ਡਾ. ਪ੍ਰੀਤ ਮਹਿੰਦਰ ਸਿੰਘ ਨੇ ਸਿਵਲ ਸਰਜਨ ਦਾ ਸੰਭਾਲਿਆ ਅਹੁਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋ ਜਾਰੀ ਆਦੇਸ਼ਾ ਮੁਤਾਬਕ ਡਾ ਪ੍ਰੀਤ ਮਹਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਇ. ਪੀ. ਐਚ. ਸੀ. ਟਾਂਡਾ ਤੋ ਪਦ ਉਨੱਤ ਹੋ ਕੇ ਬਤੌਰ ਸਿਵਲ ਸਿਵਲ ਸਰਜਨ ਹੁਸ਼ਿਆਰਪੁਰ ਦਾ ਅਹੁੱਦਾ ਅੱਜ ਬਾਅਦ ਦੁਪਹਿਰ ਸੰਭਾਲ ਲਿਆ ।  ਅਹੁੱਦਾ ਸੰਭਾਲਣ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡੀ. ਐਮ. ਸੀ. ਡਾ ਹਰਬੰਸ ਕੋਰ ,.ਜਿਲਾ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ,  ਜਿਲਾ ਟੀਕਾਕਰਨ  ਅਫਸਰ ਡਾ ਸੀਮਾ ਗਰਗ , ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਤੇ ਐਸ ਐਮ ਉ ਡਾ ਸੁਨੀਲ ਭਗਤ , ਅਤੇ ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ ਨੇ ਜੀ ਆਇਆ ਆਖਦਿਆ ਉਹਨਾਂ ਦਾ ਨਿੱਘਾ ਸਵਾਗਤ ਕੀਤਾ ।

Advertisements

ਇਸ ਮੋਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਸੰਬੋਧਨ ਕਰਦੇ ਹੋਏ,ਸਿਵਲ ਸਰਜਨ ਨੇ  ਕਿਹਾ ਕਿ ਉਹ ਆਪਣੀ ਡਿਊਟੀ ਦੋਰਾਨ ਸਮੇ  ਦੀ ਪਾਬੰਦੀ ਨੂੰ ਯਕੀਨੀ ਬਣਾਉਣ,  ਮਰੀਜਾ ਨਾਲ ਸਹਿਰਦਤਾ ਨਾਲ ਪੇਸ਼ ਆਉਣ  ਅਤੇ  ਮਰੀਜਾ ਪ੍ਰਤੀ ਪਿਆਰ ਭਰਿਆ ਵਤੀਰਾ ਰੱਖਣ ਬਾਰੇ ਕਿਹਾ । ਉਹਨਾਂ ਸਾਰੇ  ਕੌਮੀ ਸਿਹਤ ਪ੍ਰੋਗਰਾਮਾ ਅਤੇ ਪੰਜਾਬ ਸਰਕਾਰ ਵੱਲੋ ਵੱਖ ਵੱਖ ਵਰਗਾ ਲਈ ਚਲਾਈਆ  ਜਾ ਰਹੀਆ ਸਕੀਮਾ ਦਾ ਲਾਭ ਲੋਕਾ ਤੱਕ ਪਹਚਾਉਣਂ ਲਈ ਸਾਰਿਆ ਨੂੰ ਤਨ ਦੇਹੀ  ਅਤੇ ਇਕ ਟੀਮ ਵੱਜੋ ਤਾਲ ਮੇਲ ਨਾਲ ਕੰਮ ਕਰਨ ਵਾਲੇ ਪ੍ਰੇਰਿਆ  । 

LEAVE A REPLY

Please enter your comment!
Please enter your name here