ਐੱਫ ਸੀ ਆਈ ਨੇ ਲਗਾਈ ਜਾਗਰੂਕਤਾ ਵਰਕਸ਼ਾਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਖੇਤੀਬਾੜੀ ਭਵਨ ਗੜ੍ਹਸ਼ੰਕਰ ਵਿਖੇ ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਅਸ਼ਵਨੀ ਕੁਮਾਰ ਅਤੇ ਲੇਖਾਕਾਰ ਮੈਡਮ ਦੀਪਿਕਾ ਨੇ ਤਹਿਸੀਲ ਗੜ੍ਹਸ਼ੰਕਰ ਦੀ ਪੁਰੀ ਜੀਓਜੀ ਟੀਮ ਨੂੰ ਐੱਫਸੀਆਈ ਵਲੋਂ ਚਲਾਏ ਜਾ ਰਹੇ ਛੋਟੇ ਤੇ ਵੱਡੇ, ਸਸਤੇ ਤੇ ਵਧੀਆ ਕੋਰਸਾਂ ਦੀ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਰਕਾਰੀ ਕਾਲਜ ਹੈ ਜਿੱਥੇ ਬਹੁਤ ਘੱਟ ਫੀਸਾਂ ਲੈਕੇ ਬੱਚਿਆਂ ਨੂੰ ਫੂਡ ਪ੍ਰੋਡਕਸ਼ਨ ਅਤੇ ਬੇਕਰੀ ਪ੍ਰੋਡਕਟ ਬਣਾਉਣ ਦੀ ਥਿਊਰੀ ਅਤੇ ਪ੍ਰੈਕਟਿਕਲ ਵਿਚ ਇਸ ਕਦਰ ਨਿਪੁੰਨ ਬਣਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਬਹੁਤ ਵਧੀਆ ਵਧੀਆ ਸਥਾਨਾਂ ਤੇ ਪਲੇਸਮੇਂਟ ਵੀ ਤੁਰੰਤ ਹੀ ਕਰਵਾ ਦਿੱਤੀ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦੇ ਜੀਵਨ ਦੀ ਕਾਇਆ ਹੀ ਪਲਟ ਜਾਂਦੀ ਹੈ।

Advertisements

ਇਸ ਤੋਂ ਇਲਾਵਾ ਹੋਸਟਲ ਦੀ ਵਿਵਸਥਾ ਵੀ ਉਪਲਬਧ ਹੈ। ਜਿੱਥੇ ਦੂਰ ਪਾਰ ਦੇ ਬੱਚੇ ਵੀ ਲਾਭ ਉਠਾ ਸਕਦੇ ਹਨ। ਇਸ ਮੌਕੇ ਡੀਐਸਪੀ ਦਲਜੀਤ ਸਿੰਘ ਖੱਖ ਵਲੋਂ ਖ਼ਾਸ ਸ਼ਿਰਕਤ ਕੀਤੀ ਗਈ, ਏਡੀਐਚ ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਰਹੇ। ਤਹਿਸੀਲ ਹੈੱਡ ਕੈਪਟਨ ਲਖਬੀਰ ਸਿੰਘ, ਸੁਪਰਵਾਈਜਰ ਬੂਟਾ ਸਿੰਘ ਰਾਣਾ,ਸੁਪਰਵਾਈਜਰ ਬਲਬੀਰ ਸਿੰਘ, ਡੀਓ ਪਰਵਿੰਦਰ ਸਿੰਘ ਓਐਸ ਮਹਿੰਦਰ ਲਾਲ, ਕਲੱਸਟਰ ਇੰਚਾਰਜ ਦਿਲਬਾਗ਼ ਸਿੰਘ, ਐੱਸਐਮ ਸਤਿਨਾਮ ਸਿੰਘ, ਐੱਸਐਮ ਰਜੀਵ ਰਾਣਾ, ਸੂਬੇ. ਬਲਵੰਤ ਸਿੰਘ, ਸੂਬੇ. ਨਿਰਮਲ ਸਿੰਘ, ਐੱਸਐਮ ਪਿਆਰਾ ਸਿੰਘ, ਸੂਬੇ.ਦਿਲਬਾਗ਼ ਜੈਤਪੁਰੀ, ਸੂਬੇ. ਬਹਾਦੁਰ ਸਿੰਘ ਅਤੇ ਜੀਓ ਜੀ ਟੀਮ ਹਾਜ਼ਰ ਸਨ।

LEAVE A REPLY

Please enter your comment!
Please enter your name here