ਵਿਸ਼ਵ ਸਤਨਪਾਨ ਦਿਵਸ: ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ: ਡਾ. ਗੁਰਿੰਦਰਬੀਰ ਕੌਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਛਾਤੀ ਦਾ ਦੁੱਧ ਚੁੰਘਾਉਣਾ ਇੱਕ ਬੱਚੇ ਦੇ ਸਮੁੱਚੇ ਵਿਕਾਸ ਚੱਕਰ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਇੱਕ ਮਾਂ ਲਈ ਇਹ ਬਹੁਤ ਵੱਡਾ ਅਨੁਭਵ ਹੋਣ ਦੇ ਨਾਲ, ਬੱਚੇ ਦੇ ਵਿਕਾਸ ਲਈ ਮਹੱਤਵਪੂਰਨ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕੀਤਾ। ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਹਰ ਸਾਲ ਵਿਸ਼ਵ ਸਤਨਪਾਨ ਹਫ਼ਤਾ 1 ਅਗਸਤ ਤੋ 7 ਅਗਸਤ ਮਨਾਇਆ ਜਾਂਦਾ। ਇਸ ਪ੍ਰੋਗਰਾਮ ਦੇ ਤਹਿਤ ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਗਰਭਵਤੀ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਲਈ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ। ਸਿਵਲ ਹਸਪਤਾਲ ਕਪੂਰਥਲਾ ਵਿਖੇ ਕਰਵਾਏ ਜਾਗਰੂਕਤਾ ਸੈਮੀਨਾਰ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਸਤਨਪਾਨ ਦਿਵਸ ਦੀਆਂ ਸਾਰੀਆਂ ਗਤੀਵਿਧੀਆਂ “ਸਤਨਪਾਨ ਸਿੱਖਿਆ ਤੇ ਸਹਾਇਤਾ ਲਈ ਕਦਮ ਵਧਾਓ” ਥੀਮ ਤਹਿਤ ਕੀਤੀਆਂ ਜਾਣਗੀਆਂ।

Advertisements

*ਸਤਨਪਾਨ ਕਰਵਾਉਣਾ ਜ਼ਰੂਰੀ ਕਿਉਂ ਹੈ ਮਾਂ ਦੇ ਲਈ* 

*ਸਤਨਪਾਨ ਕਰਵਾਉਣ ‘ਤੇ ਰੋਜ਼ਾਨਾ 500 ਕੈਲੋਰੀ ਬਰਨ ਕਰਦਾ ਹੈ।

* ਦਿਲ ਦੇ ਰੋਗ ਅਤੇ ਡਾਇਬਟੀਜ਼ ਦੀ ਖਤਰਾ ਘੱਟ ਹੋ ਜਾਂਦਾ ਹੈ।

* ਸਤਨਪਾਨ ਕਰਵਾਉਣ ‘ਤੇ ਬ੍ਰੈਸਟ ਕੈਂਸਰ ਦਾ ਖਤਰਾ ਘਟਦਾ ਹੈ।

* ਦੂਜੀਆਂ ਔਰਤਾਂ ਦੇ ਮੁਕਾਬਲੇ ਡਿਪਰੈਸ਼ਨ ਦਾ ਪੱਧਰ ਵੀ ਘਟਦਾ ਹੈ। 

 *ਬੱਚਿਆਂ ਦੇ ਲਈ* 

* ਮਾਂ ਦੇ ਦੁੱਧ ਵਿੱਚ ਹਰ ਜ਼ਰੂਰੀ ਪੋਸ਼ਕ ਤੱਤ ਹੁੰਦਾ ਹਨ।

*ਇਹ ਅਸਾਨੀ ਦੇ ਨਾਲ ਪਚਦਾ ਹੈ ਅਤੇ ਬੱਚੇ ਦੇ ਪੇਟ ‘ਚ ਗੈਸ ਨਹੀਂ ਬਣਦੀ।

* ਦੁੱਧ ਵਿੱਚ ਐਂਟੀਬਾਡੀ ਦੇ ਕਾਰਨ ਲਾਗ ਵਾਲੀਆ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।

* ਸਤਨਪਾਨ ਕਾਰਨ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਖਤਰੇ ਨੂੰ ਘਟਾਉਂਦਾ ਹੈ।  

*ਬੱਚੇ ਨੂੰ ਸਤਨਪਾਨ ਕਰਵਾਉਣ ਸਮੇਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ* 

* ਬੱਚੇ ਨੂੰ ਸਤਨਪਾਨ ਕਰਵਾਉਣ ਦਰਮਿਆਨ ਉਸਦਾ ਸਿਰ ਉਸਦੀ ਛਾਤੀ ਤੋਂ ਉੱਚਾ ਜਾਂ 45 ਡਿਗਰੀ ਦੇ ਕੋਣ ‘ਤੇ ਹੋਣਾ ਚਾਹੀਦਾ ਹੈ। ਇਸ ਲਈ ਬੱਚੇ ਦਾ ਸਿਰ ਆਪਈ ਕੁਹਈ ਦੇ ਨਾਲ ਉੱਪਰ ਚੁੱਕ ਕੇ ਹੀ ਸਤਨਪਾਨ ਕਰਵਾਓ।

* ਲੇਟ ਕੇ ਸਤਨਪਾਨ ਕਰਵਾਉਣ ਕਾਰਨ ਕਈ ਵਾਰ ਦੁੱਧ ਬੱਚੇ ਦੇ ਕੰਨਾਂ ਵਿੱਚ ਜਾਣ ਦਾ ਖਤਰਾ ਰਹਿੰਦਾ ਹੈ, ਜਿਸ ਕਾਰਣ ਕੰਨਾਂ ਵਿੱਚ ਇਨਫੈਕਸ਼ਨ ਹੋ ਸਕਦੀ ਹੈ। ਇਸ ਲਈ ਹਮੇਸ਼ਾਂ ਬੈਠ ਕੇ ਹੀ ਸਤਨਪਾਨ ਕਰਵਾਉਣ ਦੀ ਆਦਤ ਬਣਾਓ।

* ਬੱਚੇ ਨੂੰ ਦੁੱਧ ਪਿਲਾਉਣ ਸਮੇਂ ਸ਼ੁਰੂਆਤ ਵਿੱਚ ਪਤਲਾ ਦੁੱਧ ਉੱਤਰਦਾ ਹੈ ਅਤੇ ਬਾਅਦ ਵਿੱਚ ਗਾੜ੍ਹਾ। ਇਸ ਲਈ ਇੱਕ ਪਾਸੇ ਦਾ ਸਤਨ ਖਾਲ੍ਹੀ ਹੋ ਜਾਣ ਤੋਂ ਬਾਅਦ ਹੀ ਬੱਚੇ ਨੂੰ ਦੁਸਰੇ ਪਾਸੇ ਦੇ ਸਤਨ ਤੋਂ ਦੁੱਧ ਪਿਲਾਓ।

* ਬੱਚੇ ਨੂੰ ਦੁੱਧ ਪਿਲਾਉਣ ਤੋਂ ਇਕਦਮ ਬਾਅਦ ਬਿਸਤਰ ‘ਤੇ ਨਹੀਂ ਲਿਟਾਉਣਾ ਚਾਹੀਦਾ ਹੈ, ਕਿਉਂਕਿ ਅਜੀਹਾ ਕਰਨ ‘ਤੇ ਦੁੱਧ ਮੂੰਹ ਚੋਂ ਨਿਕਲ ਸਕਦਾ ਹੈ ਜਾਂ ਫਿਰ ਬੱਚੇ ਦੀ ਸਾਂਹ ਨਲੀ ਵਿੱਚ ਜਾ ਕੇ ਫਸ ਸਕਦਾ ਹੈ।

* ਦੁੱਧ ਪਿਲਾਉਣ ਤੋਂ ਫੌਰਨ ਬਾਅਦ ਬੱਚੇ ਨੂੰ ਮੋਢੇ ਨਾਲ ਲਗਾ ਕੇ ਉਸਦੀ ਪਿੱਠ ‘ਤੇ ਹੇਠਲੇ ਪਾਸਿਓ ਉੱਪਰ ਨੂੰ ਹੱਥ ਫੇਰੋ (ਬੱਚੇ ਦੇ ਲੱਕ ਤੋਂ ਗਰਦਨ ਵੱਲ ਨੂੰ), ਤਾਂ ਜੋ ਬੱਚੇ ਨੂੰ ਡਕਾਰ ਆ ਜਾਵੇ। ਬਿਨਾਂ ਡਕਾਰ ਦਿਵਾਇਆਂ ਬੱਚੇ ਨੂੰ ਬਿਸਤਰ ‘ਤੇ ਨਾ ਪਾਓ।

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਮਾਂ ਦੇ ਪਹਿਲਾ ਗਾੜੇ ਦੁੱਧ (ਬਹੁਲੀ) ਵਿੱਚ ਨਵ-ਜੰਮੇ ਬੱਚੇ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਇਸ ਲਈ ਜਨਮ ਤੋਂ ਲੈ ਕੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਓ। ਉਨ੍ਹਾਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਲਾਹ ਦਿੱਤੀ ਕਿ ਉਹ 16 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਨਰਮ ਖੁਰਾਕ ਜਿਵੇਂ ਚਾਵਲ, ਖਿਚੜੀ, ਦਲੀਆ ਆਦਿ ਵੀ ਜ਼ਰੂਰ ਦੇਣ। ਸੰਤੁਲਿਤ ਖੁਰਾਕ ਤੋਂ ਇਲਾਵਾ 2 ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਵੀ ਜ਼ਰੂਰ ਪਿਲਾਓ। ਇਸ ਮੌਕੇ ਏਸੀਐਸ ਡਾ ਅੰਨੂ ਸ਼ਰਮਾ, ਡੀਐਫਪੀਓ ਡਾ. ਅਸ਼ੋਕ ਕੁਮਾਰ, ਡਾ. ਹਰਪ੍ਰੀਤ ਮੋਮੀ, ਡਾ ਪਰਮਿੰਦਰ ਕੌਰ,ਡਾ ਰਾਜੀਵ ਭਗਤ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਬੀਸੀਸੀ ਕੁਆਰਡੀਨੇਟਰ ਜੋਤੀ,ਬੀ.ਈ.ਈ ਰਵਿੰਦਰ ਜੱਸਲ, ਰਜਨੀ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here