ਆਈਟੀਆਈ ਦੀ ਮਕੈਨਿਕ ਮੋਟਰ ਟਰੇਡ`ਚ ਸਿਖਿਆਰਥੀਆਂ ਨੂੰ ਨਹੀਂ ਦਿੱਤੀ ਜਾ ਰਹੀ ਪ੍ਰਾਪਰ ਢੰਗ ਨਾਲ ਸਿਖਲਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁੁਰ ਦੀ ਮਕੈਨਿਕ ਮੋਟਰ ਟਰੇਡ ਵਿੱਚ ਸਿਖਿਆਰਥੀਆਂ ਨੂੰ ਪਿਛਲੇ ਪੰਜ ਸਾਲਾਂ ਤੋਂ ਪ੍ਰਾਪਰ ਢੰਗ ਨਾਲ ਸਿਖਲਾਈ ਨਹੀ ਦਿੱਤੀ ਜਾ ਰਹੀ। ਜਦੋਂ ਪੱਤਰਕਾਰਾਂ ਨੇ ਮਕੈਨਿਕ ਮੋਟਰ ਵਰਕਸ਼ਾਪ ਨੂੰ ਜਾਣਾ ਚਾਹਿਆ ਤਾਂ ਵੇਖਿਆਂ ਕਿ ਮਲਟੀਪਲ ਸਕਿਲ ਡਿਵੈਲਿਪਮੈਂਟ ਸੈਂਟਰ ਵਾਲੇ ਪਾਸੇ ਵਰਕਸ਼ਾਪ ਦੇ ਬਾਹਰਵਾਰ ਦੇ ਰਸਤੇ ਵਿੱਚ ਦੀ ਬੰਦੇ ਤੋਂ ਉੱਚੀ-ਉੱਚੀ ਕਾਹੀ ਤੇ ਬੂਟੀ ਚੜ੍ਹੀ ਹੋਈ ਸੀ, ਜਿੱਥੋਂ ਲੰਘਣਾ ਮੁਸ਼ਕਿਲ ਹੀ ਨਹੀ ਅਸ਼ੰਭਵ ਵੀ ਸੀ। ਫਿਰ ਮੇਨ ਵਰਕਸ਼ਾਪ ਦੇ ਅੰਦਰ ਦੀ ਜਾਂਦੇ ਰਸਤੇ ਵਿੱਚ ਦੀ ਮਕੈਨਿਕ ਮੋਟਰ ਟਰੇਡ ਵੱਲ ਨੂੰ ਗਏ ਤਾਂ ਵੇਖ ਕੇ ਹੋਰ ਵੀ ਹੈਰਾਨੀ ਹੋਈ ਜਦੋਂ ਚਾਰਦਿਵਾਰੀ ਦੇ ਅੰਦਰ ਇਸ ਟਰੇਡ ਦੇ ਲਈ ਬਣੇ ਗੇਟ ਅੱਗੇ ਵੀ ਬਾਹਰ ਦੀ ਤਰ੍ਹਾਂ ਹੀ ਬੰਦੇ ਤੋਂ ਉਚੀ ਬੂਟੀ ਤੇ ਘਾਹ ਫੂਸ ਚੜ੍ਹਿਆ ਹੋਇਆ ਸੀ। ਜਦੋਂ ਪੱਤਰਕਾਰਾਂ ਨੇ ਬੂਟੀ ਵਿੱਚ ਵੇਖਿਆਂ ਤਾਂ ਮਕੈਨਿਕ ਮੋੋਟਰ ਟਰੇਡ ਦੀ ਸਿਖਲਾਈ ਲਈ ਮਾਰੂਤੀ-ਸਾਜੂਕੀ ਫੈਕਟਰੀ ਦੇ ਸਹਿਯੋਗ ਨਾਲ ਆਟੋ ਮੋਬਾਇਲ ਸਕਿਲ ਇਨਹਾਂਸਮੈਂਟ ਸੈਂਟਰ ਵਲੋਂ ਸਥਾਪਿਤ ਕੀਤਾ ਕਾਰ ਵਾਸ਼ਿੰਗ ਅਤੇ ਸਰਵਿਸ ਸਟੇਸ਼ਨ ਵੀ ਇਸ ਬੰਦੇ ਤੋਂ ਉਚੀ ਬੂਟੀ ਤੇ ਘਾਹਫੂਸ ਵਿੱਚ ਦਫਨ ਹੋਇਆ ਪਿਆ ਹੈ। ਕਾਰ ਵਾਸ਼ਿੰਗ ਅਤੇ ਸਰਵਿਸ ਸਟੇਸ਼ਨ ਦੇ ਗਾਡਰ ਅਤੇ ਹੋਰ ਕੀਮਤੀ ਸਮਾਨ ਨਾ ਵਰਤਣ ਅਤੇ ਜੰਗਾਲ ਲੱਗਣ ਨਾਲ ਖਰਾਬ ਹੋ ਰਿਹਾ ਹੈ। ਇਸ ਘਾਹ ਬੂਟੀ ਵਿੱਚ ਜਹਿਰੀਲੇ ਸੱਪ ਵਗੈਰਾ ਕਿਸੇ ਸਿਖਿਆਰਥੀ ਦਾ ਨੁਕਸਾਨ ਵੀ ਕਰ ਸਕਦੇ ਹਨ। ਇਸ ਘਾਹ ਬੂਟੀ ਵਿੱਚ ਪਨਪ ਰਿਹਾ ਮੱਛਰ ਸਿਖਿਆਰਥੀਆਂ ਵਿੱਚ ਮਲੇਰੀਆਂ ਜਾਂ ਡੇਗੂ ਬੁਖਾਰ ਵੀ ਫੈਲਾਉਣ ਲਈ ਖਤਰਨਾਕ ਹੋ ਸਕਦਾ ਹੈ। ਇਸੇ ਹੀ ਤਰ੍ਹਾਂ ਜਦੋਂ ਵਰਕਸ਼ਾਪ ਦੇ ਅੰਦਰ ਵੇਖਿਆ ਗਿਆ ਤਾਂ ਟਰੇਡ ਨਾਲ ਸਬੰਧਤ ਗਡੀਆਂ ਨੂੰ ਵੇਖਣ ਤੋਂ ਸਾਫ ਵਿਖਾਈ ਦਿੰਦਾ ਹੈ ਕਿ ਇਹ ਗੱਡੀਆਂ 5-7 ਸਾਲਾਂ ਤੋਂ ਸਿਖਿਆਰਥੀਆਂ ਦੀ ਸਿਖਲਾਈ ਨਹੀਂ ਵਰਤੀਆਂ ਗਈਆਂ। ਜਦੋਂ ਇਸ ਸਬੰਧ ਵਿੱਚ ਸੰਸਥਾ ਵਿੱਚ ਮੌਜੂਦ ਹੋਰ ਸਟਾਫ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗਡੀਆਂ ਪਿਛਲੇ 7-8 ਸਾਲ ਤੋਂ ਖਰਾਬ ਹਾਲਤ ਵਿੱਚ ਇੱਥੇ ਹੀ ਖੜ੍ਹੀਆਂ ਹਨ ਅਤੇ ਸਿਖਲਾਈ ਨਹੀਂ ਵਰਤੀਆਂ ਜਾ ਰਹੀਆਂ।

Advertisements


ਆਰਥਿਕ ਲਾਭ ਲਈ ਵਰਤਿਆਂ ਜਾ ਸਕਦਾ ਹੈ ਕਾਰ ਵਾਸ਼ਿੰਗ ਤੇ ਸਰਵਿਸ ਸਟੇਸ਼ਨ
ਇਸ ਸੰਸਥਾ ਦੇ ਕਾਰ ਵਾਸ਼ਿੰਗ ਤੇ ਸਰਵਿਸ ਸਟੇਸ਼ਨ ਨੂੰ ਚਾਲੂ ਹਾਲਤ ਵਿੱਚ ਰੱਖਣ ਨਾਲ ਵਧੀਆਂ ਢੰਗ ਨਾਲ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ ਉੱਥੇ ਸ਼ਹਿਰ ਦੇ ਲੋਕਾਂ ਦੇ ਟਰੱਕ, ਕਾਰਾਂ ਆਦਿ ਧੋਅ ਕੇ ਅਤੇ ਸਰਵਿਸ ਕਰਕੇ ਸੰਸਥਾ ਲਈ ਆਮਦਨ ਵੀ ਵਧਾਈ ਜਾ ਸਕਦੀ ਹੈ।

ਕੀ ਕਹਿੰਦੇ ਹਨ ਇੰਸਟਰਕਟਰ ਤੇ ਅਧਿਕਾਰੀ
ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਸਬੰਧਤ ਮਕੈਨਿਕ ਮੋਟਰ ਇੰਸਟਰਕਟਰ ਸ੍ਰੀ ਰਵਿੰਦਰ ਸਿੰਘ ਨੂੰ ਪੁਛਿਆ ਤਾਂ ਉਸ ਨੇ ਤਲਖੀ ਭਰੇ ਵਤੀਰੇੇ ਨਾਲ ਇਸ ਸਬੰਧੀ ਕੁਝ ਵੀ ਕਹਿਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਟਰੇਡ ਤੇ ਵਰਕਸ਼ਾਪ ਤੋਂ ਬਾਰਹ ਚਲਾ ਗਿਆ। ਇਸ ਸਬੰਧੀ ਜਦੋਂ ਸੰਸਥਾ ਦੇ ਪਿ੍ਰੰਸੀਪਲ ਤੋਂ ਪੁੱਛਣ ਲਈ ਦਫਤਰ ਗਏ ਤਾਂ ਪਤਾ ਲੱਗਾ ਕਿ ਸਬੰਧਤ ਪਿ੍ਰੰਸੀਪਲ ਅਤੇ ਗਰੁੱਪ ਇੰਸਟਰਕਟਰ ਛੁੱਟੀ ਤੇ ਹਨ ਤਾਂ ਆਫਸ਼ੀਏਟਿੰਗ ਅਫਸਰ ਵੀ ਮੌਕੇ ਤੇ ਨਹੀ ਸੀ। ਉਸ ਤੋਂ ਅੱਗੇ ਸੀਨੀਅਰ ਇੰਸਟਰਕਟਰ ਸ੍ਰੀ ਗੁਰਦੇਵ ਸਿੰਘ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈ ਸਮਰੱਥ ਅਧਿਕਾਰੀ ਨਹੀ ਹਾਂ ਇਸ ਸਬੰਧੀ ਮੈਂ ਵੀ ਕੁਝ ਨਹੀ ਕਹਿ ਸਕਦਾ ਇਸ ਸਬੰਧੀ ਤਾਂ ਸੰਸਥਾ ਦੇ ਪਿ੍ਰੰਸੀਪਲ ਹੀ ਸਹੀ ਦਸ ਸਕਦੇ ਹਨ।


ਉਪਰੋਕਤ ਤੋਂ ਜਾਪਦਾ ਹੈ ਇਸ ਸੰਸਥਾ ਵਿਖੇ ਪਿਛਲੇ 7-8 ਸਾਲਾਂ ਤੋਂ ਮਕੈਨਿਕ ਮੋਟਰ ਦੀ ਸਿਖਲ਼ਾਈ ਲੈ ਰਹੇ ਸਿਖਿਆਰਥੀਆਂ ਨੂੰ ਪ੍ਰਾਪਰ ਢੰਗ ਨਾਲ ਸਿਖਲਾਈ ਨਾ ਦੇ ਕੇ ਸਿਖਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਸੰਸਥਾ ਵਿਖੇ ਡਸਿਪਲ, ਸਿਖਲ਼ਾਈ ਅਤੇ ਸਫਾਈ ਵੱਲ ਕਿਸੇ ਵੀ ਅਧਿਕਾਰੀ ਅਤੇ ਸਬੰਧਤ ਟਰੇਡ ਦੇ ਇੰਸਟਰਕਟਰ ਦਾ ਕੋਈ ਧਿਆਨ ਨਹੀਂ ਹੈ। ਵੇਖਣਾ ਹੁਣ ਇਹ ਹੋਵੇਗਾ ਕਿ ਸਰਕਾਰ ਅਤੇ ਵਿਭਾਗ ਮੁੱਖੀ ਸੰਸਥਾ ਦੇ ਡਸਿਪਲਨ, ਸਿਖਲਾਈ ਬਿਹਤਰ ਬਣਾਉਣ ਅਤੇ ਟਰੇਡ ਦੀ ਮਸ਼ੀਨਰੀ ਦੀ ਸਾਂਭ ਸੰਭਾਲ ਲਈ ਕੀ ਉਪਰਾਲੇ ਕਰਦੇ ਹਨ। 

LEAVE A REPLY

Please enter your comment!
Please enter your name here