ਦੇਸ਼ ‘ਚ ਨਸ਼ੇ ਫੈਲਾਉਣ ਵਾਲੀਆਂ ਬਾਹਰੀ ਤਾਕਤਾਂ ਨੂੰ ਬਜਰੰਗ ਦਲ ਦੇਵੇਗਾ ਮੂੰਹ ਤੋੜ ਜਵਾਬ:ਨਰੇਸ਼ ਪੰਡਿਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪੰਜਾਬ ਵਿੱਚ ਅੰਨ੍ਹੇਵਾਹ ਧਰਮ ਪਰਿਵਰਤਨ ਦਾ ਦੋਸ਼ ਲਾਉਂਦਿਆਂ ਸਰਕਾਰ ਨੂੰ ਇਸ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ,ਉੱਥੇ ਹੀ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਗੱਲ ਵੀ ਆਖੀ ਹੈ। ਲੁਧਿਆਣਾ ਵਿਖੇ ਆਯੋਜਿਤ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸੂਬਾਈ ਮੀਟਿੰਗ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਖੇਤਰੀ ਸੰਗਠਨ ਮੰਤਰੀ ਮੁਕੇਸ਼ ਖਾਂਡੇਕਰ ਆਪਣੇ ਪੰਜਾਬ ਦੇ ਦੌਰੇ ਦੌਰਾਨ ਪਹੁੰਚੇ। ਜਿੱਥੇ ਵੀਐੱਚਪੀ ਦੇ ਵਰਕਰਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ ਦੇ ਖੇਤਰੀ ਸੰਗਠਨ ਮੰਤਰੀ ਮੁਕੇਸ਼ ਖਾਂਡੇਕਰ ਪੂਰੇ ਸੂਬੇ ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਵਿਹਿਪ ਦੇ ਆਉਣ ਵਾਲੇ ਪ੍ਰੋਗਰਾਮਾਂ ਜਾਣਕਾਰੀ ਦਿੱਤੀ।ਇਸ ਦੌਰਾਨ ਬਜਰੰਗ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਖੇਤਰੀ ਸੰਗਠਨ ਮੰਤਰੀ ਮੁਕੇਸ਼ ਖਾਂਡੇਕਰ ਨਾਲ ਮੁਲਾਕਾਤ ਕਰਕੇ

Advertisements

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਜਰੰਗ ਦਲ ਕਪੂਰਥਲਾ ਦੀਆਂ ਸਰਗਰਮੀਆਂ ਦੇ ਬਾਰੇ ਜਾਣਕਾਰੀ ਦਿੱਤੀ। ਲੁਧਿਆਣਾ ‘ਚ ਹੋਈ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸੂਬਾਈ ਮੀਟਿੰਗ ਤੋਂ ਪਰਤਣ ਤੋਂ ਬਾਅਦ ਨਰੇਸ਼ ਪੰਡਿਤ ਨੇ ਕਪੂਰਥਲਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਆਉਣ ਵਾਲੇ ਪ੍ਰੋਗਰਾਮ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਮੌਜੂਦਾ ਮਾਹੌਲ ਵਿੱਚ ਵਿਹਿਪ ਬਜਰੰਗ ਦਲ ਦਾ ਜਥੇਬੰਦਕ ਵਿਸਤਾਰ ਹਰ ਪਿੰਡ ਵਿੱਚ ਕਰਨ ਦੀ ਯੋਜਨਾ ਬਣਾਈ ਗਈ ਹੈ।ਮੀਟਿੰਗ ਵਿੱਚ ਪੰਜਾਬ ਵਿੱਚ ਧਰਮ ਪਰਿਵਰਤਨ ਦੀਆਂ ਵੱਧ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਗਈ। ਨਰੇਸ਼ ਪੰਡਿਤ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਦਿਤੇ ਗਏ ਅਗਲੇ ਪ੍ਰੋਗਰਾਮਾਂ ਦੇ ਤਹਿਤ 27 ਸਤੰਬਰ ਦਿਨ ਮੰਗਲਵਾਰ ਨੂੰ ਪੰਜਾਬ ਭਰ ਦੇ ਸਾਰੇ ਮੰਦਰਾਂ ਵਿੱਚ ਸ਼ਾਮ 6.30 ਵਜੇ ਇੱਕੋ ਸਮੇਂ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਜਾਣਗੇ। ਜਿਸਦੇ ਤਹਿਤ 27 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 6.30 ਵਜੇ ਕਪੂਰਥਲਾ ਦੇ ਸਾਰੇ ਮੰਦਰਾਂ ਵਿੱਚ ਇੱਕੋ ਸਮੇਂ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਜਾਣਗੇ।ਨਰੇਸ਼ ਪੰਡਿਤ ਨੇ ਕਿਹਾ ਕਿ ਅੱਜ ਵਿਸ਼ਵ ਪੱਧਰ ਤੇ ਨਸ਼ਾ ਇੱਕ ਵੱਡੀ ਸਮੱਸਿਆ ਬਣ ਕੇ ਉੱਭਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰ ਅਤੇ ਬਾਹਰੀ ਤਾਕਤਾਂ ਦੇਸ਼ ਦੀ ਨੌਜਵਾਨੀ ਵਿੱਚ ਜਾਗਰੂਕਤਾ ਦੀ ਘਾਟ ਅਤੇ ਬੇਰੁਜ਼ਗਾਰੀ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਸ ਦਲਦਲ ਵਿੱਚ ਧੱਕ ਰਹੀਆਂ ਹਨ। ਇਸ ਲਈ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨੌਜਵਾਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਵੱਧ ਤੋਂ ਵੱਧ ਜਾਗਰੂਕ ਕਰੀਏ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਅਤੇ ਉਨ੍ਹਾਂਦੀ ਦੀ ਰੁਚੀ ਸਵੈ-ਰੁਜ਼ਗਾਰ ਦੇ ਵੱਲ ਵਧਾਉਣ ਦੇ ਲਈ ਉਪਰਾਲੇ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਹਰੋਂ ਆਏ ਲੋਕਾਂ ਨੇ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ​​ਕੀਤਾ ਹੈ ਅਤੇ ਸਾਨੂੰ ਤੇ ਨੌਜਵਾਨਾਂ ਨੂੰ ਵੀ ਇਹ ਗੱਲ ਨੂੰ ਸਮਝਣੀ ਹੋਵੇਗੀ।ਤਾਂ ਹੀ ਨਸ਼ੇ ਵਰਗੀ ਬੁਰਾਈ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇਗਾ।

ਨਰੇਸ਼ ਪੰਡਿਤ ਨੇ ਕਿਹਾ ਕਿ  ਨਸ਼ਿਆਂ ਨੂੰ ਰੋਕਣ ਲਈ ਭਾਵੇਂ ਸਰਕਾਰਾ ਬਹੁਤ ਸਾਰੇ ਯਤਨ ਕਰਨ,ਪਰ ਜਦੋਂ ਤੱਕ ਸਮਾਜ ਜਾਗਰੂਕ ਨਹੀਂ ਹੁੰਦਾ ਇਸ ਦਾ ਹੱਲ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਸੈਮੀਨਾਰ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਬਜਰੰਗ ਦਲ ਵੱਲੋਂ ਜਲਦੀ ਹੀ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਜੰਗ ਦਾ ਐਲਾਨ ਕੀਤਾ ਜਾਵੇਗਾ।ਨਰੇਸ਼ ਪੰਡਿਤ ਨੇ ਦੱਸਿਆ ਕਿ ਲੁਧਿਆਣਾ ਵਿਖੇ ਆਯੋਜਿਤ ਸੂਬਾ ਮੀਟਿੰਗ ਵਿੱਚ ਇਕ ਪ੍ਰਸਤਾਵ ਪਾਸ ਕਰਕੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਦੇਸ਼ ਵਿੱਚ ਧਰਮ ਪਰਿਵਰਤਨ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਗਈ,ਜਿਸਦੇ ਨਾਲ ਨਾਲ ਹੋ ਵੀ ਕਈ ਅਹਿਮ ਸਮਾਜਿਕ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਨਰੇਸ਼ ਪੰਡਿਤ ਨੇ ਕਿਹਾ ਕਿ ਜੋ ਲੋਕ ਧਰਮ ਪਰਿਵਰਤਨ ਵਿਚ ਸ਼ਾਮਲ ਹਨ ਉਨ੍ਹਾਂਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸਾਈ ਮਿਸ਼ਨਰੀ ਧਰਮ ਪਰਿਵਰਤਨ ਵਿੱਚ ਲੱਗੇ ਹੋਏ ਹਨ।ਲਾਲਚ ਅਤੇ ਝੂਠ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਵੀ ਧਰਮ ਪਰਿਵਰਤਨ ਦਾ ਇੱਕ ਹਿੱਸਾ ਹੈ।ਤਿੰਨ ਰਾਜਾਂ ਨਾਗਾਲੈਂਡ, ਮਿਜ਼ੋਰਮ ਅਤੇ ਮੇਘਾਲਿਆ ਵਿੱਚ ਇਸਾਈ ਮਿਸ਼ਨਰੀਆਂ ਦੇ ਵਧਦੇ ਕਦਮ ਪੰਜਾਬ ਵਿੱਚ ਵੀ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਵਿੱਚ ਲੱਗਿਆ ਹੋਇਆ ਹਨ।ਧਰਮ ਪਰਿਵਰਤਨ ‘ਤੇ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ।ਵਿਹਿਪ ਅਤੇ ਬਜਰੰਗ ਦਲ ਵੱਲੋਂ ਕਈ ਪਰਿਵਾਰਾਂ ਦੀ ਘਰ ਵਾਪਸੀ ਕਾਰਵਾਈ ਜਾ ਰਹੀ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਬਜਰੰਗ ਦਲ ਦਾ ਹਰ ਵਰਕਰ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਹਿੰਦੂ ਰੱਖਿਆ,ਹਰ ਲੜਕੀ ਦੀ ਰੱਖਿਆ,ਗਊ ਰੱਖਿਆ,ਧਰਮ ਪਰਿਵਰਤਨ ਦੀ ਰੋਕਥਾਮ ਅਤੇ ਉੱਚ ਗੁੰਝਲਦਾਰ ਸਮੱਸਿਆਵਾਂ ਲਈ ਆਵਾਜ਼ ਬੁਲੰਦ ਕਰਨ।ਦੇਸ਼ ਵਿੱਚ ਡਰੱਗਸ ਵਰਗੀ ਲਾਹਨਤ ਨੂੰ ਖਤਮ ਕਰਨਾ ਚਾਹੀਦਾ ਹੈ।ਜਿਸ ਦੀ ਗ੍ਰਿਫਤ ਵਿੱਚ ਨੌਜਵਾਨ ਪੀੜ੍ਹੀ ਫਸਦੀ ਜਾ ਰਹੀ ਹੈ।

LEAVE A REPLY

Please enter your comment!
Please enter your name here