ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆਂ ਲਈ ਸਕੂਲਾਂ ਵਿੱਚੋਂ ਸੁੱਕੇ ਹੋਏ ਅਤੇ ਦੀਮਕ ਪ੍ਰਭਾਵਿਤ ਰੁੱਖਾਂ ਨੂੰ ਕੱਟਣ ਦੇ ਦਿੱਤੇ ਹੁਕਮ

ਚੰਡੀਗੜ੍ਹ ( ਦ ਸਟੈਲਰ ਨਿਊਜ਼) । ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਕੂਲਾ ਵਿੱਚੋਂ ਸਾਰੇ ਸੁੱਕੇ ਹੋਏ ਅਤੇ ਦੀਮਿਕ ਪ੍ਰਭਾਵਿਤ ਰੁੱਖਾਂ ਨੂੰ ਕੱਟਣ ਦੇ ਹੁਕਮ ਦਿੱਤੇ ਹਨ। ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ‘ਚ ਸ਼ੁੱਕਰਵਾਰ ਨੂੰ 70 ਫੁੱਟ ਉੱਚਾ ਦਰੱਖਤ ਡਿੱਗਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

Advertisements

ਹਾਦਸੇ ਮੌਕੇ ਸਕੂਲ ਵਿਦਿਆਰਥੀ ਲੰਚ ਬ੍ਰੇਕ ਦੌਰਾਨ ਇਸ ਦਰੱਖਤ ਹੇਠਾਂ ਤੇ ਨੇੜੇ ਬੈਠੇ ਖਾਣਾ ਖਾ ਰਹੇ ਸਨ। ਹਾਦਸੇ ਵਿੱਚ ਸਕੂਲ ਦੀ ਮਹਿਲਾ ਸੇਵਾਦਾਰ ਤੇ 19 ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੈਂਪਸ ਵਿਚੋਂ ਸਾਰੇ ਸੁੱਕੇ ਹੋਏ ਅਤੇ ਦੀਮਕ ਪ੍ਰਭਾਵਿਤ ਰੁੱਖਾਂ ਨੂੰ ਕੱਟਣ ਦੇ ਹੁਕਮ ਦਿੱਤੇ ਹਨ।

LEAVE A REPLY

Please enter your comment!
Please enter your name here