ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਉਸਾਰੇ ਜਾਣਗੇ, ਪਹਿਲ ਪਿੰਡ ਬੱਛੋਵਾਲ ਸੜੋਏ ਨੂੰ ਦਿੱਤੀ ਜਾਵੇਗੀ: ਚੌਧਰੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮੁਕੇਰੀਆਂ ਵਿੱਚ ਪੈਂਦੇ ਪਿੰਡ ਬੱਛੋਵਾਲ ਸੜੋਏ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਲੱਖ ਦਾਤੇ ਦੀ ਯਾਦ ਵਿੱਚ ਛਿੰਜ ਮੇਲਾ ਕਰਵਾਇਆ ਗਿਆ ਇਸ ਵਾਰ ਵੀ ਛਿੰਝ ਵਿੱਚ ਸਭ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਭੁਪਿੰਦਰ ਗਿੱਲ ਅਤੇ ਮਿਸ ਜਸਵਿੰਦਰ ਜੀਤੂ ਵੱਲੋਂ ਕੀਤਾ ਗਿਆ ਉਸ ਤੋਂ ਉਪਰੰਤ ਪਹਿਲਵਾਨਾਂ ਦੀ ਕੁਸ਼ਤੀ ਕਰਵਾਈ ਗਈ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਾਜਾ ਚੌਧਰੀ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਸੁਲੱਖਣ ਸਿੰਘ ਜੱਗੀ ਪਹੁੰਚੇ ਇਸ ਮੌਕੇ ਤੇ ਯੂਥ ਪ੍ਰਧਾਨ ਰਾਜਾ ਚੌਧਰੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੋ ਖੇਡ ਸਟੇਡੀਅਮ ਉਸਾਰੇ ਜਾਣਗੇ ਸਭ ਤੋਂ ਪਹਿਲੇ ਪਹਿਲਾਂ ਸਟੇਡੀਅਮ ਬਣਾਉਣ ਵਿੱਚ ਬੱਛੋਵਾਲ ਸੜੋਆ ਨੂੰ ਦਿੱਤੀ ਜਾਵੇ।

Advertisements

ਸੀਨੀਅਰ ਆਗੂ ਆਮ ਆਦਮੀ ਪਾਰਟੀ ਸੁਲੱਖਣ ਸਿੰਘ ਜੱਗੀ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਤ ਸੰਬੋਧਿਤ ਕਰਦਿਆਂ ਆਖਿਆ ਕਿ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਹਰੇਕ ਵਰਗ ਨੂੰ ਬਿਜਲੀ ਦੀ 600 ਯੂਨਿਟ ਫਰੀ ਦਿੱਤੀ ਬਿਜਲੀ 24 ਘੰਟੇ ਰਹਿੰਦੀ ਹੈ ਕੋਈ ਕੱਟ ਨਹੀਂ ਪਿਛਲੀ ਸਰਕਾਰ ਵੱਲੋਂ ਨਹਿਰਾਂ ਵਿੱਚ ਵੀ ਪਾਣੀ ਬਾਰੀ ਬਾਰੀ ਆਉਂਦਾ ਸੀ ਅੱਜ ਇਸ ਨਹਿਰ ਵਿਚ ਕੱਲ੍ਹ ਉਸ ਨਹਿਰ ਵਿੱਚ, ਸਾਡੀ ਸਰਕਾਰ ਵਿੱਚ ਲਗਾਤਾਰ ਨਹਿਰਾਂ ਵਿਚ ਪਾਣੀ ਚੱਲ ਰਿਹਾ ਹੈ। ਜਿਸ ਨਾਲ ਜ਼ਿਮੀਂਦਾਰ ਭਰਾ ਵੀ ਬਹੁਤ ਖੁਸ਼ ਹਨ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪੰਜਾਬ ਸਰਕਾਰ ਨੇ ਜੋ ਗਰੰਟੀਆਂ ਦਿੱਤੀਆਂ ਹਨ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਜੋ ਸਰਕਾਰ ਨੇ ਕੁਰੱਪਸ਼ਨ ਖਤਮ ਕਰਨ ਦਾ ਵਾਅਦਾ ਕੀਤਾ ਸੀ ਸਭ ਤੋਂ ਪਹਿਲ ਵਿਚ ਉਹ ਵਾਅਦਾ ਪੂਰਾ ਕੀਤਾ।

ਜਿਵੇਂ ਕਿ ਦਫਤਰਾਂ ਵਿਚ ਰਿਸ਼ਵਤਖੋਰੀ ਸਿਫ਼ਾਰਸ਼ ਖੱਜਲ ਖੁਆਰੀ ਸਭ ਖ਼ਤਮ ਕੀਤੀ ਅਤੇ ਜੋ ਕੰਮ ਰਹਿ ਗਏ ਹਨ। ਉਹ ਜਲਦੀ ਹੀ ਉਸ ਨੂੰ ਪੂਰਾ ਕਰਾਂਗੇ ਪਿੰਡ ਦੇ ਮੁੱਖ ਆਗੂਆਂ ਵੱਲੋਂ ਰਾਜਾ ਚੌਧਰੀ ਅਤੇ ਸੁਲੱਖਣ ਸਿੰਘ ਜੱਗੀ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਤੇ ਸਾਬਕਾ ਹਲਕਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਛਿੰਝ ਕਮੇਟੀ ਪ੍ਰਧਾਨ ਬਸਾਖਾ ਸਿੰਘ ਸਾਬਕਾ ਸਰਪੰਚ ਹਰਬੰਸ ਸਿੰਘ ਭੁੱਲੀ ਅਤੇ ਸੇਵਾ ਸਿੰਘ, ਲਕਸ਼ਮੀ ਨਾਰਾਇਣ ਸਤਨਾਮ ਸਿੰਘ ਬਲਜਿੰਦਰ ਸਿੰਘ ਲਖਵਿੰਦਰ ਸਿੰਘ ਰਮਨਦੀਪ ਧਰਮਪਾਲ ਗੁਰਮੀਤ ਸਿੰਘ ਧਰਮਿੰਦਰ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here