ਸਰਕਾਰੀ ਵਾਟਰ ਪੰਪ ਨੂੰ ਵਿਭਾਗੀ ਤਾਲਮੇਲ ਦੀ ਕਮੀ ਕਾਰਨ ਨਹੀਂ ਮਿਲ ਸਕਿਆ ਬਿਜਲੀ ਦਾ ਕੁਨੈਕਸ਼ਨ

ਕਪੂਰਥਲਾ , (ਦ ਸਟੈਲਰ ਨਿਊਜ਼): ਸ਼ਾਲੀਮਾਰ ਐਵੇਨਿਊ ਵਿਖੇ ਇਕ ਸਾਲ ਤੋਂ ਲਗਾਇਆ ਗਿਆ ਪੀਣ ਵਾਲੇ ਪਾਣੀ ਦਾ ਸਰਕਾਰੀ ਪੰਪ ਬਿਜਲੀ ਦੇ ਕੁਨੈਕਸ਼ਨ ਲਈ ਤਰਸ ਰਿਹਾ ਹੈ ਨਗਰ ਨਿਗਮ ਤੇ ਬਿਜਲੀ ਵਿਭਾਗ ਦੇ ਆਪਸੀ ਤਾਲਮੇਲ ਦੀ ਕਮੀ ਹੋਣ ਕਾਰਨ ਕਾਲੋਨੀ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਲੋਨੀ  ਨਿਵਾਸੀਆਂ ਨੇ ਦੱਸਿਆਂ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਕਈ ਵਾਰ ਪੰਪ ਲਈ ਬਿਜਲੀ ਕੁਨੈਕਸ਼ਨ ਲਗਵਾਉਣ ਦੀ ਬੇਨਤੀ ਕੀਤੀਆਂ ਗਈਆਂ ਪ੍ਰੰਤੂ ਮਾਮਲਾ ਓਥੇ ਦਾ ਓਥੇ ਹੀ ਰਿਹਾ ਹੁਣ ਸ਼ੁਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਗੌਰਵ ਕੰਡਾ ਨੂੰ ਕਾਲੋਨੀ ਨਿਵਾਸੀ ਨਰਿੰਦਰ ਠਾਕੁਰ ਬੰਟੀ ਨੇ ਸਾਰੀ ਆਪਬੀਤੀ ਸੁਣਾਈ ਤੇ ਗੌਰਵ ਕੰਡਾ ਨੇ ਤੁਰੰਤ ਐਕਸ਼ਨ ਲਿੰਦੇ ਹੋਏ ਬਿਜਲੀ ਵਿਭਾਗ ਤੇ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀ ਮੌਕੇ ਤੇ ਬੁਲਾਏ ਕਾਲੋਨੀ ਨਿਵਾਸਿਆਂ ਦੀ ਹਾਜ਼ਿਰੀ ਵਿੱਚ ਓਹਨਾ ਨੂੰ ਕਿਹਾ ਕਿ ਜਲਦ ਤੋਂ ਜਲਦ ਬਿਜਲੀ ਕਨੈਕਸ਼ਨ ਦੇਕੇ ਪਾਣੀ ਦਾ ਪੰਪ ਸ਼ੁਰੂ ਕਰਵਾਇਆ ਜਾਏ ਇਸ ਮੌਕੇ ਆਪ ਆਗੂ ਗੌਰਵ ਕੰਡਾ ਨੇ ਕਿਹਾ ਕਿ ਅੱਜ ਦੇ ਸਮੇ ਵਿਚ ਵੀ ਜੇਕਰ ਪਾਣੀ ਦੀ ਕਿੱਲਤ ਆਵੇ ਤੇ ਇਹ ਬਹੁਤ ਮਾੜੀ ਗੱਲ ਹੈ ਵਿਭਾਗੀ ਤਾਲਮੇਲ ਦੀ ਕਮੀ ਕਰਕੇ ਹਜੇ ਤਕ ਪਾਣੀ ਦਾ ਕੁਨੈਕਸ਼ਨ ਪੰਪ ਨੂੰ ਮਿਲ ਨਹੀਂ ਸਕਿਆ ਹੁਣ ਮਾਮਲਾ ਮੇਰੇ ਧਿਆਨ ਚ ਆ ਗਿਆ ਹੈ ਥੋੜੇ ਦਿਨਾਂ ਵਿਚ ਹੀ ਪੰਪ ਸ਼ੁਰੂ ਕਰਵਾਕੇ ਕਾਲੋਨੀ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਨਿਜਾਤ ਮਿਲ ਜਾਵੇਗੀ ਇਸ ਮੌਕੇ ਸ਼ਾਲੀਮਾਰ ਐਵੇਨਿਊ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ,ਵਿਨੋਦ ਅੱਗਰਵਾਲ,ਜਸਵਿੰਦਰ ਸਿੰਘ,ਦਵਿੰਦਰ ਦੇਵਾ,ਪ੍ਰਵੀਨ ਪੂਰੀ ਆਦਿ ਹਾਜ਼ਿਰ ਸਨ ।

Advertisements

LEAVE A REPLY

Please enter your comment!
Please enter your name here