ਅਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਪ੍ਰੋਟੈਕਸ਼ਨ ਮਨੀ ਲੈਣ ਦੇ ਆਰੋਪ ਵਿੱਚ ਐਸਟੀਐਫ ਨੇ ਕੀਤਾ ਗ੍ਰਿਫ਼ਤਾਰ


ਅੰਮ੍ਰਿਤਸਰ ( ਦ ਸਟੈਲਰ ਨਿਊਜ਼)। ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਤੇ ਤਹਿਤ ਅੰਮ੍ਰਿਤਸਰ ਤੋਂ ਇੱਕ ਅਡੀਸ਼ਨਲ ਐਚਐਸਓ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗਿ੍ਰਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ। ਦੱਸ ਦਈਏ ਕਿ ਸ਼ਪੈਸਲ ਟਾਸਕ ਫਰੋਸ ਦੁਆਰਾ ਐਚਐਸਓ ਨਰਿੰਦਰ ਸਿੰਘ ਨੂੰ ਪ੍ਰੋਟੈਕਸ਼ਨ ਮਨੀ ਲੈਣ ਦੇ ਆਰੋਪ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਪਿਛਲੇ ਦਿਨੀਂ ਲੁਧਿਆਣਾ ਦੇ ਵਿੱਚ ਹੋਏ ਬਲਾਸਟ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕਰਨ ਤੇ ਆਈਐਸਆਈ ਏਜੰਟ ਦੇ ਤੋਰ ਤੇ ਕੰਮ ਕਰਨ ਵਾਲੇ ਪ੍ਰਮੁੱਖ ਸਿੰਘ ਅਤੇ ਉਸਦੇ ਸਾਥੀ ਦਿਲਬਾਗ ਸਿੰਘ ਬਾਗੋਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ।

Advertisements

ਜਿਸਤੋਂ ਬਾਅਦ ਪੁਲਿਸ ਵੱਲੋਂ ਪੁੱਛਗਿੱਛ ਕਰਨ ਤੇ ਪਤਾ ਚੱਲਿਆਂ ਕਿ ਉਹਨਾਂ ਵੱਲੋਂ ਐਸਐਚਓ ਨਰਿੰਦਰ ਸਿੰਘ ਨੂੰ 10 ਲੱਖ ਰੁਪਏ ਪ੍ਰੋਟੈਕਸ਼ਨ ਮਨੀ ਦੇ ਤੌਰ ਤੇ ਦਿੱਤੇ ਗਏ ਸਨ ਤਾਂ ਜੋ ਪੁਲਿਸ ਵੱਲੋਂ ਉਹਨਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਖੁਲਾਸੇ ਤੋ ਬਾਅਦ ਪੁਸਿਲ ਵੋਲੋਂ ਐਸਐਚਓ ਨਰਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ।

LEAVE A REPLY

Please enter your comment!
Please enter your name here