ਵੋਟਰ ਕਾਰਡ ਅਤੇ ਆਧਾਰ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਸਮੇਂ ਤੋਂ ਪਹਿਲਾਂ ਹੀ ਪੂਰੀ ਕੀਤੀ ਜਾਵੇਗੀ :  ਮੁੱਖ ਚੋਣ ਅਧਿਕਾਰੀ

ਚੰਡੀਗੜ(ਦ ਸਟੈਲਰ ਨਿਊਜ਼): ਪੰਜਾਬ ਦੇ ਮੁੱਖ ਚੋਣ ਅਫਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸੋਮਵਾਰ ਨੂੰ ਡਿਪਟੀ ਕਮਿਸ਼ਨਰਾਂ-ਕਮ-ਜ਼ਿਲਾ ਚੋਣ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਨਵੀਆਂ ਨਿਰਧਾਰਤ ਕੀਤੀਆਂ ਚਾਰ ਯੋਗਤਾਵਾਂ ਮਿਤੀਆਂ – 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਦੇ ਅਨੁਸਾਰ ਵਿਆਪਕ ਪ੍ਰਚਾਰ ਅਤੇ ਨਿਰਵਿਘਨ ਅਮਲ ਨੂੰ ਯਕੀਨੀ ਬਣਾਉਣ। ਇਹ ਸੋਧੀਆਂ ਸੁਵਿਧਾਵਾਂ  ਜੋ ਕਿ 9 ਨਵੰਬਰ, 2022 ਤੋਂ ਸੋਧੀਆਂ ਗਤੀਵਿਧੀਆਂ ਦੀ  ਸ਼ੁੁਰੂਆਤ ਨਾਲ ਲਾਗੂ ਹੋ ਜਾਵੇਗਾ, । ਡਾ: ਰਾਜੂ, ਜੋ ਕਿ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਫਾਰਮ 6ਬੀ ਭਰ ਕੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਪ੍ਰਕਿਰਿਆ ਸੰਵਿਧਾਨਕ ਲੋੜਾਂ ਅਨੁਸਾਰ ਦੇਸ਼ ਭਰ ਵਿੱਚ ਸੁਰੂ ਹੋ ਚੁੱਕੀ ਹੈ ਅਤੇ ਪੰਜਾਬ ਰਾਜ ਵਿੱਚ 31 ਮਾਰਚ, 2023 ਤੋਂ ਪਹਿਲਾਂ ਪੂਰੀ ਹੋ ਜਾਵੇਗੀ।  ਡਾ ਰਾਜੂ ਨੇ ਕਿਹਾ, “ਆਧਾਰ ਨਾਲ ਵੋਟਰ ਕਾਰਡ ਨੂੰ ਲਿੰਕ ਕਰਨਾ ਵਿਅਕਤੀ ਦੀ ਸਵੈ ਇੱਛਾ ਤੇ ਨਿਰਭਰ  ਹੈ ’’ ।

Advertisements

ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਵਧੀਕ ਸੀ.ਈ.ਓ. ,ਪੰਜਾਬ ਬੀ. ਸ੍ਰੀ.ਨਿਵਾਸਨ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰਾਂ ਨੂੰ ਚੋਣ ਫਾਰਮਾਂ ਵਿੱਚ ਹੋਈਆਂ ਤਬਦੀਲੀਆਂ ਬਾਰੇ ਜਾਣੂ ਕਰਵਾਇਆ। ਡਾ ਰਾਜੂ ਨੇ ਦੱਸਿਆ “ਆਧਾਰ ਜਾਂ ਹੋਰ ਦਸਤਾਵੇਜਾਂ ਨੂੰ ਇਕੱਠਾ ਕਰਨ ਲਈ ਫਾਰਮ 6 ਬੀ ਪੇਸ਼ ਕੀਤਾ ਗਿਆ ਹੈ; ਫਾਰਮ 7 ਵਿੱਚ ਮੌਤ ਦਾ ਸਰਟੀਫਿਕੇਟ ਜੋੜਨ ਦੀ ਵਿਵਸਥਾ ਕੀਤੀ ਗਈ ਹੈ, ਫਾਰਮ 8 ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ, ਵੋਟਰਾਂ ਲਈ ਹਲਕਾ ਬਦਲਣ , ਐਂਟਰੀਆਂ ਵਿੱਚ ਸੋਧ, ਡੁਪਲੀਕੇਟ  ਈਪੀਆਈਸੀ ਅਤੇ ਵੋਟਰਾਂ ਦੀ ਦਿਵਿਆਂਗਤਾ ਲਈ ਅਰਜੀ ਅਤੇ ਫਾਰਮ 8ਏ ਅਤੇ ਫਾਰਮ 001 ਬੰਦ ਕਰ ਦਿੱਤਾ ਗਿਆ ਹੈ।”    

ਡਾ. ਰਾਜੂ ਨੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਸੁਧਾਈ- 2023 ਦੇ ਅਨੁਸਾਰ ਪ੍ਰੀ-ਰਿਵੀਜਨ ਗਤੀਵਿਧੀਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਅੱਗੇ ਕਿਹਾ ਕਿ  ਜ਼ਿਲਾ ਪੱਧਰ ‘ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਲਾਹ-ਮਸ਼ਵਰਾ ਕਰਕੇ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕਰਨ ਦਾ ਕੰਮ ਜਲਦ ਤੋਂ ਜਲਦ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕੇ ਕਿਸੇ ਵੀ ਪੋਲਿੰਗ ਸਟੇਸ਼ਨ ਵਿੱਚ 1500 ਤੋਂ ਵੱਧ ਵੋਟਰ ਨਹੀਂ ਹੋਣੇ ਚਾਹੀਦੇ ਅਤੇ ਕਿਸੇ ਵੀ ਵੋਟਰ ਲਈ ਪੋਲਿੰਗ ਸਟੇਸ਼ਨ ਦੀ ਦੂਰੀ 2 ਕਿਲੋਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਈ.ਪੀ.ਆਈ.ਸੀਜ਼ ਵਿੱਚ ਜਨਸੰਖਿਆ ਦੀਆਂ ਸਮਾਨ ਇੰਦਰਾਜ਼ਾਂ (ਡੀ.ਐਸ.ਈਜ) ਅਤੇ ਫੋਟੋ ਜਿਹੇ ਇੰਦਰਾਜ਼ਾਂ (ਫੋਟੋ ਸਿਮੀਲਰ ਐਂਟਰੀਜ਼) ਨੂੰ ਹਟਾਇਆ ਜਾਵੇਗਾ। ਸੁਧਾਈ ਗਤੀਵਿਧੀਆਂ 09.11.2022 ਤੋਂ 08.12.2022 ਦਰਮਿਆਨ ਕੀਤੀਆਂ ਜਾਣਗੀਆਂ ਅਤੇ ਨਾਗਰਿਕਾਂ ਨੂੰ ਇਸ ਸਮੇਂ ਦੌਰਾਨ ਦਾਅਵੇ ਅਤੇ ਇਤਰਾਜ ਦਾਇਰ ਕਰਨ ਦਾ ਮੌਕਾ ਵੀ ਮਿਲੇਗਾ।

ਮੁੱਖ ਚੋਣ ਅਫ਼ਸਰ, ਪੰਜਾਬ ਨੇ ਹੋਰ ਡਿਪਟੀ ਕਮਿਸ਼ਨਰਾਂ ਨੂੰ ਮਹੀਨਾਵਾਰ ਮੀਟਿੰਗਾਂ ਵਿੱਚ ਵਿਸ਼ੇਸ਼ ਸੁਧਾਈ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਰ ਸੂਚੀ ਦੀ ਸੁਧਾਈ ਨੂੰ ਏਜੰਡੇ ਵਜੋਂ ਸ਼ਾਮਲ ਕਰਨ ਅਤੇ ਇਸ ਮੰਤਵ ਲਈ ਇਲੈਕਟੋਰਲ ਰਜਿਸਟ੍ਰੇਸ਼ਨ ਅਫਸਰ (ਈ.ਆਰ.ਓਜ਼), ਈ.ਵੀ.ਐਮ ਨੋਡਲ ਅਫਸਰ ਅਤੇ ਸਵੀਪ ਨੋਡਲ ਅਫਸਰ ਦੀ ਇੱਕ ਕਮੇਟੀ ਸਥਾਪਤ ਕਰਨ ਲਈ ਕਿਹਾ।

LEAVE A REPLY

Please enter your comment!
Please enter your name here