਾਂਸਲ ਚੈਅਰਮੈਨ ਹਾਰਮਨੀ ਕਾਲਜ ਫਿਰੋਜ਼ਪੁਰ ਸਮੇਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਡਾ. ਸਤਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ l ਬੱਚਿਆਂ ਨੂੰ ਬੈਂਗ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ।

ਇਸ ਮੌਕੇ ਆਏ ਹੋਏ ਮਹਿਮਾਨਾ ਵਲੋਂ ਸਕੂਲ ਵਿੱਚ ਪੌਦੇ ਲਗਾਏ ਗਏ ਅਤੇ ਬੱਚਿਆਂ ਨੂੰ ਬੈਂਗ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ,ਇਸ ਮੋਕੇ ਸਕੂਲ ਮੁੱਖੀ ਮਾਸਟਰ ਕੁਲਵੰਤ ਸਿੰਘ ਸੰਧੂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਵਿਸ਼ੇਸ਼ ਦਿਹਾੜੇ ਤੇ ਪਿੰਡ ਦੇ ਸਰਪੰਚ ਲਾਲ ਸਿੰਘ, ਕਰਮਜੀਤ ਸਿੰਘ, ਮਾਸਟਰ ਇਕਬਾਲ ਜੀਤ ਡਾਕਟਰ ਮਨਜੀਤ ਕੁਮਾਰ, ਬਾਜ਼ ਸਿੰਘ, ਡਾਕਟਰ ਨਰਿੰਦਰ ਸਿੰਘ, ਸੁਬੇਗ ਸਿੰਘ, ਆਂਗਣਵਾੜੀ ਵਰਕਰ,ਹੈਲਪਰ ਅਤੇ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ।












