ਕਾਂਗਰਸ ਵਿੱਚ ਹੁਣ ਕੋਈ ਭਾਸ਼ਾਈ ਮਰਿਆਦਾ ਨਹੀਂ ਬਚੀ: ਸ਼ਾਮ ਸੁੰਦਰ ਅਗਰਵਾਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਲਈ ਰਾਸ਼ਟਰ ਪਤਨੀ ਸ਼ਬਦ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਭਾਜਪਾ ਭੜਕ ਗਈ ਹੈ।ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦੀ ਉਸ ਦਲੀਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਉਨ੍ਹਾਂ ਨੇ ਗਲਤੀ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਲਈ ਰਾਸ਼ਟਪਤਨੀ ਸ਼ਬਦ ਦੀ ਵਰਤੋਂ ਕੀਤੀ ਹੈ। ਅਗਰਵਾਲ ਨੇ ਆਰੋਪ ਲਗਾਇਆ ਕਿ ਕਾਂਗਰਸ ਆਗੂ ਨੇ ਜਾਣ ਬੁੱਝ ਕੇ ਇਹ ਟਿਪਣੀ ਕੀਤੀ ਸੀ ਅਤੇ ਇਸਦੇ ਲਈ ਪਾਰਟੀ ਅਤੇ ਸੋਨੀਆ ਗਾਂਧੀ ਨੂੰ ਦੇਸ਼ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ।

Advertisements

ਉਨ੍ਹਾਂ ਕਿਹਾ ਕਿ ਚੋਧਰੀ ਦਾ ਸਪਸ਼ਟੀਕਰਨ ਹੋਰ ਵੀ ਇਤਰਾਜ਼ਯੋਗ ਹੈ,ਕਿਉਂਕਿ ਉਸ ਨੇ ਆਪਣੀ ਗ਼ਲਤੀ ਨੂੰ ਛੋਟੀ ਦੱਸਿਆ ਹੈ।ਉਨ੍ਹਾਂ ਕਿਹਾ ਕਿ ਅਧੀਰ ਰੰਜਨ ਚੌਧਰੀ ਇਸ ਨੂੰ ਛੋਟੀ ਗੱਲ ਕਹਿ ਰਹੇ ਹਨ।ਇਸ ਤਰ੍ਹਾਂ ਦੀ ਗ਼ਲਤ ਟਿਪਣੀ ਕਰਕੇ ਰਾਸ਼ਟਰਪਤੀ ਦੀ ਗਰਿਮਾ ਨੂੰ ਉਨ੍ਹਾਂਨੇ ਜੋ ਚੋਟ ਪਹੁੰਚਾਈ ਹੈ,ਉਸਦੇ ਲਈ ਨਾ ਸਿਰਫ ਅਧੀਰ ਰੰਜਨ ਚੌਧਰੀ ਬਲਕਿ ਸਮੁੱਚੀ ਕਾਂਗਰਸ ਪਾਰਟੀ ਅਤੇ ਉਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਗਰਵਾਲ ਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਵੀ ਭਾਸ਼ਾਈ ਮਰਿਆਦਾ ਨਹੀਂ ਬੱਚੀ ਹੈ।ਅਧੀਰ ਰੰਜਨ ਚੌਧਰੀ ਨੇ ਦੇਸ਼ ਦੀ ਰਾਸ਼ਟਰਪਤੀ ਦੇ ਲਈ ਜਿਸ ਤਰਾਂ ਦੇ ਸ਼ਬਦ ਵਰਤੇ ਹਨ ਉਹ ਬਹੁਤ ਨਿੰਦਾਯੋਗ ਹਨ।ਇੱਕ ਜਨਜਾਤਿ ਸਮੁਦਾਏ ਤੋਂ ਆਉਣ ਵਾਲੀ ਮਹਿਲਾ ਦੇਸ਼ ਦੇ ਸਰਵਉੱਚ ਅਹੁਦੇ ਤੇ ਪਹੁੰਚ ਗਈ।ਕਾਂਗਰਸ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ।ਇਹ ਆਦਿਵਾਸੀ ਸਮਾਜ ਦਾ ਅਪਮਾਨ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੇ ਆਦਿਵਾਸੀ ਸਮਾਜ ਨਾਲ ਕਿੰਨੀ ਨਫ਼ਰਤ ਕਰਦੀ ਹੈ,ਇਸ ਨੂੰ ਪ੍ਰਗਟ ਕੀਤਾ ਹੈ,ਅਧੀਰ ਰੰਜਨ ਚੌਧਰੀ ਨੇ।ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਕਰਕੇ ਕਾਂਗਰਸ ਨੇ ਨਾ ਸਿਰਫ਼ ਸੰਵਿਧਾਨਕ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ,ਬਲਕਿ ਆਦਿਵਾਸੀ ਸਮਾਜ ਦਾ ਵੀ ਅਪਮਾਨ ਕੀਤਾ ਹੈ।ਇਹ ਸ਼ਰਮਨਾਕ ਹੈ।ਉਨ੍ਹਾਂ ਕਿਹਾ ਕਿ ਚੌਧਰੀ ਨੇ ਨਾ ਸਿਰਫ ਇੱਕ ਮਹਿਲਾ ਦਾ ਬਲਕਿ ਆਦਿਵਾਸੀ ਭਾਈਚਾਰੇ ਦਾ ਵੀ ਅਪਮਾਨ ਕੀਤਾ ਹੈ,ਇਸ ਲਈ ਆਪਣੀ ਪਾਰਟੀ ਦੀ ਤਰਫੋਂ ਸੋਨੀਆ ਗਾਂਧੀ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਅਗਰਵਾਲ ਨੇ ਕਿਹਾ ਕਿ ਚੋਧਰੀ ਨੇ ਭਾਰਤ ਦੇ ਸਬ ਤੋਂ ਉੱਚੇ ਅਤੇ ਸਬਤੋ ਪਵਿੱਤਰ ਰਾਸ਼ਟਰਪਤੀ ਦੇ ਅਹੁਦੇ ਨੂੰ ਲੈਕੇ ਜੋ ਟਿੱਪਣੀ ਕੀਤੀ ਹੈ ਉਸ ਤੋਂ ਪੂਰਾ ਦੇਸ਼ ਬਹੁਤ ਦੁਖੀ ਹੈ।ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਜਨਤਕ ਅਹੁਦਿਆਂ ਨੂੰ ਲਿੰਗ ਭੇਦਭਾਵ ਤੋਂ ਪਰੇ ਰੱਖਿਆ ਗਿਆ ਹੈ ਅਤੇ ਸਭਾਪਤੀ ਤੇ ਕੁਲਪਤੀ ਦੇ ਅਹੁਦੇ ਤੇ ਬੈਠਾ ਕੋਈ ਵੀ ਇਨਸਾਨ ਹੋਵੇ ਉਸਨੂੰ ਸਭਾਪਤੀ ਤੇ ਕੁਲਪਤੀ ਹੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।ਅਗਰਵਾਲ ਨੇ ਦੋਸ਼ ਲਾਇਆ ਕਿ ਚੌਧਰੀ ਨੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ ਕੀਤਾ ਹੈ ਅਤੇ ਨੇ ਆਦਿਵਾਸੀਆਂ ਦਾ ਅਪਮਾਨ ਕੀਤਾ ਹੈ ਅਤੇ ਅਸਲ ਚ ਉਨ੍ਹਾਂ ਨੇ ਪੂਰੇ ਦੇਸ਼ ਦਾ ਅਪਮਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਨੂੰ ਨਾਲ ਲੈ ਕੇ ਚੱਲ ਰਹੇ ਹਨ ਤਾਂ ਕਾਂਗਰਸ ਦੇਸ਼ ਦੀ ਏਕਤਾ ਦੇ ਖਿਲਾਫ ਕੰਮ ਕਰ ਰਹੀ ਹੈ।

LEAVE A REPLY

Please enter your comment!
Please enter your name here