Saturday, October 17, 2026
Home Chandigarh ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਪੰਜਾਬੀ ਅਦਾਕਾਰ ਉਪਾਸਨਾ ਸਿੰਘ ਨੇ ਜ਼ਿਲ੍ਹਾਂ ਅਦਾਲਤ...

ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਪੰਜਾਬੀ ਅਦਾਕਾਰ ਉਪਾਸਨਾ ਸਿੰਘ ਨੇ ਜ਼ਿਲ੍ਹਾਂ ਅਦਾਲਤ ਵਿੱਚ ਕੀਤੀ ਪਟੀਸ਼ਨ ਦਾਇਰ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ। ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਖਿਲਾਫ ਪੰਜਾਬੀ ਅਦਾਕਾਰ ਉਪਾਸਨਾ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਹੈ। ਦੱਸ ਦਈਏ ਕਿ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਹਰਨਾਜ਼ ਸੰਧੂ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ। ਜਿਸ ਕਾਰਨ ਉਪਾਸਨਾ ਸਿੰਘ ਅੱਜ ਜ਼ਿਲਾ ਅਦਾਲਤ ‘ਚ ਪਹੁੰਚੀ। ਦੱਸ ਦਈਏ ਕਿ ਇਹ ਮਾਮਲਾ ਇਕ ਪੰਜਾਬੀ ਫਿਲਮ ‘ਬਾਈ ਜੀ ਕੁੱਟਣਗੇ’ ਜੁੜਿਆਂ ਹੈ।

Advertisements

ਦੱਸ ਦਈਏ ਕਿ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣਨ ਤੋਂ ਪਹਿਲਾ ਇਸ ਫਿਲਮ ਲਈ ਸਾਈਨ ਕੀਤੇ ਸਨ ਪਰ ਮਿਸ ਯੂਨੀਵਰਸ ਬਣਨ ਤੋਂ ਹਰਨਾਜ਼ ਦੇ ਸਾਰੇ ਫੈਸਲੇ ਬਦਲ ਗਏ ਅਤੇ ਉਪਾਸਨਾ ਦਾ ਕਹਿਣਾ ਹੈ ਕਿ ਉਸਨੇ ਫਿਲਮ ਦੀ ਸਾਰੀ ਟੀਮ ਦੇ ਮੈਂਬਰਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਅਤੇ ਉਹ ਨਾਂ ਕਿਸੇ ਮੈਸੇਜ਼ ਦਾ ਜਵਾਬ ਦੇ ਰਹੀ ਹੈ। ਉਪਾਸਨਾ ਸਿੰਘ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ ਨੂੰ ਲੈ ਕੇ ਹਰਨਾਜ਼ ਨਾਲ ਐਗਰੀਮੈਂਟ ਹੋਇਆ ਸੀ। ਫਿਲਮ ‘ਚ ਹਰਨਾਜ਼ ਸੰਧੂ ਨੇ ਬਤੌਰ ਅਦਾਕਾਰਾ ਕੰਮ ਕੀਤਾ।

ਉਪਾਸਨਾ ਨੇ ਕਿਹਾ ਕਿ ‘ਹਰਨਾਜ਼ ਫਿਲਮ ਦਾ ਪ੍ਰਮੋਸ਼ਨ ਨਹੀਂ ਕਰ ਰਹੀ। ਐਗਰੀਮੈਂਟ ਮੁਤਾਬਿਕ ਹਰਨਾਜ਼ ਕੰਮ ਨਹੀਂ ਕਰ ਰਹੀ। ਉਸਨੇ ਹਰਨਾਜ਼ ਨੂੰ ਐਕਟਿੰਗ ਦੀ 1234 ਸਿਖਾਈ ਹੈ ਅਤੇ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ। ਪਰ ਉਹ ਮੇਰੇ ਕਿਸੇ ਵੀ ਮੈਸੇਜ ਦਾ ਜਵਾਬ ਨਹੀਂ ਦੇ ਰਹੀ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਕੇਸ ਹੈ।’

LEAVE A REPLY

Please enter your comment!
Please enter your name here