ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ Career in Call Center/BPO Industry ਤੇ ਕੀਤਾ ਜਾ ਰਿਹਾ ਵੈਬੀਨਾਰ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ  Career in Call Center/BPO Industry ਦੇ ਵਿਸ਼ੇ ਤੇ ਵੈਬੀਨਰ ਕਰਵਾਇਆ ਜਾ ਰਿਹਾ ਹੈ। ਇਸ ਵੈਬੀਨਾਰ ਦਾ ਮੁੱਖ ਸਪੀਕਰ ਰਾਜਵਿੰਦਰ ਸਿੰਘ ਬੋਪਾਰਾਏ, ਪ੍ਰੈਜੀਡੈਂਟ ਐਸ.ਆਰ.ਪੀ ਡੀਜੀਟਲ ਸਰਵਿਸ ਹੋਣਗੇ। ਇਹ ਜਾਣਕਾਰੀ ਰਾਕੇਸ ਕੁਮਾਰ ਜਿਲ੍ਹਾ ਪਲੇਸਮੈਂਟ ਅਫਸਰ ਪਠਾਨਕੋਟ ਵੱਲੋਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪ੍ਰਾਰਥੀਆਂ ਲਈ ਮਿਤੀ 01-06-2022 ਨੂੰ ਸਵੇਰੇ 11:00 ਵਜੇ  ਫੇਸਬੂਕ ਲਾਈਵ ਰਾਹੀਂ  Career in Call Center/BPO Industry ਸਬੰਧੀ ਵੱਡੇ ਪੱਧਰ ਤੇ ਵੈਬੀਨਰ ਕਰਵਾਇਆ ਜਾ ਰਿਹਾ ਹੈ।। ਇਹ ਵੈਬੀਨਾਰ 1 ਘੰਟੇ ਦਾ ਰਹੇਗਾ ਜਿਲ੍ਹਾ ਰੋਜਗਾਰ ਅਫਸਰ ਦੁਆਰਾ ਨੋਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਜੋ ਵੀ ਪ੍ਰਾਰਥੀ ਜਾਂ ਕੋਈ ਉਹਨਾਂ ਦਾ ਰਿਸਤੇਦਾਰ Call Center/BPO Industry ਵਿਚ ਜਾਬ ਕਰਨਾ ਚਾਹੁੰਦਾਂ  ਹੈ ਤਾਂ ਉਹ ਇਹ ਸੈਮੀਨਾਰ ਜਰੂਰ ਅਟੇਡ ਕਰਨ ਫੇਸਬੂਕ ਲਾਈਵ ਦਾ  ਲਿੰਕ  https://fb.me/e/3H7X4S7cT ਹੈ। ਵਧੇਰੇ ਜਾਣਕਾਰੀ  ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਨਾਲ ਸੰਪਰਕ ਕੀਤਾ ਜਾਵੇ।

Advertisements

LEAVE A REPLY

Please enter your comment!
Please enter your name here