ਹਾਦਸਿਆਂ ਤੋ ਬਚਣ ਲਈ ਆਪਣੇ ਵਾਹਨਾ ਵਿੱਚ ਸੰਗਤਾਂ ਨੂੰ ਬਿਠਾਉਣ ਲਈ ਫੱਟੇ ਨਾ ਲਗਾਉਣ ਕਮਰਸ਼ਿਅਲ ਵਾਹਨ ਚਾਲਕ

ਗੁਰਦਾਸਪੁਰ (ਦ ਸਟੈਲਰ ਨਿਊਜ਼):  ਮਾਤਾ ਚਿੰਤਪੂਰਨੀ ਵਿਖੇ ਹੋ ਰਹੇ ਮੇਲੇ ,ਜੋ ਕਿ 6 ਅਗਸਤ 2022 ਤੱਕ ਲੱਗਾ ਹੈ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ: ਨਿੱਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸਨਰ (ਜ) ਨੇ  ਲੋਕਾਂ ਨੂੰ ਸੂਚਿਤ ਕਰਦਿਆ ਦੱਸਿਆ ਕਿ ਮਾਤਾ ਚਿੰਤਪੂਰਨੀ ( ਹਿਮਾਚਲ ਪ੍ਰਦੇਸ) ਵਿਖੇ ਮਿਤੀ 28 ਅਗਸਤ  ਤੋ ਲੈ ਕੇ 6 ਅਗਸਤ 2022 ਤੱਕ ਮੇਲਾ ਹੋ ਰਿਹਾ ਹੈ । ਇਸ ਮੇਲੇ ਵਿੱਚ ਪੰਜਾਬ ਰਾਜ ਦੇ ਸਮੂੰਹ ਜਿਲ੍ਹਿਆ ਤੋ ਸੰਗਤਾ ਭਾਰੀ ਤਾਦਾਤ ਵਿੱਚ ਮੱਥਾ ਟੇਕਣ ਆਉਦੀਆਂ ਹਨ ।   

Advertisements

ਉਨ੍ਹਾਂ ਅੱਗੇ ਕਿਹਾ ਕਿ ਆਮ ਦੇਖਣ ਨੂੰ ਮਿਲਦਾ ਹੈ ਕਿ ਮੇਲੇ ਵਿੱਚ ਆਉਣ ਵਾਲੇ ਕਮਰਸੀਅਲ ਭਾਰ ਢੋਣ ਵਾਲੇ  ਵਹੀਕਲ ( ਜਿਵੇਂ  ਟਰੱਕ , ਟੈਂਪੂ , ਟਾਟਾ ਏਸ ਆਦਿ) ਭਾਰੀ ਮਾਤਰਾ ਵਿੱਚ ਸੰਗਤ ਨੂੰ ਨਾਲ ਲੈ ਕੇ ਆਉਦੇ ਹਨ ਅਤੇ ਉਨ੍ਹਾਂ ਵੱਲੋ ਆਪਣੇ ਵਹੀਕਲਾਂ ਤੇ ਫੱਟੇ ਆਦਿ ਲਗਾ ਕੇ ਸੰਗਤਾਂ ਨੂੰ ਬਿਠਾਇਆ ਜਾਦਾਂ ਹੈ। ਇਸ ਨਾਲ ਜਿੱਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ , ਉਥੇ ਨਾਲ ਹੀ ਕਿਸੇ ਗੰਭੀਰ ਹਾਦਸੇ ਦਾ ਖ਼ਦਸਾ ਪੈਦਾ ਹੋ ਜਾਂਦਾ ਹੈ। ਇਸ ਸਬੰਧੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਵੱਲੋ ਵੀ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਇਸ ਬਾਬਤ ਕਾਫੀ ਮੁਸਕਿਲ ਪੇਸ਼ ਆਉਦੀ ਹੈ ।ਇਸ ਲਈ ਹਾਦਸਿਆਂ ਨੂੰ ਰੋਕਣ ਲਈ ਉਪਰੋਕਤ ਨੂੰ ਜਰੂਰੀ  ਧਿਆਨ ਵਿੱਚ ਰੱਖਿਅ ਜਾਵੇ ।

LEAVE A REPLY

Please enter your comment!
Please enter your name here