ਜੇਲਾਂ ਵਿੱਚ ਵੀਆਈਪੀ ਕਲਚਰ ਖਤਮ ਕਰਨ ਦਾ ਫੈਂਸਲਾ ਸਵਾਗਤਯੋਗ: ਗੁਰਸ਼ਰਨ ਸਿੰਘ ਕਪੂਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਆਪ ਸਰਕਾਰ ਵਲੋਂ ਪਾਰਟੀ ਆਗੂਆਂ ਨੂੰ ਲੋਕ ਦੀਆਂ ਦੇ ਸਮੱਸਿਆਵਾਂ ਨੂੰ ਘਰ ਘਰ ਜਾਕੇ ਸੁਣਨ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਤਹਿਤ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਕਪੂਰ ਨੇ ਪਿੰਡ ਲੱਖਣ ਖੁਰਦ ਵਿੱਚ ਇੱਕ ਮੀਟਿੰਗ ਕਰਕੇ ਲੋਕਾ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਛੇਤੀ ਹੱਲ ਕਰਨ ਦਾ ਵਿਸ਼ਵਾਸ਼ ਦਵਾਇਆ।ਇਸ ਮੀਟਿੰਗ ਵਿਚ ਸਰਪੰਚ ਨੂਰਪੁਰ ਦੋਨਾ ਗੁਰਮੁੱਖ ਸਿੰਘ,ਅਵਤਾਰ ਸਿੰਘ ਥਿੰਦ,ਗੋਪੀ ਚੰਦ ਬਿਸ਼ਨਪੁਰ ਆਦਿ ਮੌਜੂਦ ਸਨ।ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਸ਼ਰਨ ਸਿੰਘ ਕਪੂਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਜਨਤਾ ਦੀ ਭਲਾਈ ਲਈ ਕੰਮ ਕਰ ਰਹੀ ਹੈ।ਸਰਕਾਰ ਦੀ ਨੀਇਤ ਜਨਤਾ ਦੀ ਸੇਵਾ ਕਰਨਾ ਹੈ,ਨਾ ਕਿ ਸੱਤਾ ਸੁਖ ਭੋਗਣਾ।ਉਨ੍ਹਾਂਨੇ ਕਿਹਾ ਕਿ ਸਰਕਾਰ ਨੇ ਜੇਲਾਂ ਵਿੱਚ ਵੀਆਈਪੀ ਕਲਚਰ ਜੇਲਾਂ ਵਿੱਚ ਵੀਆਈਪੀ ਸੈੱਲ ਖਤਮ ਕਰਨ ਜੇਲਾਂ ਦੇ ਅੰਦਰ ਕਾਲ਼ਾ ਕੰਮ-ਕਾਜ ਨਹੀਂ ਚੱਲੇਗਾ,ਦਾ ਐਲਾਨ ਕਰਨ ਇਸ ਸੰਬੰਧ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਸਸਪੈਂਡ ਕਰਨ ਪੰਜਾਬੀ ਗੀਤਾਂ ਵਿੱਚ ਖੁਲ੍ਹੇਆਮ ਹਥਿਆਰਾਂ ਦਾ ਇਸਤੇਮਾਲ ਕਰਦੇ ਹੋਏ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਤੇ ਸਖ਼ਤ ਕਰਵਾਈ ਦੀ ਚਿਤਾਵਨੀ ਦੇਣਾ ਸਵਾਗਤ ਯੋਗ ਕਦਮ ਹੈ।

Advertisements

ਉਨ੍ਹਾਂਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ(ਐਸਐਸਪੀ)ਪੁਲਿਸ ਕਮਿਸ਼ਨਰਾਂ(ਸੀਪੀ)ਨੂੰ ਡਰਗ ਮਾਫਿਆ ਨੂੰ ਚਲਾਉਣ ਵਾਲੇ ਵੱਡੇ ਸਮਗਲਰਾਂ ਨੂੰ ਫੜਨ ਲਈ ਸੰਯੁਕਤ ਅਭਿਆਨ ਸ਼ੁਰੂ ਕਰਨ ਲਈ ਵਿਸ਼ੇਸ਼ ਕਾਰਜ ਬਲ(ਐਸਟੀਐਫ)ਦੇ ਨਾਲ ਮਿਲਕੇ ਨਸ਼ੇ ਦੇ ਸਮਗਲਰਾਂ ਨੂੰ ਖਤਮ ਕਰਨ ਲਈ ਕਿਹਾ ਗਿਆ ਜਿਸ ਨਾਲ ਹੁਣ ਡਰਗ ਮਾਫਿਆ ਦਾ ਬਚਨਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਡਰਗਸ ਦੇ ਮੁੱਦੇ ਨੂੰ ਲੈ ਕੇ ਆਪ ਸਰਕਾਰ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਵੇਗੀ। ਜਿਸ ਤੇ ਆਪ ਸਰਕਾਰ ਜੋਰਸ਼ੋਰ ਨਾਲ ਕਾਰਜ ਕਰ ਰਹੀ ਹੈ ਅਤੇ ਨਸ਼ੇ ਦੇ ਵੱਡੇ ਛੋਟੇ ਮਗਰਮੱਛਾਂ ਨੂੰ ਛੇਤੀ ਹੀ ਸਲਾਖਾਂ ਦੇ ਪਿੱਛੇ ਸੁੱਟ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।ਇਸ ਮੌਕੇ ਤੇ ਕੁਲਦੀਪ ਸਿੰਘ,ਹਰਦੀਪ ਸਿੰਘ,ਪਵਨਦੀਪ ਸਿੰਘ,ਕਮਲਦੀਪ ਸਿੰਘ,ਦਲਜੀਤ ਸਿੰਘ,ਦਸਨਪ੍ਰੀਤ ਸਿੰਘ,ਰਣਜੀਤ ਸਿੰਘ,ਮਲਕੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here