4 ਤੋ 8 ਅਗਸਤ ਨੂੰ ਕਲਾਨੌਰ ਅਤੇ 9 ਤੋ 10 ਅਗਸਤ ਨੂੰ ਬਹਿਰਾਮਪੁਰ ਦੇ ਸਰਹੱਦੀ ਪਿੰਡਾਂ ਵਿਚ ਪਹੁੰਚੇਗੀ ਮੈਡੀਕਲ ਵੈਨ

ਗੁਰਦਾਸਪੁਰ (ਦ ਸਟੈਲਰ ਨਿਊਜ਼):  ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ  ਜ਼ਿਲ੍ਹਾ ਪ੍ਰਸ਼ਾਸ਼ਨ ਗੁਰਦਾਸਪੁਰ ਵੱਲੋਂ  ਸਰਹੱਦੀ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਵੈਨ ਸਿਹਤ ਵਿਭਾਗ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੀਂ ਹੈ । ਇਹ ਵੈਨ ਰੋਜ਼ਾਨਾ ਵੱਖ ਵੱਖ ਪਿੰਡਾਂ ਵਿੱਚ ਦੌਰਾ ਕਰੇਗੀ ਅਤੇ ਇਨ੍ਹਾਂ ਪਿੰਡਾਂ ਵਿਚ ਰਹਿੰਦੇ ਵਿਅਕਤੀਆ ਦਾ ਚੈੱਕ ਅੱਪ ਕਰਨ ਉਪਰੰਤ ਮੌਕੇ ਤੇ ਹੀ ਇਨ੍ਹਾਂ ਨੂੰ ਦਵਾਈ ਦੇਣਗੇ ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਅਮਨਦੀਪ ਕੌਰ,ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)ਗੁਰਦਾਸਪੁਰ ਨੇ ਦੱਸਿਆ ਕਿ  4 ਅਗਸਤ 2022  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ  ਪਿੰਡ ਗੱਦੀਆ ਕਲਾਂ (ਕਲਾਨੌਰ ) ਦੁਪਹਿਰ 12.30 ਵਜੇ ਤੋਂ 2.30 ਵਜੇ ਤੱਕ ਕਮਾਲਪੁਰ ਜੱਟਾਂ ( ਕਲਾਨੌਰ) ਦੁਪਹਿਰ 3 ਤੋਂ 5 ਵਜੇ ਤਕ ਕੁੱਕਰ (ਕਲਾਨੌਰ ), 5 ਅਗਸਤ 2022  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ  ਪਿੰਡ ਸਹੁਰ ਕਲਾਂ (ਕਲਾਨੌਰ ) ਦੁਪਹਿਰ 12.30 ਵਜੇ ਤੋਂ 2.30 ਵਜੇ ਤੱਕ ਚੌੜਾ ਕਲਾਂ ( ਕਲਾਨੌਰ) ਦੁਪਹਿਰ 3 ਤੋਂ 5 ਵਜੇ ਤਕ  ਦੋਸਤਪੁਰ (ਕਲਾਨੌਰ ),6 ਅਗਸਤ 2022  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ  ਪਿੰਡ ਚੰਦੂ ਵਡਾਲਾ (ਕਲਾਨੌਰ ) ਦੁਪਹਿਰ 12.30 ਵਜੇ ਤੋਂ 2.30 ਵਜੇ ਤੱਕ ਵਰੀਲਾ ਕਲਾਂ ( ਕਲਾਨੌਰ) ਦੁਪਹਿਰ 3 ਤੋਂ 5 ਵਜੇ ਤਕ  ਬਲੀਮ(ਕਲਾਨੌਰ ),8 ਅਗਸਤ 2022  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ  ਪਿੰਡ ਛੰਨ (ਕਲਾਨੌਰ ) ਦੁਪਹਿਰ 12.30 ਵਜੇ ਤੋਂ 2.30 ਵਜੇ ਤੱਕ ਛਾਲੇ ਚੱਕ ( ਕਲਾਨੌਰ) ਦੁਪਹਿਰ 3 ਤੋਂ 5 ਵਜੇ ਤਕ  ਬੋਹੜ ਵਡਾਲਾ (ਕਲਾਨੌਰ ),9 ਅਗਸਤ 2022  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ  ਪਿੰਡ ਚੰਡੀਗੜ੍ਹ (ਬਹਿਰਾਮਪੁਰ ) ਦੁਪਹਿਰ 12.30 ਵਜੇ ਤੋਂ 2.30 ਵਜੇ ਤੱਕ ਝਬਕਲਾਂ(ਬਹਿਰਾਮਪੁਰ )  ਦੁਪਹਿਰ 3 ਤੋਂ 5 ਵਜੇ  ਮਕੌੜਾ (ਬਹਿਰਾਮਪੁਰ ) 10 ਅਗਸਤ 2022  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ  ਪਿੰਡ ਮਰਾੜਾ (ਬਹਿਰਾਮਪੁਰ ) ਦੁਪਹਿਰ 12.30 ਵਜੇ ਤੋਂ 2.30 ਵਜੇ ਤੱਕ ਜ਼ਗੋ ਚੱਕ ਟਾਂਡਾ (ਬਹਿਰਾਮਪੁਰ )  ਦੁਪਹਿਰ 3 ਤੋਂ 5 ਵਜੇ  ਨਵਾ ਟਾਂਡਾ (ਬਹਿਰਾਮਪੁਰ )ਵਿਖੇ  ਮੈਡੀਕਲ ਵੈਨ ਪਹੁੰਚੇਗੀ ਅਤੇ ਮਰੀਜਾਂ ਨੂੰ ਚੈਕਅਪ ਕਰਨ ਉਪਰੰਤ ਮੌਕੇ ਤੇ ਮੁਫਤ ਦੁਆਈਆਂ ਵੰਡੀਆ ਜਾਣਗੀਆ ।

LEAVE A REPLY

Please enter your comment!
Please enter your name here