ਜਿਲ੍ਹਾ ਚੋਣ ਅਫਸਰ ਵੱਲੋ 1-1-2023 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਮਰੀ ਰਵੀਜਨ ਸਬੰਧੀ ਰਾਜਸੀ ਪਾਰਟੀਆਂ ਨਾਲ ਮੀਟਿੰਗ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਡਿਪਟੀ ਕਮਿਸਨਰ –ਕਮ—ਜਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸਫਾਕ ਦੀ ਪ੍ਰਧਾਨਗੀ ਹੇਠ ਯੋਗਤਾ ਮਿਤੀ 1-1 2023 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸੇਸ਼ ਸਮਰੀ ਰਵੀਜਨ, ਪੋਲਿੰਗ ਸਟੇਸ਼ਨਾ ਦੀ ਰੈਸ਼ਨਾਲਾਈਜੇਸ਼ਨ ਅਤੇ ਵੋਟਰ ਕਾਰਡ ਦਾ ਅਧਾਰ ਕਾਰਡ ਨਾਲ ਲਿੰਕ ਸਬੰਧੀ  ਮਾਣਯੋਗ ਭਾਰਤ ਚੋਣ ਕਮਿਸਨ ਵੱਲੋ ਪ੍ਰਾਪਤ ਹਦਾਇਤਾਂ ਬਾਰੇ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ ।

Advertisements

ਮੀਟਿੰਗ ਦੋਰਾਨ ਉਨ੍ਹਾਂ ਦੱਸਿਆ ਕਿ ਕਿ ਵੋਟਰ ਵਜੋ ਰਜਿਸਟਰ ਹੋਣ ਲਈ ਸਾਲ ਵਿੱਚ ਇੱਕ ਵਾਰ ਦੀ ਥਾਂ ਚਾਰ ਵਾਰ ਮੌਕੇ ਮਿਲਣਗੇ । ਪਿਛਲੇ ਨਿਯਮ ਅਨੁਸਾਰ ਚੋਣ ਕਮਿਸ਼ਨ ਵੱਲੋ ਵੋਟਰ ਸੂਚੀ ਵਿੱਚ ਰਜਿਸਟਰੇਸ਼ਨ ਲਈ ਮਿਤੀ 1 ਜਨਵਰੀ ਨੂੰ ਯੋਗਤਾ ਵਜੋ ਲਿਆ ਜਾਂਦਾ ਸੀ ।  1 ਜਨਵਰੀ ਤੋ ਬਾਅਦ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕ ਨੂੰ ਵੋਟਰ ਵਜੋ ਅਪਲਾਈ ਕਰਨ ਲਈ ਅਗਲੇ ਸਾਲ ਦੀ ਉਡੀਕ ਕਰਨੀ ਪੈਂਦੀ ਸੀ । ਹੁਣ ਮਾਣਯੋਗ ਭਾਰਤ ਚੋਣ ਕਮਿਸਨ ਵੱਲੋ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 14 ਅਤੇ ਰਜਿਸਟਰੇਸ਼ਨ ਆਫ ਇਲੈਕਟਰਸ ਰੂਲਜ਼ 1960 ਵਿੱਚ ਕੀਤੀ ਸੋਧ ਅਨੁਸਾਰ 1 ਅਗਸਤ 2022 ਤੋ ਚਾਰ ਯੋਗਤਾ ਮਿਤੀਆਂ ਕ੍ਰਮਵਾਰ 1 ਜਨਵਰੀ , 1 ਅਪ੍ਰੈਲ , 1 ਜੁਲਾਈ ਅਤੇ 1 ਅਕਤੂਬਰ ਦੀ ਵਿਵਸਥਾਂ ਕੀਤੀ ਗਈ  ਹੈ । ਇਸ ਸੋਧ ਨਾਲ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੇ ਇਸ ਸਾਲ ਵਿੱਚ 4 ਮੌਕੇ ਮਿਲਣਗੇ ਅਤੇ ਵੋਟਰ ਬਣਨ ਲਈ ਅਪਲਾਈ ਕਰ ਸਕਦੇ ਹਨ । ਜਿਹੜੇ ਨਾਗਰਿਕ ਜਨਵਰੀ ਵਿੱਚ 18 ਸਾਲ ਪੂਰੇ ਨਹੀ ਕਰਦੇ ਉਹ ਅਡਵਾਂਸ ਵਿੱਚ ਹੀ 1 ਅਪ੍ਰੈਲ ਲਈ ਅਪਲਾਈ ਕਰ ਸਕਦੇ ਹਨ ।

ਉਨ੍ਹਾ ਦੱਸਿਆ ਕਿ ਚਾਰ ਯੋਗਤਾ ਮਿਤੀਆ ਅਨੁਸਾਰ ਜਾਂ ਅਡਵਾਂਸ ਵਿੱਚ ਵੋਟਰ ਸੂਚੀ ਸੁਧਾਈ ਸਬੰਧੀ ਪ੍ਰਾਪਤ ਹੋਏ ਦਾਅਵੇ / ਇਤਰਾਜ / ਸੋਧਾਂ ਦੇ ਫਾਰਮਾਂ ਨੂੰ ਤਿਮਾਹੀ ਵਾਈਜ ਰੱਖਿਆ ਜਾਵੇਗਾ । ਉਨਾਂ ਦੱਸਿਆ ਕਿ  ਯੋਗਤਾ ਮਿਤੀ 1 ਜਨਵਰੀ ,ਪਹਿਲਾ ਸਲੋਟ 1 ਅਕਤੂਬਰ ਤੋ 31 ਦਸੰਬਰ ਤੱਕ , 1 ਅਪ੍ਰੈਲ, ਦੂਜਾ ਸਲੋਟ 1 ਜਨਵਰੀ ਤੋ 31 ਮਾਰਚ ਤੱਕ 1 ਜੁਲਾਈ ਤੀਜਾ ਸਲੋਟ 1 ਅਪ੍ਰੈਲ ਤੋ 30 ਜੂਨ  ਤੱਕ ,1 ਅਕਤੂਬਰ, ਚੋਥਾ ਸਲੋਟ 1 ਜੁਲਾਈ ਤੋ 30 ਸਤੰਬਰ ਤੱਕ, ੳਕਤ ਮਿਤੀਆਂ ਨੂੰ ਯੋਗਤਾ ਮਿਤੀ 1-1-2023  ਦੇ ਅਧਾਰ ਤੇ ਵੋਟਰ ਸੂਚੀ ਦੀ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਮਿਤੀ 9 ਨਵੰਬਰ 2022 ਦੀ ਸੁਰੂਆਤ ਤੋ ਲਾਗੂ ਹੋਣਗੀਆਂ ।     

ਉਨ੍ਹਾਂ ਅੱਗੇ ਦੱਸਿਆ ਕਿ ਸਵੈ ਇਛਾ ਨਾਲ ਰਜਿਸਟਰਡ ਵੋਟਰਾਂ ਦੇ ਅਧਾਰ ਨੰਬਰ ਨੂੰ ਇੱਕਤਰ ਕਰਨ ਦੀ ਸੁਰੂਆਤ ਕੀਤੀ ਗਈ ਹੈ । ਚੋਣ ਕਮਿਸ਼ਨ ਵੱਲੋ ਸਵੈ ਇੱਛਤ ਅਧਾਰ ਤੇ ਰਜਿਸਟਰਡ ਵੋਟਰਾਂ ਦੇ ਅਧਾਰ ਨੰਬਰ ਇੱਕਤਰ ਕਰਨ ਦੀ ਪ੍ਰਕਿਰਿਆ 1 ਅਗਸਤ 2022 ਤੋ ਸੁਰੂ ਹੋ ਗਈ ਹੈ । ਕਮਿਸ਼ਨ ਵੱਲੋ ਆਧਾਰ ਕਾਰਡ ਨੰਬਰ ਸਵੈ ਇਛਤ ਇੱਕਤਰ ਕਰਨ ਲਈ ਫਾਰਮ ਨੰਬਰ 6 ਬੀ ਜਾਰੀ ਕੀਤਾ ਗਿਆ ਹੈ। ਵੋਟਰ ਆਨਲਾਈਨ/ਆਫਲਾਈਨ ਵਿਧੀ ਰਾਹੀ ਫਾਰਮ  ਜਮ੍ਹਾ ਕਰ ਸਕਦੇ ਹਨ । ਜਿਲ੍ਹਾ ਚੋਣ ਅਫਸਰ /ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰਾਂ ਜਾਂ ਬੀ ਐਲ ਓਜ ਪਾਸ ਵੀ ਇਹ ਫਾਰਮ ਨੰਬਰ 6 ਬੀ ਮੌਜੂਦ ਹੋਵੇਗਾ ।

 ਉਨ੍ਹਾਂ ਅੱਗੇ ਦੱਸਿਆ ਕਿ ਇਸ ਉਦੇਸ਼ ਲਈ ਬੀ ਐਲ ਓਜ ਨੂੰ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਇੱਕਤਰ ਕਰਨ ਹਿੱਤ ਘਰ-ਘਰ ਵੀ ਭੇਜਿਆ ਜਾਵੇਗਾ ਅਤ ਪੋਲਿੰਗ ਸਟੇਸ਼ਨ ਪੱਧਰ ਤੇ  ਵਿਸੇਸ਼ ਕੈਂਪ ਵੀ ਲਗਾਏ ਜਾਣਗੇ ਅਤੇ ਇਹਨਾ ਕੈਂਪਾ ਵਿੱਚ ਵਿਸੇਸ਼ ਮੁਹਿੰਮ ਰਾਹੀ ਮਿਤੀਆਂ ਨੂੰ ਵੋਟਰਾਂ ਪਾਸੋ ਉਹਨਾਂ ਦੇ ਆਧਾਰ ਨੰਬਰ ਦੇ ਵੇਰਵੇ ਫਾਰਮ ਨੰਬਰ 6 ਬੀ ਵਿੱਚ ਪ੍ਰਾਪਤ ਕੀਤੇ ਜਾਣਗੇ । ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀ ਹੈ ਜਾਂ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰਥ ਨਹੀ ਹੈ ਤਾਂ ਉਹ ਇਸ ਦੇ ਵਿਕਲਪ ਵਿੱਚ ਫਾਰਮ ਨੰਬਰ 6 ਬੀ ਵਿੱਚ ਦਰਜ 11 ਦਸਤਾਵੇਜਾ ਵਿੱਚ ਕਿਸੇ ਇੱਕ ਦਸਤਾਵੇਜ ਦੀ ਕਾਪੀ ਜਮ੍ਹਾ ਕਰਵਾ ਸਕਦਾ ਹੈ ।

ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ , ਪੰਜਾਬ , ਚੰਡੀਗੜ੍ਹ ਵੱਲੋ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਇਸ ਜਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਕੇ ਤਜਵੀਜ਼ ਚੋਣ ਕਮਿਸ਼ਨ ਨੂੰ ਭੇਜੀ ਜਾਣੀ ਹੈ। ਚੋਣ ਕਮਿਸ਼ਨ ਵੱਲੋ ਪੋਲਿੰਗ ਸਟੇਸ਼ਨ ਦੀ ਕਟ ਆਫ ਲਿਸਟ 1500 ਵੋਟਰ ਰੱਖੀ ਗਈ ਹੈ । ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋ ਪੋਲਿੰਗ ਸਟੇਸ਼ਨਾਂ ਦੀ ਵਾਸਤਵਿਕ ਪੜਤਾਲ ਕਰਵਾਈ ਜਾ ਰਹੀ ਹੈ।ਈ . ਆਰ. ਓਜ਼ ਵੱਲੋ ਹਲਕਾ ਪੱਧਰ ਤੇ ਰਾਜਸੀ ਪਾਰਟੀਆਂ ਨਾਲ ਸਲਾਹ,ਮਸ਼ਵਰਾਾ/ ਮੀਟਿੰਗ ਕਰਕੇ ਤਜਵੀਜਾਂ 22 ਅਗਸਤ 2022 ਤੱਕ ਇਸ ਦਫਤਰ ਨੂੰ ਭੇਜੀਆ ਜਾਣ। ਇਸ ਉਪਰੰਤ ਜ਼ਿਲਾ ਪੱਧਰ ਤੇ ਰਾਜਸੀ ਪਾਰਟੀਆਂ ਦੀ ਸਹਿਮਤੀ ਨਾਲ ਫਾਈਨਲ ਤਜਵੀਜ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ ।

ਉਨ੍ਹਾਂ ਅੱਗੇ ਦੱਸਿਆ ਕਿ ਯੋਗਤਾ ਮਿਤੀ 1-1-2023 ਦੇ ਆਧਾਰ ਤੋ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਚੱਲ ਰਿਹਾ ਹੈ । ਯੋਗਤਾ ਮਿਤੀ 01 ਜਨਵਰੀ 2023 ਦੇ ਅਧਾਰ ਤੇ ਨਵੀਆ ਵੋਟਾਂ ਬਣਾਉਣ /ਕੱਟਣ /ਸੋਧ ਕਰਨ ਦਾ ਕੰਮ ਮਿਤੀ 9 ਨਵੰਬਰ 2022 ਤੋਸ਼ਸੁਰੂ ਹੋਣ ਜਾ ਰਿਹਾ ਹੈ , ਜੋ ਕਿ ਮਿਤੀ 8 ਦਸੰਬਰ 2022 ਤੱਕ ਚਲੇਗਾ । ਇਸ ਸਬੰਧੀ ਫਾਰਮ ਜਿਲ੍ਹਾ ਚੋਣ ਅਫਸਰ/ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਜਾਂ ਬੀ ਐਲ ਓਜ਼ ਪਾਸ ਉਪਲਭਧ ਹੋਣਗੇ । ਇਸ ਤੋ ਇਲਾਵਾ ਆਨ ਲਾਈਨ ਵਿਧੀ ਰਾਹੀ NVSP/VHA etc ਉਪਰ ਅਪਲਾਈ ਕੀਤਾ ਜਾ ਸਕਦਾ ਹੈ। ਕਮਿਸ਼ਨ ਵੱਲੋ ਆਨ ਲਾਈਨ ਵਿਧੀ ਨੁੰ ਤਰਜੀਹ ਦਿੱਤੀ ਗਈ ਹੈ ।

ਉਨ੍ਹਾ ਅੱਗੇ ਦੱਸਿਆ ਕਿ ਇਸ ਸਮੇ ਦੌਰਾਨ ਯੋਗਤਾ ਮਿਤੀ 1-1-2023 ਅਨੁਸਾਰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਬਿਨੈਕਾਰ , ਜਿਸ ਦੀ ਜਨਮ ਮਿਤ 1 ਜਨਵਰੀ 2005 ਹੋਵੇਗੀ , ਦੀ ਜਿਥੇ ਵੋਟ ਬਣਾਈ ਜਾਵੇਗੀ । ਇਸ ਤੋ ਇਲਾਵਾ ਜਿਹੜੇ ਨਾਗਰਿਕ ਜਨਵਰੀ 2023 ਵਿੱਚ 18 ਸਾਲ ਪੂਰੇ ਨਹੀ ਕਰਦੇ ਉਹ ਅਡਵਾਂਸ ਵਿੱਚ ਹੀ 1 ਅਪ੍ਰੈਲ ਲਈ ਅਪਲਾਈ ਕਰ ਸਕਦੇ ਹਨ । 17 ਸਾਲ ਦੇ ਅਜਿਹੇ ਅਡਵਾਂਸ ਬਿਨੈਕਾਰਾਂ ਦੀ ਉਮਰ ਜਿਵੇਂ  ਜਿਵੇਂ 18 ਸਾਲ ਪੂਰੀ ਹੋ ਜਾਵੇਗੀ , ਤਾਂ ਉਹਨਾਂ ਦੇ ਫਾਰਮਾਂ ਤੇ ਉਪਰੋਕਤ 4 ਯੋਗਤਾ ਮਿਤੀਆਂ ਵਿਚਲੇ ਮਹੀਨਿਆ ਦੇ ਸਲੋਟ ਅਨੁਸਾਰ ਕਾਰਵਾਹੀ ਸਾਰਾ ਸਾਲ ਹੁੰਦੀ ਰਹੇਗੀ । ਕਮਿਸ਼ਨ ਦੀ ਨਵੀ ਪਾਲਿਸੀ ਅਨੁਸਾਰ ਵੋਟਰ ਕਾਰਡ ਵੋਟਰਾਂ ਦੇ ਘਰ ਦੇ ਪਤੇ ਉਪਰ ਸਪੀਡ ਪੋਸਟ ਰਾਹੀ ਭੇਜੇ ਜਾ ਰਹੇ ਹਨ । ਚੋਣ ਕਮਿਸਨ ਵੱਲੋ ਸਮੂਹ ਰਾਜਸੀ ਪਾਰਟੀਆਂ ਨੂੰ ਵੋਟਰ ਸੂਚੀ ਦੀ ਸੁਧਾਈ ਦੌਰਾਨ ਪੋਲਿੰਗ ਸਟੇਸ਼ਨਾਂ ਤੇ ਬੂਥ ਲੈਵਲ ਏਜੰਟਾਂ ( ਬੀ. ਐਲ.ਓਜ਼ ) ਦੀ ਨਿਯੁਕਤੀ ਕਰਨ ਲਈ ਜੋਰ ਦਿੱਤਾ ਜਾਂਦਾ ਹੈ । ਜਿਲ੍ਹਾ ਪੱਧਰ ਤੋ ਪਹਿਲਾਂ ਵੀ ਮੀਟਿੰਗਾਂ ਵਿੱਚ ਸਮੂਹ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਪ੍ਰੰਤੂ ਹਾਲਾ ਤੱਕ ਕਿਸੇ ਵੀ ਰਾਜਸੀ ਪਾਰਟੀ ਵੱਲੋ ਬੀ.ਐਲ.ਓਜ਼ ਦੀਆਂ ਲਿਸਟਾਂ ਪ੍ਰਾਪਤ ਨਹੀ ਹੋਈਆਂ । ਇਸ ਲਈ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਤੁਰੰਤ ਬੀ. ਐਲ .ਓਜ਼ ਦੀ ਨਿਯੁਕਤੀ ਕੀਤੀ ਜਾਵੇ , ਤਾਂ ਜੋ ਫੋਟੋ ਵੋਟਰ ਸੂਚੀ ਗਲਤੀ ਰਹਿਤ ਪ੍ਰਕਾਸ਼ਿਤ ਕੀਤੀ ਜਾ ਸਕੇ । ਇਸ ਮੌਕੇ ਅਮਰਜੀਤ ਸਿੰਘ ਸੈਣੀ , ਸੀ .ਪੀ. ਆਈ ( ਐਮ) ਪਾਰਟੀ ਤੋ , ਭਾਰਤ ਭੂਸ਼ਣ ਸ਼ਰਮਾ, ਧੀਰਜ ਸਰਮਾ ,ਨਰੇਸ਼ ਗੋਇਲ ਆਪ ਪਾਰਟੀ ਤੋ , ਦਰਸ਼ਨ ਕੁਮਾਰ ਅਤੇ ਗੁਰਵਿੰਦਰ ਲਾਲ ਕਾਂਗਰਸ ਪਾਰਟੀ ਤੋ, ਜੇ.ਪੀ.ਭਗਤ ਤੇ ਧਰਮਪਾਲ ਭਗਤ ਬਸਪਾ ਪਾਰਟੀ ਤੋ ਮੋਜੂਦ ਸਨ ।

LEAVE A REPLY

Please enter your comment!
Please enter your name here