ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ: ਅਗਰਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਮੰਗਲਵਾਰ ਨੂੰ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਵਫਦ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ।ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਦੌਰਾਨ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੀ ਨੈਸ਼ਨਲ ਚੇਅਰ ਪਰਸਨ ਵਰਿੰਦਰ ਕੌਰ ਪਾਸੀ,ਸੂਬਾ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ,ਸੂਬਾਈ ਡਾਇਰੈਕਟਰ ਸੰਜੇ ਸੇਨ,ਸੂਬਾ ਯੂਥ ਡਾਇਰੈਕਟਰ ਸਿਮਰਜੋਤ ਸਿੰਘ,ਸੂਬਾ ਡਿਪਟੀ ਡਾਇਰੈਕਟਰ ਦੀਪਕ ਨਾਗਰ,ਸਚਿਨ ਬਹਿਲ,ਅਰੁਣ ਧੀਰ ਅਤੇ ਚੰਨਪ੍ਰੀਤ ਸਿੰਘ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੂੰ ਫੁੱਲਾਂ ਦੀ ਬੁੱਗਾ ਦੇਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਸ਼ਾਮ ਸੁੰਦਰ ਅਗਰਵਾਲ ਨੇ ਕਿਹਾ ਕਿ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਦਾ ਮੁੱਖ ਟੀਚਾ ਸਾਡੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਹਰੇਕ ਨਾਗਰਿਕ ਨੂੰ ਜਾਗਰੂਕ ਕਰਨਾ ਹੈ।ਇਸ ਦੇ ਲਈ ਫਾਊਂਡੇਸ਼ਨ ਭ੍ਰਿਸ਼ਟਾਚਾਰ ਖਿਲਾਫ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਚਲਾਈ ਜਾਣ ਵਾਲੀ ਹਰ ਮੁਹਿੰਮ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

Advertisements

ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਜਾਗਰੂਕਤਾ ਮੁਹਿੰਮ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਆਯੋਜਿਤ ਕਰਵਾਏ ਜਾਣਗੇ।ਇਸ ਦੇ ਨਾਲ ਹੀ ਇਸ ਮੁਹਿੰਮ ਦੀ 100 ਫੀਸਦੀ ਸਫਲਤਾ ਲਈ ਸਮੂਹ ਰਾਜਨੀਤਿਕ, ਧਾਰਮਿਕ,ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਲੋਕਾਂ ਤੋਂ ਵੀ ਯੋਗਦਾਨ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕਰ ਸਕਦੀਆਂ ਕਿਉਂਕਿ ਭ੍ਰਿਸ਼ਟਾਚਾਰ ਦੇ ਖਿਲਾਫ ਚੱਲ ਰਹੀ ਕਾਨੂੰਨੀ ਕਾਰਵਾਈ ਵਿੱਚ ਹਰ ਪੱਖ ਤੋਂ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਮਨੁੱਖ ਦੇ ਭ੍ਰਿਸ਼ਟ ਹੋਣ ਦੇ ਜੋ ਕਾਰਨ ਹਨ ਉਹ ਕਾਰਨ ਭਾਰਤ ਵਿੱਚ ਭ੍ਰਿਸ਼ਟਾਚਾਰ ਨੂੰ ਘੱਟ ਨਹੀਂ ਹੋਣ ਦੇ ਰਹੇ।ਮੁੱਖ ਕਾਰਨ ਅੱਜ ਸਰਸਵਤੀ ਨੂੰ ਲਕਸ਼ਮੀ ਨਾਲ ਖਰੀਦਿਆ ਜਾ ਰਿਹਾ ਹੈ।ਜਿਦਾ ਮੈਨੇਜਮੈਂਟ ਕੋਟੇ ਤੋਂ ਮੈਡੀਕਲ ਜਾਂ ਹੋਰ ਅਖੌਤੀ ਉੱਚ ਕੋਰਸ ਜਾਂ ਵਿਦੇਸ਼ਾਂ ਵਿੱਚ ਦਾਖਲਾ ਮਿਲਣਾ।ਅੱਜ ਸਮਾਜ ਵਿੱਚ ਸਿਰਫ਼ ਉਸ ਨੂੰ ਹੀ ਤਰੱਕੀ ਕਰਨ ਵਾਲਾ ਮੰਨਿਆ ਜਾਂਦਾ ਹੈ,ਜਿਸ ਨੇ ਕਿਸੇ ਵੀ ਤਰੀਕੇ ਨਾਲ ਧਨ ਕਮਾਇਆ ਹੋਵੇ।ਇਮਾਨਦਾਰ ਵਿਅਕਤੀ ਨੂੰ ਹਾਸੇ ਦਾ ਪਾਤਰ ਸਮਝਿਆ ਜਾਂਦਾ ਹੈ।ਇਹ ਸਥਿਤੀ ਨੂੰ ਬਦਲਣ ਦੀ ਲੋੜ ਹੈ।ਭਾਰਤ ਵਿੱਚ ਲੋਕ ਸੰਜਮ ਨਹੀਂ ਵਰਤਦੇ।ਉਨ੍ਹਾਂਨੂੰ ਆਪਣਾ ਕੰਮ ਕਰਵਾਉਣ ਲਈ ਜਲਦਬਾਜੀ ਹੁੰਦੀ ਹੈ।

ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਵੀ ਲੋਕ ਸਰਕਾਰੀ ਮੁਲਾਜ਼ਮਾਂ ਦੀ ਹਜੂਰੀ ਕਰਦੇ ਹਨ।ਜਨਤਾ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਅਧਿਕਾਰੀ ਜਾਂ ਕਰਮਚਾਰੀ ਜੇਕਰ ਆਉਣੇ ਚਾਹੀਦੇ ਟਾਲਮਟੋਲ ਕਰ ਰਿਹਾ ਹੈ ਤਾਂ ਕਾਰਨ ਦਿਓ।ਦੇਰੀ ਨਾਲ ਹੀ ਸਹੀ ਨਿਯਮ ਦੇ ਅਧੀਨ ਕੰਮ ਕਰਨਾ ਚਾਹੀਦਾ ਹੈ।ਭਾਵੇਂ ਕੁੱਝ ਵੀ ਹੋ ਜਾਵੇ ਰਿਸ਼ਵਤ ਨਹੀਂ ਦੇਣੀ ਚਾਹੀਦੀ।ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅੱਜ ਦੇ ਸਮੇਂ ਵਿਚ ਇਕ ਮਹਾਂਮਾਰੀ ਵਾਂਗ ਫੈਲ ਰਿਹਾ ਹੈ।ਭ੍ਰਿਸ਼ਟਾਚਾਰ ਦੇਸ਼ ਦੀਆਂ ਜੜਾਂ ਨੂੰ ਦੀਮਕ ਵਾਂਗ ਖੋਖਲਾ ਕਰ ਰਿਹਾ ਹੈ। ਭ੍ਰਿਸ਼ਟਾਚਾਰ ਤੇ ਰੋਕ ਲਗਾਉਣ ਲਈ ਸਰਕਾਰ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ,ਕਿਉਂਕਿ ਭ੍ਰਿਸ਼ਟਾਚਾਰ ਨੇ ਸਾਰਾ ਸਿਸਟਮ ਹੀ ਵਿਗਾੜ ਕੇ ਰੱਖ ਦਿੱਤਾ ਹੈ।ਹਰ ਵਿਅਕਤੀ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।ਆਪਣਾ ਸਵੈ-ਮਾਣ ਅਤੇ ਸਵੈ-ਸਨਮਾਨ ਨੂੰ ਜਿਉਂਦਾ ਰੱਖਣਾ ਵੀ ਇੱਕ ਤਰ੍ਹਾਂ ਦੀ ਦੇਸ਼ ਭਗਤੀ ਹੈ।

LEAVE A REPLY

Please enter your comment!
Please enter your name here