ਪਿੰਡ ਬੂਟਾਂ ਵਿਖੇ ਕਬੱਡੀ ਮੈਚ ਦੌਰਾਨ ਚਲੀਆਂ ਗੋਲੀਆਂ, ਦੋ ਨੌਜਵਾਨ ਬੁਰੀ ਤਰ੍ਹਾਂ ਜਖਮੀਂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਪਿੰਡ ਬੂਟ ਵਿਖੇ ਚੱਲ ਰਹੇ ਧਾਰਮਿਕ ਮੇਲੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈਕੇ ਦੋ ਧਿਰਾਂ ਚ ਹੋਈ ਤਕਰਾਰ ਦੌਰਾਨ ਇੱਕ ਧਿਰ ਵਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋ ਨੌਜਵਾਨ ਬੁਰੀ ਤਰ੍ਹਾਂ ਜਖਮੀਂ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ। ਜਖਮੀਆਂ ਦੀ ਪਹਿਚਾਣ ਵਿਸਾਖਾ ਸਿੰਘ ਪੁੱਤਰ ਜਰਨੈਲ ਸਿੰਘ ਨਿਵਾਸੀ ਪਿੰਡ ਬੂਟ ਤੇ ਅਮਨਦੀਪ ਸਿੰਘ ਪੁੱਤਰ ਲਹਿੰਬਰ ਸਿੰਘ ਨਿਵਾਸੀ ਪਿੰਡ ਤਲਵਨ ਨੂਰਮਹਿਲ ਨਕੋਦਰ ਜਿਲਾ ਜਲੰਧਰ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਬੂਟ ਵਿੱਚ ਧਾਰਮਿਕ ਮੇਲੇ ਦੌਰਾਨ ਕਬੱਡੀ ਦਾ ਮੈਚ ਚੱਲ ਰਿਹਾ ਸੀ। ਜਿਸ ਦੌਰਾਨ ਅਮਨਦੀਪ ਸਿੰਘ ਤੇ ਵਿਸਾਖਾ ਸਿੰਘ ਵਿੱਚ ਕਿਸੇ ਗੱਲ ਨੂੰ ਲੈਕੇ ਬਹਿਸਬਾਜ਼ੀ ਸ਼ੁਰੂ ਹੋ ਗਈ।

Advertisements

ਇੱਸ ਦੌਰਾਨ ਅਮਨਦੀਪ ਸਿੰਘ ਦੇ ਨਾਲ ਆਏ ਉਸਦੇ ਸਾਥੀਆਂ ਨੇ ਵਿਸਾਖਾ ਸਿੰਘ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਵਿਸਾਖਾ ਸਿੰਘ ਦੇ ਨਾਲ ਅਮਨਦੀਪ ਸਿੰਘ ਨੂੰ ਵੀ ਗੋਲੀ ਲੱਗ ਗਈ। ਜਿਸਦੇ ਚਲਦਿਆਂ ਦੋਨੋਂ ਜਖਮੀਂ ਹੋਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਐਸਪੀ ਹੈਡ ਕੁਆਟਰ ਜਸਬੀਰ ਸਿੰਘ, ਐਸਐਚਉ ਸਿਟੀ ਸੁਰਜੀਤ ਸਿੰਘ ਪੱਤੜ ਤੇ ਪੀਸੀਆਰ ਦੀਆਂ ਟੀਮਾਂ ਮੌਕੇ ਤੇ ਪੱਜੀਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਥਾਣਾ ਕੋਤਵਾਲੀ ਪੁਲਿਸ ਘਟਨਾ ਵਾਲੀ ਜਗ੍ਹਾ ਤੇ ਜਾਕੇ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਪੁਲਿਸ ਨੇ ਕੁੱਝ ਨੌਜਵਾਨਾਂ ਨੂੰ ਰਾਉਂਡਅਪ ਵੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here