ਸੁਲਤਾਨਪੁਰ ਲੋਧੀ ’ਚ 15 ਸਾਲਾਂ ਨਾਬਾਲਗ ਲੜਕੀ ਦਾ ਭਰਾ ਨੇ ਹੀ ਕੀਤਾ ਬਲਾਤਕਾਰ

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼), ਪਲਕ। ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚੋਂ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ 15 ਸਾਲਾਂ ਇੱਕ ਨਾਬਾਲਗ ਲੜਕੀ ਦਾ ਉਸ ਦੇ ਚਚੇਰੇ ਭਰਾ ਨੇ ਬਲਾਤਕਾਰ ਕੀਤਾ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਇੱਕ ਔਰਤ ਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ। ਛੋਟੀ ਲੜਕੀ ਦੀ ਉਮਰ 15 ਸਾਲ ਹੈ ਅਤੇ ਉਹ ਸਰਕਾਰੀ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੀ ਸੀ, ਪਰ ਉਸ ਨੇ ਕੁੱਝ ਸਮੇਂ ਪਹਿਲਾਂ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਕਾਫ਼ੀ ਸਮੇਂ ਤੋਂ ਪੇਟ ਦਰਦ ਹੋਣ ਲੱਗਾ ਸੀ ਅਤੇ ਉਸਦਾ ਪੇਟ ਵੀ ਫੁੱਲਿਆ ਹੋਇਆ ਦਿਖਾਈ ਦੇ ਰਿਹਾ ਸੀ।

Advertisements

ਇਸ ਸਬੰਧੀ ਜਦੋਂ ਉਸ ਨੇ ਆਪਣੀ ਲੜਕੀ ਨੂੰ ਕਈ ਵਾਰ ਪੁੱਛਿਆ ਤਾਂ ਉਸ ਨੇ ਕੁੱਝ ਨਹੀਂ ਦੱਸਿਆ ਪਰ ਜਦੋਂ ਉਸਨੂੰ ਸਖਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਕੇਸ਼ਵਜੀਤ ਸਿੰਘ ਵਾਸੀ ਮੋਠਾਂਵਾਲ ਉਸ ਨੂੰ ਧਮਕੀਆਂ ਦੇ ਕੇ ਪਿੱਛਲੇ ਸੱਤ-ਅੱਠ ਮਹੀਨਿਆਂ ਤੋਂ ਸਰੀਰਕ ਸਬੰਧ ਬਣਾ ਰਿਹਾ ਹੈ। ਇਸ ਸਬੰਧੀ ਐਸਆਈ ਪ੍ਰਦੀਪ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਕੀ ਕਿੰਨੇ ਮਹੀਨਿਆਂ ਦੀ ਗਰਭਵਤੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here